ਭਾਰਤੀ ਵਿਦਿਆਰਥਣ ਦੀ ਮੌਤ ਦੇ ਮਾਮਲੇ ''ਚ ਅਮਰੀਕੀ ਵਿਅਕਤੀ ''ਤੇ ਦੋਸ਼ ਤੈਅ

Friday, Apr 13, 2018 - 02:40 PM (IST)

ਭਾਰਤੀ ਵਿਦਿਆਰਥਣ ਦੀ ਮੌਤ ਦੇ ਮਾਮਲੇ ''ਚ ਅਮਰੀਕੀ ਵਿਅਕਤੀ ''ਤੇ ਦੋਸ਼ ਤੈਅ

ਨਿਊਯਾਰਕ (ਭਾਸ਼ਾ)— ਅਮਰੀਕਾ ਵਿਚ ਇਕ ਵਿਅਕਤੀ 'ਤੇ ਭਾਰਤੀ ਮੂਲ ਦੀ 18 ਸਾਲਾ ਵਿਦਿਆਰਥਣ ਦੀ ਟਰੱਕ ਨਾਲ ਕੁਚਲ ਕੇ ਹੱਤਿਆ ਕਰਨ ਦੇ ਦੋਸ਼ ਤੈਅ ਕੀਤੇ ਗਏ ਹਨ। ਕਾਊਂਟੀ ਦੀ ਜ਼ਿਲਾ ਅਟਾਰਨੀ ਮੈਡਲਾਈਨ ਸਿੰਗਾਸ ਨੇ ਇਕ ਬਿਆਨ ਵਿਚ ਕਿਹਾ ਕਿ ਨਿਊਯਾਰਕ ਦੇ ਡੀਅਰ ਪਾਰਕ ਵਿਚ ਤਰਨਜੀਤ ਪਰਮਾਰ ਦੀ ਨਾਸਾਉ ਕਾਊਂਟੀ ਦੇ ਹੈਮਪਸਟੇਡ ਦੇ ਲੋਵਾਟਟਾਊਨ ਵਿਚ ਇਕ ਪਾਰਕਿੰਗ ਸਥਲ 'ਤੇ ਹੱਤਿਆ ਕਰ ਦਿੱਤੀ ਗਈ ਸੀ। ਸੁਪਰੀਮ ਕੋਰਟ ਦੇ ਕਾਰਜਕਾਰੀ ਨਿਆਂਮੂਰਤੀ ਟੇਰੇਂਸ ਮਰਫੀ ਦੀ ਅਦਾਲਤ ਵਿਚ ਕੱਲ ਕਾਪੋਲੋ ਨੂੰ ਹੱਤਿਆ, ਹਮਲਾ, ਸਬੂਤਾਂ ਨਾਲ ਛੇੜਛਾੜ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ਾਂ ਵਿਚ ਪੇਸ਼ ਕੀਤਾ ਗਿਆ ਸੀ। ਫਿਲਹਾਲ ਉਹ 10 ਲੱਖ ਅਮਰੀਕੀ ਡਾਲਰ ਦੇ ਮੁਚਲਕੇ ਜਾਂ 600,000 ਅਮਰੀਕੀ ਡਾਲਰ ਦੀ ਜਮਾਨਤ 'ਤੇ ਬਾਹਰ ਹੈ। ਉਸ ਨੂੰ 17 ਮਈ ਨੂੰ ਅਦਾਲਤ ਵਿਚ ਫਿਰ ਪੇਸ਼ ਹੋਣਾ ਪਵੇਗਾ। ਜੇ ਉਹ ਦੋਸ਼ੀ ਪਾਇਆ ਜਾਂਦਾ ਹੈ ਕਿ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ 26 ਸਾਲ ਦੀ ਸਜ਼ਾ ਹੋ ਸਕਦੀ ਹੈ। ਸਿੰਗਾਸ ਨੇ ਕਿਹਾ ਕਿ ਬੀਤੇ ਸਾਲ 9 ਨਵੰਬਰ ਦੀ ਸ਼ਾਮ ਨੂੰ ਤਰਨਜੀਤ ਦੀ ਕਾਰ ਅਤੇ ਕਾਪੋਲੋ ਦੇ ਪਿਕਅੱਪ ਟਰੱਕ ਦੀ ਲੇਵਿਟਟਾਊਨ ਵਿਚ ਮਾਮੂਲੀ ਟੱਕਰ ਹੋਈ ਸੀ। ਇਸ ਮਗਰੋ ਗੱਡੀ ਵਿਚੋਂ ਬਾਹਰ ਆ ਕੇ ਤਰਨਜੀਤ ਜਦੋਂ ਆਪਣੀ ਮਾਂ ਨੂੰ ਬੁਲਾਉਣ ਲਈ ਫੋਨ 'ਤੇ ਉਸ ਨਾਲ ਗੱਲ ਕਰ ਰਹੀ ਸੀ, ਉਦੋਂ ਕਾਪੋਲੇ ਨੇ ਆਪਣਾ ਟਰੱਕ ਉਸ 'ਤੇ ਚੜ੍ਹਾ ਦਿੱਤਾ ਅਤੇ ਉਸ ਨੂੰ ਘਸੀਟਦਾ ਲੈ ਗਿਆ ਅਤੇ ਕੁਚਲ ਦਿੱਤਾ।


Related News