ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਹੋਏ ਕੋਰੋਨਾ ਇਨਫੈਕਟਿਡ

Thursday, Jul 21, 2022 - 11:09 PM (IST)

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਹੋਏ ਕੋਰੋਨਾ ਇਨਫੈਕਟਿਡ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਰੀਨ ਜੀਨ-ਪੀਅਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਕਰੀਨ ਜੀਨ-ਪੀਅਰੇ ਮੁਤਾਬਕ ਬਾਈਡੇਨ 'ਚ ਕੋਰੋਨਾ ਦੇ ਬੇਹਦ ਮਾਮੂਲੀ ਲੱਛਣ ਹਨ ਅਤੇ ਉਨ੍ਹਾਂ ਨੇ ਬੀਮਾਰੀ ਦੀ ਗੰਭੀਰਤਾ ਨੂੰ ਘੱਟ ਕਰਨ ਲਈ ਐਂਟੀਵਾਇਰਲ ਦਵਾਈ ਪੈਕਸਲੋਵਿਡ ਲੈਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸੁਨਕ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਮੁਹਿੰਮ 'ਚ 'ਦਿਨ-ਰਾਤ' ਕੰਮ ਕਰਨ ਦਾ ਲਿਆ ਸੰਕਲਪ

ਪ੍ਰੈੱਸ ਸਕੱਤਰ ਨੇ ਕਿਹਾ ਕਿ ਬਾਈਡੇਨ ਵ੍ਹਾਈਟ ਹਾਊਸ 'ਚ ਹੀ ਇਕਤਾਂਵਾਸ 'ਚ ਰਹਿਣਗੇ ਅਤੇ ਉਥੋਂ ਆਪਣੀ ਪੂਰੀ ਡਿਊਟੀ ਨਿਭਾਉਣਗੇ। ਕਰੀਨ ਨੇ ਦੱਸਿਆ ਕਿ ਬਾਈਡੇਨ (79) ਲਗਾਤਾਰ ਵ੍ਹਾਈਟ ਹਾਊਸ ਦੇ ਮੈਂਬਰਾਂ ਨਾਲ ਸੰਪਰਕ 'ਚ ਬਣੇ ਹੋਏ ਹਨ ਅਤੇ ਪੂਰਨ-ਯੋਜਨਾਬੱਧ ਆਪਣੀਆਂ ਸਾਰੀਆਂ ਮੀਟਿੰਗਾਂ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਬਾਈਡੇਨ ਨੇ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਫਾਈਜ਼ਰ ਕੰਪਨੀ ਦੀਆਂ ਕੋਰੋਨਾ ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਲਵਾ ਲਈਆਂ ਸਨ।

ਇਹ ਵੀ ਪੜ੍ਹੋ : ਬਾਬਾ ਮਾਈ ਦਾਸ ਭਵਨ 'ਚ ਸਥਾਪਿਤ ਹੋਵੇਗਾ ਕੋਰੋਨਾ ਟੈਸਟਿੰਗ ਤੇ ਵੈਕਸੀਨੇਸ਼ਨ ਕੇਂਦਰ : DC

ਇਸ ਤੋਂ ਬਾਅਦ ਬਾਈਡੇਨ ਨੇ ਸਤੰਬਰ 2021 'ਚ ਪਹਿਲੀ ਬੂਸਟਰ ਖੁਰਾਕ ਜਦਕਿ ਮਾਰਚ 2022 'ਚ ਟੀਕੇ ਦੀ ਇਕ ਵਾਧੂ ਖੁਰਾਕ ਲਈ ਸੀ। ਕੋਰੋਨਾ ਵਾਇਰਸ ਦੇ ਦਿਨ-ਬ-ਦਿਨ ਬਦਲਦੇ ਹੋਏ ਰੂਪਾਂ ਕਾਰਨ ਅਮਰੀਕਾ 'ਚ ਕਰੀਬ ਢਾਈ ਸਾਲ ਦੇ ਵਕਫੇ ਤੋਂ ਬਾਅਦ ਜਨਜੀਵਨ ਆਮ ਕਰਨ ਦੀਆਂ ਕੋਸ਼ਿਸ਼ਾਂ ਲਈ ਇਸ ਨੂੰ ਇਕ ਨਵੀਂ ਚੁਣੌਤੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਬਾਈਡੇਨ ਤੋਂ ਪਹਿਲਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਮੇਤ ਵ੍ਹਾਈਟ ਹਾਊਸ ਦੇ ਕਈ ਅਧਿਕਾਰੀ ਕੋਰੋਨਾ ਵਾਇਰਸ ਇਨਫੈਕਟਿਡ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਇੰਡੋਨੇਸ਼ੀਆ 'ਚ ਪਾਇਲਟ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਜਹਾਜ਼ ਵਾਪਸ ਪਰਤਿਆ ਹਵਾਈ ਅੱਡੇ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News