ਸਾਊਦੀ ਅਰਬ ’ਚ ਅਮਰੀਕੀ ਅਧਿਕਾਰੀ ਦੀ ‘ਯਹੂਦੀ ਟੋਪੀ’ ਲੁਹਾਈ, ਤਣਾਅ ਵਧਿਆ
Thursday, Mar 14, 2024 - 11:15 AM (IST)
ਰਿਆਦ – ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੇ ‘ਵਿਜ਼ਨ 2030’ ’ਤੇ ਇਕ ਵਾਰ ਫਿਰ ਧੱਬਾ ਲੱਗ ਗਿਆ ਹੈ। ਸਾਊਦੀ ਅਰਬ ਦੇ ਦਿਰਿਆਹ ਸ਼ਹਿਰ ਵਿਚ ਧਾਰਮਿਕ ਆਜ਼ਾਦੀ ਦਾ ਪ੍ਰਚਾਰ ਕਰਨ ਵਾਲੀ ਅਮਰੀਕੀ ਏਜੰਸੀ ਯੂ. ਐੱਸ. ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ (ਯੂ. ਐੱਸ. ਸੀ. ਆਈ. ਆਰ. ਐੱਫ.) ਦੇ ਇਕ ਮੈਂਬਰ ਨੂੰ ਆਪਣੀ ਯਹੂਦੀ ਟੋਪੀ ਉਤਾਰਨ ਲਈ ਕਿਹਾ ਗਿਆ। ਇਸ ਘਟਨਾ ਨਾਲ ਅਮਰੀਕਾ ਅਤੇ ਸਾਊਦੀ ਅਰਬ ਵਿਚਾਲੇ ਤਣਾਅ ਵਧ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਕਾਰਨ ਦਿਲਜੀਤ ਨੂੰ ਟਰੋਲ ਕਰਨ ਵਾਲਿਆਂ ਨੂੰ ਰੇਸ਼ਮ ਸਿੰਘ ਦਾ ਮੂੰਹ ਤੋੜ ਜਵਾਬ, ਸ਼ਰੇਆਮ ਆਖੀਆਂ ਇਹ ਗੱਲਾਂ
ਜਾਣਕਾਰੀ ਅਨੁਸਾਰ ਯੂ. ਐੱਸ. ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ ਦਾ ਮੈਂਬਰ ਅਬਰਾਹਮ ਕੂਪਰ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਨੇੜੇ ਦਿਰਿਆਹ ਸ਼ਹਿਰ ਦਾ ਦੌਰਾ ਕਰਨ ਗਿਆ ਸੀ, ਜਿਥੇ ਉਸ ਨੂੰ ਸਿਰ ’ਤੇ ਪਾਉਣ ਵਾਲੀ ਯਹੂਦੀ ਟੋਪੀ ‘ਕਿੱਪਾ’ ਉਤਾਰਨ ਲਈ ਕਿਹਾ ਗਿਆ। ਇਸ ’ਤੇ ਯੂ. ਐੱਸ. ਸੀ. ਆਈ. ਆਰ. ਐੱਫ. ਨੇ ਇਤਰਾਜ਼ ਜ਼ਾਹਿਰ ਕੀਤਾ ਹੈ। ਅਮਰੀਕਾ ਨੇ ਕਿਹਾ ਕਿ ਹਾਲ ਹੀ ਦੇ ਸਮੇਂ ’ਚ ਸਾਊਦੀ ਅਰਬ ਨੇ ਧਾਰਮਿਕ ਕੱਟੜਵਾਦ ਖਿਲਾਫ ਕਈ ਕਦਮ ਚੁੱਕੇ ਹਨ ਪਰ ਇਸ ਤਰ੍ਹਾਂ ਧਾਰਮਿਕ ਟੋਪੀ ਨੂੰ ਉਤਾਰਨ ਲਈ ਕਹਿਣਾ ਠੀਕ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।