ਹੁਣ ਸੜਕ 'ਤੇ ਨਜ਼ਰ ਆਇਆ 'ਟਰੰਪ ਟੈਂਕ', ਤਸਵੀਰਾਂ ਵਾਇਰਲ

10/14/2018 12:43:24 PM

ਬੇਰੁੱਤ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਬੇਬਾਕ ਬਿਆਨਾਂ ਅਤੇ ਨੀਤੀਆਂ ਕਾਰਨ ਅਕਸਰ ਚਰਚਾ ਵਿਚ ਰਹਿੰਦੇ ਹਨ। ਆਪਣੇ ਅਜਿਹੇ ਬਿਆਨਾਂ ਕਾਰਨ ਟਰੰਪ ਨੂੰ ਪਸੰਦ ਅਤੇ ਨਾਪਸੰਦ ਕਰਨ ਵਾਲਿਆਂ ਦੀ ਕਮੀ ਨਹੀਂ ਹੈ। ਤਾਜ਼ਾ ਮਾਮਲੇ ਵਿਚ ਇਕ 'ਟਰੰਪ ਟੈਂਕ' ਸਾਹਮਣੇ ਆਇਆ ਹੈ, ਜਿਸ ਨੂੰ ਇਕ ਕਲਾਕਾਰ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਲਈ ਬਣਾਇਆ ਹੈ।

PunjabKesari

ਸੀਰੀਆ ਦੇ ਇਸ ਕਲਾਕਾਰ ਨੇ ਟਰੰਪ ਟੈਂਕ ਨੂੰ ਲੇਬਨਾਨ ਦੇ ਬੇਰੁੱਤ ਵਿਚ ਘੁੰਮਾਇਆ। ਉਸ ਨੇ ਅਜਿਹਾ ਆਪਣੀ ਇਕ ਪ੍ਰਦਰਸ਼ਨੀ ਦੀ ਜਾਣਕਾਰੀ ਦੇਣ ਲਈ ਵੀ ਕੀਤਾ। ਇਹ ਕਲਾਕਾਰ ਆਪਣੀ ਪਛਾਣ ਗੁਪਤ ਰੱਖਣੀ ਚਾਹੁੰਦਾ ਹੈ ਅਤੇ ਸੈਂਟ ਹਾਕਸ ਦੇ ਨਾਮ ਨਾਲ ਕੰਮ ਕਰਦਾ ਹੈ।

PunjabKesari
ਵੀਡੀਓ ਸ਼ੇਅਰ ਕਰਦਿਆਂ ਕਲਾਕਾਰ ਨੇ ਲਿਖਿਆ ਸੀ,''ਇਹ ਟੈਂਕ ਮਨੋਰੰਜਨ ਅਤੇ ਦਹਿਸ਼ਤ ਦਾ ਮੇਲ ਹੈ। ਇਹ ਡੋਨਾਲਡ ਟਰੰਪ ਦੀ ਸਿਆਸੀ ਸ਼ਖਸੀਅਤ ਨੂੰ ਦਰਸਾਉਂਦਾ ਹੈ ਪਰ ਇਹ ਉਨ੍ਹਾਂ ਲੋਕਾਂ ਲਈ ਸੰਦੇਸ਼ ਵੀ ਦਿੰਦਾ ਹੈ ਜੋ ਟਰੰਪ ਕਾਰਨ ਡਰੇ-ਸਹਿਮੇ ਰਹਿੰਦੇ ਹਨ। ਇਸ ਗੁਬਾਰੇ ਦੀ ਤਰ੍ਹਾਂ ਉਨ੍ਹਾਂ ਦਾ ਡਰ ਸਿਰਫ ਤੁਹਾਡੇ ਇਕ ਪਿੰਨ ਮਾਰਨ ਨਾਲ ਖਤਮ ਹੋ ਸਕਦਾ ਹੈ।'' ਸ਼ਹਿਰ ਵਿਚ ਘੁੰਮ ਰਹੇ ਇਸ ਟੈਂਕ ਨੂੰ ਟਰੰਪ ਦੀ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਾਲ ਤੇ ਚਿਹਰਾ ਟਰੰਪ ਦੀ ਤਰ੍ਹਾਂ ਹਨ ਪਰ ਨੱਕ ਦੀ ਜਗ੍ਹਾ ਟੈਂਕ ਦਾ ਮੂੰਹ ਬਣਾਇਆ ਗਿਆ ਹੈ।

 

 
 
 
 
 
 
 
 
 
 
 
 
 
 

“MonuMental”, 2018 Inflatable art installation

A post shared by Saint Hoax (@sainthoax) on Sep 23, 2018 at 10:25am PDT

ਇੱਥੇ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋ ਟਰੰਪ ਵਿਰੁੱਧ ਕਿਸੇ ਨੇ ਇਸ ਤਰ੍ਹਾਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਤੋਂ ਪਹਿਲਾਂ ਨਿਊਯਾਰਕ ਵਿਚ ਉਨ੍ਹਾਂ ਦਾ ਇਕ ਪੁਤਲਾ ਲਗਾਇਆ ਗਿਆ ਸੀ, ਜਿਸ 'ਤੇ ਲਿਖਿਆ ਸੀ 'pee on me' ਮਤਲਬ ਮੇਰੇ 'ਤੇ ਪਿਸ਼ਾਬ ਕਰੋ। ਇਸ ਤੋਂ ਪਹਿਲਾਂ ਲੋਕ ਟਰੰਪ ਅਤੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਦੇ ਹਮਸ਼ਕਲਾਂ ਨੂੰ ਵੀ ਦੇਖ ਚੁੱਕੇ ਹਨ। ਦੋਵੇਂ ਅਕਸਰ ਇਕੱਠੇ ਘੁੰਮਦੇ ਹਨ ਅਤੇ ਦੋਹਾਂ ਦੇਸ਼ਾਂ ਵਿਚਕਾਰ ਸਬੰਧ ਠੀਕ ਹੋਣ ਦੀ ਇੱਛਾ ਕਰਦੇ ਹਨ।

 


Related News