ਰੂਸ ''ਚ ਜਾਸੂਸੀ ਦੇ ਦੋਸ਼ੀ ਅਮਰੀਕੀ ਰਿਪੋਰਟਰ ਦੀ ਸੁਣਵਾਈ ਤੋਂ ਪਹਿਲਾਂ ਵਧਾਈ ਹਿਰਾਸਤ
Friday, Jan 26, 2024 - 04:27 PM (IST)
ਮਾਸਕੋ (ਭਾਸ਼ਾ) ਮਾਸਕੋ ਦੀ ਇਕ ਅਦਾਲਤ ਨੇ ਜਾਸੂਸੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਾਲ ਸਟਰੀਟ ਜਰਨਲ ਦੇ ਰਿਪੋਰਟਰ ਇਵਾਨ ਗਰਸ਼ਕੋਵਿਚ ਦੀ ਸੁਣਵਾਈ ਤੋਂ ਪਹਿਲਾਂ ਦੀ ਹਿਰਾਸਤ ਮਾਰਚ ਤੱਕ ਵਧਾ ਦਿੱਤੀ ਹੈ। ਰੂਸੀ ਨਿਊਜ਼ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਮਾਮਲੇ ਵਿੱਚ ਬੰਦ ਕਮਰਾ ਸੁਣਵਾਈ ਹੋਈ ਕਿਉਂਕਿ ਅਧਿਕਾਰੀਆਂ ਮੁਤਾਬਕ ਅਮਰੀਕੀ ਪੱਤਰਕਾਰ ਖ਼ਿਲਾਫ਼ ਅਪਰਾਧਿਕ ਮਾਮਲੇ ਦੇ ਵੇਰਵੇ ਗੁਪਤ ਹਨ।
ਸੁਣਵਾਈ ਵਿੱਚ ਅਮਰੀਕੀ ਕੌਂਸਲ ਜਨਰਲ ਸਟੂਅਰਟ ਵਿਲਸਨ ਹਾਜ਼ਰ ਸਨ। ਸਟੇਟ ਨਿਊਜ਼ ਏਜੰਸੀ ਆਰ. ਆਈ. ਏ. ਨੋਵੋਸਤੀ ਨੇ ਇਕ ਵੀਡੀਓ ਸਾਂਝਾ ਕੀਤੀ, ਜਿਸ 'ਚ ਗੇਰਸ਼ਕੋਵਿਚ ਨੂੰ ਅਦਾਲਤ ਦੇ ਕਟਹਿਰੇ ਵਿੱਚ ਖੜ੍ਹੇ ਹੋਏ ਫ਼ੈਸਲਾ ਸੁਣਦੇ ਹੋਏ ਵੇਖਿਆ ਜਾ ਸਕਦਾ ਹੈ। ਫਿਰ ਉਸ ਨੂੰ ਅਦਾਲਤ ਤੋਂ ਬਾਹਰ ਜਾਂਦੇ ਹੋਏ ਅਤੇ ਜੇਲ੍ਹ ਦੀ ਗੱਡੀ ਵੱਲ ਲਿਜਾਂਦੇ ਵੇਖਿਆ ਗਿਆ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ ਦਸੂਹਾ 'ਚੋਂ ਲਾਵਾਰਿਸ ਥਾਰ ਬਰਾਮਦ, ਮਿਲੇ ਗੋਲ਼ੀਆਂ ਦੇ ਨਿਸ਼ਾਨ, ਗੈਂਗਵਾਰ ਦਾ ਖ਼ਦਸ਼ਾ
ਗੇਰਸ਼ਕੋਵਿਚ (32) ਨੂੰ ਪਿਛਲੇ ਸਾਲ ਮਾਰਚ ਵਿੱਚ ਰਿਪੋਰਟਿੰਗ ਲਈ ਮਾਸਕੋ ਤੋਂ ਲਗਭਗ 2,000 ਕਿਲੋਮੀਟਰ ਪੂਰਬ ਵਿੱਚ ਰੂਸੀ ਸ਼ਹਿਰ ਯੇਕਾਟੇਰਿਨਬਰਗ ਜਾਂਦੇ ਸਮੇਂ ਹਿਰਾਸਤ ਵਿੱਚ ਲਿਆ ਗਿਆ ਸੀ। ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਦੋਸ਼ ਲਾਇਆ ਹੈ ਕਿ ਪੱਤਰਕਾਰ ਨੇ ਅਮਰੀਕੀ ਪੱਖ ਤੋਂ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਜਾਣਕਾਰੀ ਇਕੱਠੀ ਕੀਤੀ ਸੀ, ਜਿਸ ਵਿੱਚ ਰੂਸ ਦੇ ਫ਼ੌਜੀ-ਉਦਯੋਗਿਕ ਕੰਪਲੈਕਸ ਦੇ ਇਕ ਉੱਦਮ ਦੀਆਂ ਗਤੀਵਿਧੀਆਂ ਬਾਰੇ ਗੁਪਤ ਜਾਣਕਾਰੀ ਸ਼ਾਮਲ ਸੀ।
ਇਹ ਵੀ ਪੜ੍ਹੋ : ਜਲੰਧਰ 'ਚ ਗ੍ਰਿਫ਼ਤਾਰ ਸ਼ੂਟਰਾਂ ਦਾ ਖ਼ੁਲਾਸਾ, USA ਦੇ ਨੌਜਵਾਨ ਤੋਂ ਫਿਰੌਤੀ ਲੈ ਕੇ ਬਲਾਚੌਰ ’ਚ ਗੋਲ਼ੀਆਂ ਮਾਰ ਕੀਤਾ ਕਤਲ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।