ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੈਪਰ 21 ਸੇਵੇਜ ਨੂੰ ਕੀਤਾ ਗ੍ਰਿਫਤਾਰ

Monday, Feb 04, 2019 - 06:12 PM (IST)

ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੈਪਰ 21 ਸੇਵੇਜ ਨੂੰ ਕੀਤਾ ਗ੍ਰਿਫਤਾਰ

ਲਾਸ ਏਂਜਲਸ (ਭਾਸ਼ਾ)- ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਇਨਫੋਰਸਮੈਂਟ (ਆਈ.ਸੀ.ਈ.) ਵਿਭਾਗ ਨੇ ਐਤਵਾਰ ਨੂੰ ਅਟਲਾਂਟਾ ਵਿਚ ਇਕ ਮਿੱਥੀ ਗਈ ਮੁਹਿੰਮ ਦੌਰਾਨ ਰੈਪਰ 21 ਸੇਵੇਜ ਨੂੰ ਹਿਰਾਸਤ ਵਿਚ ਲੈ ਲਿਆ। ਇਕ ਚੈਨਲ ਮੁਤਾਬਕ ਗ੍ਰੈਮੀ ਲਈ ਨਾਮਜ਼ਦ 21 ਸੇਵੇਜ 2005 ਵਿਚ ਬ੍ਰਿਟੇਨ ਤੋਂ ਇਕ ਅਲ੍ਹੜ ਦੇ ਰੂਪ ਵਿਚ ਅਮਰੀਕਾ ਆਇਆ ਸੀ ਪਰ ਇਕ ਸਾਲ ਬਾਅਦ ਵੀਜ਼ਾ ਖਤਮ ਹੋਣ ਮਗਰੋਂ ਵੀ ਉਹ ਵਾਪਸ ਆਪਣੇ ਮੁਲਕ ਨਹੀਂ ਗਿਆ। 2014 ਵਿਚ ਉਸ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਆਈ.ਸੀ.ਈ. ਬੁਲਾਰੇ ਨੇ ਕਿਹਾ ਕਿ 21 ਸੇਵੇਜ ਸ਼ੁਰੂ ਵਿਚ ਜੁਲਾਈ 2005 ਵਿਚ ਅਮਰੀਕਾ ਆਏ ਸਨ ਪਰ ਆਪਣੇ ਗੈਰ ਇਮੀਗ੍ਰੇਸ਼ਨ ਵੀਜ਼ਾ ਦੀਆਂ ਸ਼ਰਤਾਂ ਦੇ ਹਿਸਾਬ ਨਾਲ ਉਹ ਨਹੀਂ ਪਰਤੇ ਅਤੇ ਜੁਲਾਈ 2006 ਵਿਚ ਵੀਜ਼ਾ ਖਤਮ ਹੋਣ ਤੋਂ ਬਾਅਦ ਅਮਰੀਕਾ ਵਿਚ ਉਨ੍ਹਾਂ ਦੀ ਗੈਰ ਮੌਜੂਦਗੀ ਗੈਰ ਕਾਨੂੰਨੀ ਹੋ ਗਈ। 21 ਸੇਵੇਜ ਦਾ ਅਸਲੀ ਨਾਂ ਸ਼ਾਇਆ ਬਿਨ ਅਬ੍ਰਾਹਿਮ ਜੋਸੇਫ ਹੈ। ਬੁਲਾਰੇ ਨੇ ਕਿਹਾ ਕਿ ਉਹ ਬ੍ਰਿਟੇਨ ਤੋਂ ਅਲ੍ਹੜ ਉਮਰ ਵਿਚ ਅਮਰੀਕਾ ਆਇਆ ਸੀ ਅਤੇ ਵੀਜ਼ਾ ਦੀ ਮਿਆਦ ਮੁੱਕਣ ਤੋਂ ਜ਼ਿਆਦਾ ਸਮਾਂ ਉਹ ਅਮਰੀਕਾ ਵਿਚ ਰਿਹਾ। 21 ਸੇਵੇਜ ਨੂੰ ਫੈਡਰਲ ਇਮੀਗ੍ਰੇਸ਼ਨ ਅਦਾਲਤ ਵਿਚ ਹਵਾਲਗੀ ਕਾਰਵਾਈ ਦੇ ਅਧੀਨ ਰੱਖਿਆ ਗਿਆ ਹੈ।


author

Sunny Mehra

Content Editor

Related News