ਅਮਰੀਕੀ ਪ੍ਰੋਫੈਸਰ ਰਿਚਰਡ ਐੱਚ ਥਲੇਰ ਨੂੰ ਮਿਲਿਆ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ

Monday, Oct 09, 2017 - 04:33 PM (IST)

ਵਾਸ਼ਿੰਗਟਨ(ਬਿਊਰੋ)— ਅਰਥਸ਼ਾਸਤਰ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਲਈ ਅਮਰੀਕੀ ਪ੍ਰੋਫੈਸਰ ਰਿਚਰਡ ਐੱਚ ਥਲੇਰ ਨੂੰ 2017 ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਸੋਮਵਾਰ ਨੂੰ ਨੋਬਲ ਕਮੈਟੀ ਵੱਲੋਂ ਕੀਤੀ ਗਈ ਘੋਸ਼ਣਾ ਵਿਚ ਕਿਹਾ ਗਿਆ ਕਿ ਮਨੋਵਿਗਿਆਨਿਕ ਅਰਥਸ਼ਾਸਤਰ ਦੇ ਖੇਤਰ ਵਿਚ ਉਨ੍ਹਾਂ ਦੀ ਸ਼ਾਨਦਾਰ ਉਪਲੱਬਧੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਸ ਸਨਮਾਨ ਨਾਲ ਨਵਾਜਣ ਦਾ ਫੈਸਲਾ ਕੀਤਾ ਗਿਆ ਸੀ। 
ਕਮੈਟੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ, 'ਡਾਕਟਰ ਥਲੇਰ ਯੂਨੀਵਰਸਿਟੀ ਆਫ ਸ਼ਿਕਾਗੋ ਵਿਚ ਇਸ ਸਮੇਂ ਪ੍ਰੋਫੈਸਰ ਹਨ। ਅਰਥਸ਼ਾਸਤਰ ਦੇ ਖੇਤਰ ਵਿਚ ਉਨ੍ਹਾਂ ਨੇ ਮਨੋਵਿਗਿਆਨ ਅਤੇ ਅਰਥਸ਼ਾਸਤਰ ਦੇ ਤਾਰ ਕਿਸ ਤਰ੍ਹਾਂ ਜੁੜ੍ਹੇ ਹਨ, ਇਸ ਖੇਤਰ 'ਤੇ ਉਨ੍ਹਾਂ ਨੇ ਕਾਫੀ ਕੰਮ ਕੀਤਾ ਹੈ।'
ਦੱਸਣਯੋਗ ਹੈ ਕਿ ਇਸ ਵਾਰ ਅਰਥਸ਼ਾਸਤਰ ਵਿਚ ਨੋਬਲ ਮਿਲਣ ਵਾਲਿਆਂ ਦੀ ਰੇਸ ਵਿਚ ਰਘੁਰਾਮ ਰਾਜਨ ਦਾ ਨਾਂ ਵੀ ਸ਼ਾਮਲ ਸੀ। ਰਾਜਨ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹਿ ਚੁੱਕੇ ਹਨ।


Related News