ਅਮਰੀਕੀ ਰਾਸ਼ਟਰਪਤੀ ਚੋਣਾਂ: ਜ਼ੀਰੋ ਗ੍ਰੈਵਿਟੀ ''ਚ ਪੁਲਾੜ ਯਾਤਰੀ ਨੇ ਪਾਈ ਵੋਟ

Sunday, Oct 25, 2020 - 10:52 AM (IST)

ਅਮਰੀਕੀ ਰਾਸ਼ਟਰਪਤੀ ਚੋਣਾਂ: ਜ਼ੀਰੋ ਗ੍ਰੈਵਿਟੀ ''ਚ ਪੁਲਾੜ ਯਾਤਰੀ ਨੇ ਪਾਈ ਵੋਟ

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਆਪਣੇ ਆਖਰੀ ਦੌਰ ਵਿਚ ਹਨ। 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਦੀ ਫਾਈਨਲ ਵੋਟਿੰਗ ਹੋਵੇਗੀ। ਫਿਲਹਾਲ ਅਰਲੀ ਵੋਟਿੰਗ ਜਾਰੀ ਹੈ। ਇਸ ਦੌਰਾਨ ਰਾਸ਼ਟਰਪਤੀ ਚੋਣਾਂ ਲਈ ਪੁਲਾੜ ਤੋਂ ਵੀ ਇਕ ਵੋਟ ਪਾਈ ਗਈ ਹੈ। ਕੇਟ ਰੂਬਿਨਸ ਨਾਮ ਦੀ ਬੀਬੀ ਪੁਲਾੜ ਯਾਤਰੀ ਨੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੋਂ ਆਪਣੀ ਵੋਟ ਪਾਈ। ਨਾਸਾ ਪੁਲਾੜ ਯਾਤਰੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਜ਼ਰੀਏ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਅਤੇ ਕੇਟ ਰੂਬਿਨਸ ਦੀ ਤਸਵੀਰ ਵੀ ਸਾਂਝੀ ਕੀਤੀ। ਰਾਸ਼ਟਰਪਤੀ ਚੋਣਾਂ ਦੇ ਲਈ ਰੀਪਬਲਿਕ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਡੈਮੈਕ੍ਰੈਟਿਕ ਪਾਰਟੀ ਵੱਲੋਂ ਖੜ੍ਹੇ ਜੋ ਬਿਡੇਨ ਦੇ ਵਿਚ ਸਖਤ ਮੁਕਾਬਲਾ ਹੈ।

 

ਕੇਟ ਨੇ ਧਰਤੀ ਤੋਂ 408 ਕਿਲੋਮੀਟਰ ਦੀ ਉੱਚਾਈ 'ਤੇ ਸਥਿਤ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਨਾਸਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਕੇਟ ਦੇ ਹਵਾਲੇ ਨਾਲ ਲਿਖਿਆ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਅੱਜ ਮੈਂ ਵੋਟ ਪਾਈ। ਨਾਸਾ ਨੇ ਦੱਸਿਆ ਕਿ ਕਰੂ ਮੈਂਬਰ ਕੇਟ ਰੂਬਿਨਸ ਨੇ ਪਿਛਲੇ ਹਫਤੇ ਤੋਂ ਆਈ.ਐੱਸ.ਐੱਸ. ਵਿਚ ਆਪਣੀ 6 ਮਹੀਨੇ ਦੀ ਯਾਤਰਾ ਸ਼ੁਰੂ ਕੀਤੀ। ਨਾਸਾ ਰੂਬਿਨਸ ਦੀ ਜਿਹੜੀ ਤਸਵੀਰ ਸ਼ੇਅਰ ਕੀਤੀ ਗਈ ਹੈ ਉਸ ਵਿਚ ਉਹ ਜ਼ੀਰੋ ਗ੍ਰੈਵਿਟੀ ਵਾਲੇ ਆਈ.ਐੱਸ.ਐੱਸ. ਵਿਚ ਬਣੇ ਵੋਟਿੰਗ ਬੂਥ ਦੇ ਸਾਹਮਣੇ ਖੜ੍ਹੀ ਨਜ਼ਰ ਆ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਕੈਮਰੂਨ : ਅੱਤਵਾਦੀਆਂ ਨੇ ਸਕੂਲ 'ਚ ਕੀਤੀ ਗੋਲੀਬਾਰੀ, ਘੱਟੋ-ਘੱਟ 8 ਵਿਦਿਆਰਥੀਆਂ ਦੀ ਮੌਤ

ਸਪੇਸ 'ਚ ਇੰਝ ਪਾਈ ਜਾਂਦੀ ਹੈ ਵੋਟ
ਹੈਰਿਸ ਕਾਊਂਟੀ ਸਥਿਤ ਕਲਰਕ ਦੇ ਆਫਿਸ ਵੱਲੋਂ ਇਕ ਸੁਰੱਖਿਅਤ ਇਲੈਕਟ੍ਰੋਨਿਕ ਬੈਲੇਟ ਬਣਾਇਆ ਗਿਆ। ਇਹ ਜਗ੍ਹਾ ਹਿਊਸਟਨ, ਟੈਕਸਾਸ ਵਿਚ ਨਾਸਾ ਦੇ ਜਾਨਸਨ ਸਪੇਸ ਸੈਂਟਰ ਦਾ ਹੈੱਡਕੁਆਰਟਰ ਹੈ। ਇਸ ਦੇ ਲਿੰਕ ਨੂੰ ਈ-ਮੇਲ ਦੇ ਜ਼ਰੀਏ ਆਈ.ਐੱਸ.ਐੱਸ. ਭੇਜਿਆ ਗਿਆ। ਕੈਟ ਨੇ ਬੈਲੇਟ ਨੂੰ ਈ-ਮੇਲ ਵਿਚ ਹੀ ਭਰਿਆ ਅਤੇ ਇਸ ਨੂੰ ਕਲਰਕ ਦੇ ਆਫਿਸ ਵਿਚ ਭੇਜ ਦਿੱਤਾ।


author

Vandana

Content Editor

Related News