ਅਮਰੀਕੀ ਨੌਜਵਾਨ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਡੋਜ਼, ਸਾਂਝਾ ਕੀਤਾ ਤਜ਼ਰਬਾ

05/27/2020 6:09:38 PM

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਵਿਗਿਆਨੀ ਕੋਵਿਡ-19 ਮਹਾਮਾਰੀ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਲੱਭਣ ਲਈ ਅਧਿਐਨ ਕਰ ਰਹੇ ਹਨ। ਕਈ ਦੇਸ਼ਾਂ ਵਿਚ ਕੋਰੋਨਾ ਵੈਕਸੀਨ ਨੂੰ ਲੈਕੇ ਟ੍ਰਾਇਲ ਵੀ ਚੱਲ ਰਿਹਾ ਹੈ। ਅਮਰੀਕਾ ਦੀ ਮੋਡਰਨਾ ਕੰਪਨੀ ਨੇ ਵੀ ਇਕ ਵੈਕਸੀਨ ਤਿਆਰ ਕੀਤਾ ਹੈ ਅਤੇ ਇਸ ਦਾ ਟ੍ਰਾਇਲ ਜਾਰੀ ਹੈ। ਹੁਣ ਇਸ ਵੈਕਸੀਨ ਨੂੰ ਲਗਵਾਉਣ ਵਾਲੇ ਇਕ ਨੌਜਵਾਨ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ ਜਿਸ ਵਿਚ ਉਸ ਨੇ 'ਆਪਣੀ ਹਾਲਤ ਖਰਾਬ ਹੋ ਜਾਣ ਬਾਰੇ ਜ਼ਿਕਰ ਕੀਤਾ ਹੈ। 

PunjabKesari

ਵਾਸ਼ਿੰਗਟਨ ਦੇ ਰਹਿਣ ਵਾਲੇ 29 ਸਾਲ ਦੇ ਨੌਜਵਾਨ ਇਆਨ ਹੇਡਨ ਨੇ ਕੋਰੋਨਾ ਵੈਕਸੀਨ ਲਗਵਾਈ ਸੀ। ਹੈਲਥ ਨਿਊਜ਼ ਵੈਬਸਾਈਟ STAT News ਨਾਲ ਗੱਲ ਕਰਦਿਆਂ ਇਆਨ ਨੇ ਦੱਸਿਆ,''ਉਹ ਬੇਹੋਸ਼ ਹੋ ਗਏ ਸਨ। ਭਾਵੇਂਕਿ ਖੁਦ 'ਤੇ ਬੁਰਾ ਅਸਰ ਹੋਣ ਦੇ ਬਾਵਜੂਦ ਇਆਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਦੋਂ ਵੈਕਸੀਨ ਉਪਲਬਧ ਹੋਵੇ ਤਾਂ ਲੋਕ ਇਸ ਨੂੰ ਲਗਵਾਉਣ।'' ਇਆਨ ਨੇ ਕਿਹਾ ਕਿ ਵੈਕਸੀਨ ਦੀ ਦੂਜੀ ਡੋਜ਼ ਲਗਵਾਉਣ ਦੇ ਕਰੀਬ 12 ਘੰਟੇ ਬਾਅਦ ਉਹਨਾਂ ਨੂੰ 103 ਫਾਰੇਨਹਾਈਟ ਬੁਖਾਰ ਹੋ ਗਿਆ ਸੀ। ਤਬੀਅਤ ਵਿਗੜਨ 'ਤੇ ਇਆਨ ਨੂੰ ਐਮਰਜੈਂਸੀ ਕਲੀਨਿਕ ਵਿਚ ਲਿਜਾਇਆ ਗਿਆ ਪਰ ਜਦੋਂ ਉਹ ਵਾਪਸ ਪਰਤੇ ਤਾਂ ਉਹ ਬੇਹੋਸ਼ ਹੋ ਗਏ। ਭਾਵੇਂਕਿ 24 ਘੰਟੇ ਦੇ ਅੰਦਰ ਉਹਨਾਂ ਦੀ ਤਬੀਅਤ ਵਿਚ ਸੁਧਾਰ ਦੇਖਣ ਨੂੰ ਮਿਲਿਆ। 

PunjabKesari

ਇਆਨ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਕੁਝ ਲੋਕਾਂ ਨੂੰ ਉਹਨਾਂ ਦੇ ਬਾਰੇ ਵਿਚ ਜਾਣ ਕੇ ਡਰ ਲੱਗੇਗਾ ਪਰ ਆਸ ਹੈ ਕਿ ਆਮਤੌਰ 'ਤੇ ਕਿਸੇ ਵੈਕਸੀਨ ਨੂੰ ਲੈ ਕੇ ਜਾਂ ਫਿਰ ਖਾਸ ਤੌਰ 'ਤੇ ਮੋਡਰਨਾ ਦੀ ਵੈਕਸੀਨ ਨੂੰ ਲੈ ਕੇ ਲੋਕ ਵਿਰੋਧ ਨਹੀਂ ਕਰਨਗੇ। ਹਾਲ ਹੀ ਵਿਚ Reuters/Ipsos ਨਾਲ ਅਮਰੀਕਾ ਵਿਚ ਇਕ ਸਰਵੇ ਕੀਤਾ ਗਿਆ ਸੀ। ਸਰਵੇ ਵਿਚ ਪਤਾ ਚੱਲਿਆ ਕਿ ਕਰੀਬ ਇਕ ਚੌਥਾਈ ਅਮਰੀਕੀ ਨੌਜਵਾਨ ਕੋਰੋਨਾ ਵੈਕਸੀਨ ਲਗਵਾਉਣ ਵਿਚ ਦਿਲਚਸਪੀ ਨਹੀਂ ਰੱਖਦੇ ਹਨ। ਇਹਨਾਂ ਵਿਚੋਂ ਕਈ ਲੋਕਾਂ ਨੇ ਸੁਰੱਖਿਆ ਸਬੰਧੀ ਚਿੰਤਾ ਜ਼ਾਹਰ ਕੀਤੀ ਸੀ।Reuters/Ipsos ਨੇ ਅਮਰੀਕਾ ਦੇ 4428 ਬਾਲਗਾਂ 'ਤੇ ਸਰਵੇ ਕੀਤਾ ਸੀ। 14 ਫੀਸਦੀ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਵੈਕਸੀਨ ਲਗਵਾਉਣ ਵਿਚ ਦਿਲਚਸਪੀ ਨਹੀਂ ਹੈ। 10 ਫੀਸਦਾ ਨੇ ਕਿਹਾ ਕਿ ਉਹ ਜ਼ਿਆਦਾ ਦਿਲਚਸਪੀ ਨਹੀਂ ਰੱਖਦੇ ਜਦਕਿ 11 ਫੀਸਦੀ ਵੈਕਸੀਨ ਲਗਾਉਣ 'ਤੇ ਫੈਸਲਾ ਨਹੀਂ ਕਰ ਪਾਏ ਸੀ। 

PunjabKesari

ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਨਾਲ ਕਮਿਊਨਿਟੀ ਵਿਚ ਇਮਿਊਨਿਟੀ ਹਾਸਲ ਕਰਨ ਲਈ ਘੱਟੋ-ਘੱਟੇ 70 ਫੀਸਦੀ ਲੋਕਾਂ ਨੂੰ ਇਮਿਊਨ ਕਰਨ ਦੀ ਲੋੜ ਹੋਵੇਗੀ। ਉੱਥੇ ਇਆਨ ਹੇਡਨ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਮੋਡਰਨਾ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ ਸੀ ਤਾਂ ਹੱਥਾ ਵਿਚ ਕੁਝ ਦਰਦ ਹੋਇਆ ਅਤੇ ਹੱਥ ਮੋਢੇ ਤੋਂ ਉਪਰ ਚੁੱਕਣ ਵਿਚ ਵੀ ਉਹਨਾਂ ਨੂੰ ਮੁਸ਼ਕਲ ਹੋਈ। ਦੂਜੀ ਡੋਜ਼ ਦੇ ਬਾਅਦ ਜਦੋਂ ਇਆਨ ਦੀ ਤਬੀਅਤ ਵਿਗੜੀ ਤਾਂ ਉਹਨਾਂ ਨੂੰ ਸਵੇਰੇ 5 ਵਜੇ ਐਮਰਜੈਂਸੀ ਕਲੀਨਿਕ ਲਿਜਾਣਾ ਪਿਆ। ਕੁਝ ਇਲਾਜ ਦੇ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਹਸਪਤਾਲ ਜਾਣ ਲਈ ਕਿਹਾ ਪਰ ਉਹ ਘਰ ਪਰਤ ਆਏ। ਘਰ ਪਰਤਣ 'ਤੇ ਉਹਨਾਂ ਨੂੰ ਉਲਟੀ ਆਈ ਅਤੇ ਉਹ ਬੇਹੋਸ਼ ਹੋ ਗਏ। ਮੋਡਰਨਾ ਕੰਪਨੀ ਨੇ ਇਆਨ ਦੇ ਨਾਲ ਹੀ ਹੋਰ 45 ਵਾਲੰਟੀਅਰਾਂ ਨੂੰ ਵੀ ਕੋਰੋਨਾ ਵੈਕਸੀਨ ਲਗਾਈਆਂ ਹਨ। 

ਪੜ੍ਹੋ ਇਹ ਅਹਿਮ ਖਬਰ- 5 ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਮਰਨ ਤੋਂ ਬਾਅਦ ਕੀਤਾ ਜਾਵੇਗਾ ਸਨਮਾਨਿਤ : UN

ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਹੁਣ ਤੱਕ 4 ਵਾਲੰਟੀਅਰਾਂ ਨੂੰ ਗੰਭੀਰ ਮੁਸ਼ਕਲਾਂ ਹੋਈਆਂ ਹਨ ਪਰ ਕਿਸੇ ਨੂੰ ਵੀ ਜਾਨ ਦਾ ਖਤਰਾ ਨਹੀਂ ਹੈ। ਭਾਵੇਂਕਿ ਵੈਕਸੀਨ ਨਾਲ ਹੋਰ ਲੋਕਾਂ 'ਤੇ ਜਿਹੜਾ ਬੁਰਾ ਅਸਰ ਹੋਇਆ ਹੈ ਉਸ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਮੋਡਰਨਾ ਕੰਪਨੀ ਦਾ ਕਹਿਣਾ ਹੈ ਕਿ ਇਆਨ ਹੇਡਨ ਦੇ ਨਾਲ ਹੀ ਤਿੰਨ ਉਮੀਦਵਾਰਾਂ ਨੂੰ ਵੈਕਸੀਨ ਦੀ ਉੱਚ ਖੁਰਾਕ ਦਿੱਤੀ ਗਈ ਸੀ।ਇਆਨ ਨੇ ਕਿਹਾ ਕਿ ਉਹਨਾਂ ਨੂੰ ਬੀਮਾਰ ਪੈਣ ਦੇ ਬਾਅਦ ਵੀ ਵੈਕਸੀਨ ਲਗਵਾਉਣ ਦਾ ਕੋਈ ਪਛਤਾਵਾ ਨਹੀਂ ਹੈ।ਇਆਨ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਵੀ ਡਰ ਨਹੀਂ ਹੈ ਕਿ ਇਸ ਨਾਲ ਉਹਨਾਂ ਦੇ ਸਰੀਰ 'ਤੇ ਲੰਬੇ ਸਮੇਂ ਤੱਕ ਬੁਰਾ ਅਸਰ ਪੈ ਸਕਦਾ ਹੈ। ਹਾਲ ਹੀ ਵਿਚ ਮੋਡਰਨਾ ਕੰਪਨੀ ਨੇ ਕਿਹਾ ਸੀ ਕਿ ਸ਼ੁਰੂਆਤ ਵਿਚ ਜਿਹੜੇ 8 ਲੋਕਾਂ ਨੂੰ ਟ੍ਰਾਇਲ ਦੇ ਦੌਰਾਨ ਵੈਕਸੀਨ ਦੀ ਖੁਰਾਕ ਦਿੱਤੀ ਗਈ ਸੀ ਉਸ ਦਾ ਨਤੀਜਾ ਸਕਰਾਤਮਕ ਆਇਆ। ਅਮਰੀਕਾ ਦੀ ਇਹ ਪਹਿਲੀ ਵੈਕਸੀਨ ਹੈ, ਜਿਸ ਦਾ ਟੈਸਟ ਲੋਕਾਂ 'ਤੇ ਕੀਤਾ ਗਿਆ। ਦਵਾਈ ਕੰਪਨੀ ਨੇ ਇਹ ਵੀ ਕਿਹਾ ਕਿ ਵੈਕਸੀਨ ਸੁਰੱਖਿਅਤ ਪ੍ਰਤੀਤ ਹੁੰਦੀ ਹੈ ਅਤੇ ਵਾਇਰਸ ਦੇ ਵਿਰੁੱਧ ਇਮਿਊਨ ਪ੍ਰਤਿਕਿਰਿਆ ਪੈਦਾ ਕਰਦੀ ਨਜ਼ਰ ਆਉਂਦੀ ਹੈ।

ਪੜ੍ਹੋ ਇਹ ਅਹਿਮ ਖਬਰ- ਟਵਿੱਟਰ ਨੇ ਪਹਿਲੀ ਵਾਰ ਟਰੰਪ ਨੂੰ ਦਿੱਤੀ ਚਿਤਾਵਨੀ, ਫਲੈਗ ਕੀਤੇ 2 ਟਵੀਟ


Vandana

Content Editor

Related News