ਮੌਸਮ ਵਿਭਾਗ ਵੱਲੋਂ ਪੰਜਾਬ ਲਈ ਅਲਰਟ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਲਓ ਇਹ ਖ਼ਬਰ

Thursday, Jan 16, 2025 - 04:53 AM (IST)

ਮੌਸਮ ਵਿਭਾਗ ਵੱਲੋਂ ਪੰਜਾਬ ਲਈ ਅਲਰਟ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਲਓ ਇਹ ਖ਼ਬਰ

ਜਲੰਧਰ (ਪੁਨੀਤ) – ਬੁੱਧਵਾਰ ਨੂੰ ਪੰਜਾਬ ਦਾ ਘੱਟੋ-ਘੱਟ ਤਾਪਮਾਨ 2 ਡਿਗਰੀ ਦੇ ਲੱਗਭਗ ਦਰਜ ਕੀਤਾ ਗਿਆ, ਜੋ ਕਾਂਬਾ ਛੇੜ ਦੇਣ ਵਾਲੀ ਠੰਡ ਵੱਲ ਇਸ਼ਾਰਾ ਕਰ ਰਿਹਾ ਹੈ।

ਮੌਸਮ ਵਿਭਾਗ ਮੁਤਾਬਕ ਪੰਜਾਬ ’ਚ ਮੋਗਾ (ਬੁੱਧ ਸਿੰਘ ਵਾਲਾ) ’ਚ ਘੱਟੋ-ਘੱਟ ਤਾਪਮਾਨ 2.2 ਡਿਗਰੀ ਰਿਹਾ, ਜਦੋਂਕਿ ਫਾਜ਼ਿਲਕਾ ’ਚ 3.3 ਡਿਗਰੀ, ਫਿਰੋਜ਼ਪੁਰ ’ਚ 3.9 ਤੇ ਅੰਮ੍ਰਿਤਸਰ ’ਚ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੁਪਹਿਰ ਵੇਲੇ ਧੁੱਪ ਨਿਕਲਣ ਨਾਲ ਭਾਵੇਂ ਰਾਹਤ ਮਿਲ ਰਹੀ ਹੈ ਪਰ ਸਵੇਰੇ ਤੜਕਸਾਰ ਤੇ ਸ਼ਾਮ ਵੇਲੇ ਸਰਦ ਹਵਾਵਾਂ ਨਾਲ ਸਾਰਿਆਂ ਦਾ ਹਾਲ ਬੇਹਾਲ ਹੈ।

ਇਹ ਵੀ ਪੜ੍ਹੋ - ਮਹਾਕੁੰਭ ਦੀ ਮਾਡਰਨ ਸਾਧਵੀ ਹਰਸ਼ਾ ਰਿਛਾਰੀਆ ਦੀਆਂ ਤਸਵੀਰਾਂ ਨੇ ਮਚਾਇਆ ਤਹਿਲਕਾ (ਦੇਖੋ ਤਸਵੀਰਾਂ)

ਇਸੇ ਵਿਚਾਲੇ ਮੌਸਮ ਵਿਭਾਗ ਨੇ ਪੰਜਾਬ ’ਚ ਸੰਘਣੀ ਧੁੰਦ ਨੂੰ ਲੈ ਕੇ ਆਰੈਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ 16 ਤੇ 17 ਜਨਵਰੀ ਨੂੰ ਆਰੈਂਜ ਅਲਰਟ ਦੱਸਿਆ ਗਿਆ ਹੈ, ਜਦੋਂਕਿ ਇਸ ਤੋਂ ਬਾਅਦ ਯੈਲੋ ਅਲਰਟ ਰਹੇਗਾ। ਧੁੱਪ ਨਿਕਲਣ ਨਾਲ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ’ਚ ਵਾਧਾ ਦਰਜ ਕੀਤਾ ਗਿਆ ਹੈ, ਜਿਸ ਕਾਰਨ ਬੁੱਧਵਾਰ ਨੂੰ ਫਰੀਦਕੋਟ ਦਾ ਵੱਧ ਤੋਂ ਵੱਧ ਤਾਪਮਾਨ 23.8 ਡਿਗਰੀ ਰਿਕਾਰਡ ਕੀਤਾ ਗਿਆ, ਜੋ 0.7 ਡਿਗਰੀ ਦਾ ਵਾਧਾ ਦੱਸ ਰਿਹਾ ਹੈ।

PunjabKesari

ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 15.4 ਤੇ ਲੁਧਿਆਣਾ ’ਚ 15.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਨੇ ਬੀਤੇ ਦਿਨੀਂ ਮੀਂਹ ਦੀ ਵੀ ਚਿਤਾਵਨੀ ਜਾਰੀ ਕੀਤੀ ਸੀ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ।

 


author

Inder Prajapati

Content Editor

Related News