ਟਰੰਪ ਦੀ ਅਸਮਰੱਥਾ ਦਾ ਨਤੀਜਾ ਲੱਖਾਂ ਅਮਰੀਕੀ ਭੁਗਤ ਰਹੇ : ਬਿਡੇਨ ਮੁਹਿੰਮ

Tuesday, Jun 09, 2020 - 03:45 PM (IST)

ਟਰੰਪ ਦੀ ਅਸਮਰੱਥਾ ਦਾ ਨਤੀਜਾ ਲੱਖਾਂ ਅਮਰੀਕੀ ਭੁਗਤ ਰਹੇ : ਬਿਡੇਨ ਮੁਹਿੰਮ

ਵਾਸ਼ਿੰਗਟਨ- ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲਾਪਰਵਾਹੀ ਤੇ ਅਸਮਰੱਥਾ ਕਾਰਨ ਲੱਖਾਂ ਅਮਰੀਕੀ ਬੁਰਾ ਨਤੀਜਾ ਭੁਗਤ ਰਹੇ ਹਨ। ਵਿਰੋਧੀ ਪੱਖ ਦੇ ਬਿਡੇਨ ਨੇ ਚੋਣ ਮੁਹਿੰਮ ਦੌਰਾਨ ਇਹ ਦਾਅਵਾ ਕੀਤਾ ਤੇ ਕਿਹਾ ਕਿ ਟਰੰਪ ਨੇ ਕਾਫੀ ਸਮਾਂ ਪਹਿਲਾਂ ਹੀ ਮੱਧ ਵਰਗ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਸੀ। 

ਉਨ੍ਹਾਂ ਮੁਤਾਬਕ ਰਾਸ਼ਟਰਪਤੀ ਟਰੰਪ ਨੂੰ ਓਬਾਮਾ-ਬਿਡੇਨ ਪ੍ਰਸ਼ਾਸਨ ਤੋਂ ਇਤਿਹਾਸ ਵਿਚ ਸਭ ਤੋਂ ਲੰਬਾ ਆਰਥਿਕ ਵਿਸਥਾਰ ਵਿਰਾਸਤ ਵਿਚ ਮਿਲਿਆ ਸੀ ਪਰ ਉਨ੍ਹਾਂ ਨੇ ਇਸ ਨੂੰ ਬਰਬਾਦ ਕਰ ਦਿੱਤਾ। ਬਿਡੇਨ ਚੋਣ ਪ੍ਰਚਾਰ ਮੁਹਿੰਮ ਨੇ ਸੋਮਵਾਰ ਨੂੰ ਦੋਸ਼ ਲਗਾਇਆ, ਸਾਡੀ ਅਰਥ ਵਿਵਸਥਾ ਪਿਛਲੇ ਕਈ ਮਹੀਨਿਆਂ ਤੋਂ ਮੰਦੀ ਦੀ ਮਾਰ ਝੱਲ ਰਹੀ ਹੈ ਜੋ ਇਸ ਗੱਲ ਨੂੰ ਯਾਦ ਕਰਾਉਂਦੀ ਹੈ ਕਿ ਕੋਵਿਡ-19 ਦਾ ਖਤਰਾ ਉੱਭਰਨ ਤੋਂ ਕਾਫੀ ਪਹਿਲਾਂ ਰਾਸ਼ਟਰਪਤੀ ਟਰੰਪ ਮੱਧ ਵਰਗ ਨੂੰ ਨਜ਼ਰ ਅੰਦਾਜ਼ ਕਰ ਚੁੱਕੇ ਸਨ। 

ਉਨ੍ਹਾਂ ਕਿਹਾ ਕਿ ਟਰੰਪ ਨੇ ਮੱਧ ਵਰਗ ਵਿਚ ਨਿਵੇਸ਼ ਕਰਨ ਦੀ ਥਾਂ ਵੱਡੇ ਕਾਰਪਿਟ ਘਰਾਣਿਆਂ ਅਤੇ ਸਭ ਤੋਂ ਅਮੀਰ ਅਮਰੀਕੀਆਂ ਨੂੰ ਟੈਕਸ ਵਿਚ ਛੋਟ ਦਿੱਤੀ। ਇਸ ਨੇ ਕਿਹਾ ਕਿ ਰਾਸ਼ਟਰਪਤੀ ਪੂਰੇ ਮੱਧ ਪੱਛਮੀ ਅਮਰੀਕਾ ਵਿਚ ਨਿਰਮਾਣ ਖੇਤਰ ਨੂੰ ਮੰਦੀ ਵੱਲ ਲੈ ਗਏ ਤੇ ਅੱਗੇ ਵਧਣ ਲਈ ਸੰਘਰਸ਼ ਕਰ ਰਹੇ ਕੰਮਕਾਜੀ ਪਰਿਵਾਰਾਂ ਨਾਲ ਜਾਣ-ਬੁੱਝ ਕੇ ਧੋਖਾ ਕੀਤਾ। ਬਿਡੇਨ ਮੁਹਿੰਮ ਮੁਤਾਬਕ ਰਾਸ਼ਟਰਪਤੀ ਕੋਰੋਨਾ ਵਾਇਰਸ ਲਈ ਜ਼ਿੰਮੇਵਾਰ ਨਹੀਂ ਹਨ ਪਰ ਉਹ ਪੂਰੀ ਤਰ੍ਹਾਂ ਗਲਤ ਪ੍ਰਤੀਕਿਰਿਆ ਲਈ ਜ਼ਿੰਮੇਵਾਰ ਹਨ, ਜਿਸ ਨਾਲ ਸਿਰਫ ਕਈ ਜਾਨਾਂ ਹੀ ਨਹੀਂ ਗਈਆਂ ਸਗੋਂ ਲੱਖਾਂ ਨੌਕਰੀਆਂ ਵੀ ਗਈਆਂ ਹਨ। 


author

Lalita Mam

Content Editor

Related News