ਅਮਰੀਕੀ ਟੀ. ਵੀ. ਦੇ ਹੋਸਟ ਰੇਜੀਸ ਫਿਲਬਿਨ ਦੀ 88 ਸਾਲ ਦੀ ਉਮਰ ''ਚ ਮੌਤ

Sunday, Jul 26, 2020 - 09:37 AM (IST)

ਵਾਸ਼ਿੰਗਟਨ, (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਇਕ ਪ੍ਰਸਿੱਧ ਬਜ਼ੁਰਗ ਅਮਰੀਕੀ ਟੀ. ਵੀ. ਹੋਸਟ ਰੇਜੀਸ ਫਿਲਬਿਨ ਦੀ 88 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਨੈਸ਼ਨਲ ਟਾਕ ਸ਼ੋਅ ਦੇ ਇਸ ਹੋਸਟ, ਅਭਿਨੇਤਾ ਅਤੇ ਪੇਸ਼ਕਾਰ ਨੇ 50 ਦੇ ਦਹਾਕੇ ਦੇ ਅੱਧ ਵਿਚ ਟੀ. ਵੀ. ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਰਾਸ਼ਟਰੀ ਟਾਕ ਸ਼ੋਅ "ਲਾਈਵ! ਵਿਦ ਰੀਜਿਸ" ਨਾਲ ਬਹੁਤ ਮਸ਼ਹੂਰ ਹੋਇਆ ਸੀ। ਉਹ ਪਹਿਲਾਂ ਕੈਥੀ ਲੀ ਗਿਫੋਰਡ ਫਿਰ ਕੈਲੀ ਰਿਪਾ ਨਾਲ ਵੀ ਉਸ ਨੇ ਕੰਮ ਕੀਤਾ।

ਉਸ ਨੇ ਸੰਨ 2011 ਵਿਚ ਘੋਸ਼ਣਾ ਕੀਤੀ ਸੀ ਕਿ ਉਹ ਹਫਤੇ ਦੇ ਸ਼ੋਅ ਤੋਂ ਸੰਨਿਆਸ ਲੈ ਰਿਹਾ ਹੈ, ਜਦੋਂ ਉਸ ਨੇ ਇਸ ਦੀ ਮੇਜ਼ਬਾਨੀ 25 ਸਾਲਾਂ ਤੋਂ ਵੱਧ ਸਮੇਂ ਲਈ ਕੀਤੀ ਸੀ। 

ਪੀਪਲਜ਼ ਮੈਗਜ਼ੀਨ ਨੇ ਉਸ ਬਾਰੇ ਲਿਖਿਆ ਕਿ ਉਸ ਦੀ ਮਜ਼ਾਕ ਦੀ ਭਾਵਨਾ ਅਤੇ ਹਰ ਰੋਜ਼ ਕੁਝ ਇਸ ਬਾਰੇ ਗੱਲ ਕਰਨ ਯੋਗ ਬਣਾਉਣ ਦੀ ਉਸ ਦੀ ਇਕਲੌਤੀ ਯੋਗਤਾ ਲਈ ਉਹ ਬਹੁਤ ਮਸ਼ਹੂਰ ਸੀ। ਉਸ ਦੇ ਪ੍ਰਸ਼ੰਸਕਾਂ ਨੇ ਉਸ ਦੇ 60 ਸਾਲਾਂ ਦੇ ਕੈਰੀਅਰ ਵਿਚ ਉਨ੍ਹਾਂ ਦੇ ਸ਼ਾਨਦਾਰ ਸਮਰਥਨ ਲਈ ਧੰਨਵਾਦ ਕੀਤਾ ਤੇ ਉਸ ਦਾ ਦੁਨੀਆ ਤੋਂ ਚਲੇ ਜਾਣ ਦੇ ਘਾਟੇ 'ਤੇ ਗਹਿਰਾ ਸੋਗ ਵੀ ਪ੍ਰਗਟ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਇਕ ਨਾਮਵਰ ਟੀ. ਵੀ. ਹੋਸਟ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਰੇਜੀਸ ਫਿਲਬਿਨ ਨੂੰ ਆਪਣੇ ਦੋਸਤਾਂ ਵਿੱਚੋਂ ਬੜਾ ਵਧੀਆ ਮਿੱਤਰ ਦੱਸਿਆ।


Lalita Mam

Content Editor

Related News