ਅਮਰੀਕੀ-ਕੈਨੇਡੀਅਨ ਪਰਿਵਾਰ ਦੀ ਰਿਹਾਈ 'ਚ ਮਦਦ ਲਈ ਪਾਕਿ ਦੀ ਸ਼ਲਾਘਾ ਕਰਦਾ ਹਾਂ: ਪੇਂਸ

10/14/2017 1:47:50 PM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਅਮਰੀਕੀ-ਕੈਨੇਡੀਅਨ ਪਰਿਵਾਰ ਦੀ ਸੁਰੱਖਿਅਤ ਰਿਹਾਈ ਵਿਚ ਮਦਦ ਕਰਨ ਲਈ ਪਾਕਿਸਤਾਨ ਦੀ ਸ਼ਲਾਘਾ ਕੀਤੀ। ਹੱਕਾਨੀ ਨੈੱਟਵਰਕ ਨੇ ਪੰਜ ਸਾਲ ਪਹਿਲਾਂ ਉਨ੍ਹਾਂ ਨੂੰ ਅਗਵਾਹ ਕਰ ਲਿਆ ਸੀ। ਪਾਕਿਸਤਾਨ ਬਲਾਂ ਵੱਲੋਂ ਚਲਾਏ ਇਕ ਅਭਿਆਨ ਤੋਂ ਬਾਅਦ ਅਮਰੀਕੀ ਨਾਗਰਿਕ ਕੈਟਲਾਨ ਕੋਲਮੈਨ, ਉਨ੍ਹਾਂ ਦੇ ਕੈਨੇਡੀਅਨ ਪਤੀ ਜੋਸ਼ੁਆ ਬੋਇਲੇ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਹੱਕਾਨੀ ਨੈੱਟਵਰਕ ਦੇ ਅਗਵਾਕਰਤਾਵਾਂ ਤੋਂ ਵੀਰਵਾਰ ਨੂੰ ਰਿਹਾਅ ਕਰਾਇਆ ਗਿਆ। ਪਤੀ-ਪਤਨੀ ਸਾਲ 2012 ਵਿਚ ਅਫਗਾਨਿਸਤਾਨ ਵਿਚ ਯਾਤਰਾ ਉੱਤੇ ਗਏ ਸੀ, ਉਦੋਂ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਸੀ। ਅਵਗਾਹਕਰਤਾਵਾਂ ਦੇ ਚੰਗੁਲ ਵਿਚ ਰਹਿਣ ਦੌਰਾਨ ਹੀ ਉਨ੍ਹਾਂ ਦੇ ਤਿੰਨ ਬੱਚਿਆਂ ਦਾ ਜਨਮ ਹੋਇਆ। ਪੇਂਸ ਨੇ ਅਮਰੀਕੀ-ਕੈਨੇਡੀਅਨ ਪਰਿਵਾਰ ਦੀ ਸੁਰੱਖਿਅਤ ਰਿਹਾਈ ਵਿਚ ਮਦਦ ਕਰਨ ਲਈ ਪਾਕਿਸਤਾਨ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਪੇਂਸ ਨੇ ਕੌਮਾਂਤਰੀ ਰੰਗਮੰਚ ਉੱਤੇ ਟਰੰਪ ਪ੍ਰਸ਼ਾਸਨ ਦੀ ਕੁੱਝ ਪ੍ਰਮੁੱਖ ਉਪਲੱਬਧੀਆਂ ਦਾ ਜ਼ਿਕਰ ਕਰਦੇ ਹੋਏ ਪਾਕਿਸਤਾਨ ਉੱਤੇ ਇਹ ਬਿਆਨ ਦਿੱਤਾ। ਉਨ੍ਹਾਂ ਕਿਹਾ,''ਰਾਸ਼ਟਰਪਤੀ ਕੌਮਾਂਤਰੀ ਪੱਧਰ ਉੱਤੇ ਅਸਲੀ ਉਪਲੱਬਧੀਆਂ ਹਾਸਲ ਕਰ ਰਹੇ ਹਨ।'' ਪੇਂਸ ਨੇ ਕਿਹਾ,''ਰਾਸ਼ਟਰਪਤੀ ਨੇ ਪਾਕਿਸਤਾਨ ਨੂੰ ਕਿਹਾ ਸੀ ਕਿ ਅੱਤਵਾਦ ਖਿਲਾਫ ਲੜਾਈ ਵਿਚ ਉਹ ਕੁੱਝ ਹੋਰ ਕਦਮ ਚੁੱਕੇ ਅਤੇ ਇਸ ਹਫ਼ਤੇ ਉਸ ਨੇ ਮਹੱਤਵਪੂਰਣ ਕਦਮ ਚੁੱਕਿਆ। ਉਨ੍ਹਾਂ ਨੇ ਪੰਜ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਬੰਧਕ ਇਕ ਅਮਰੀਕੀ ਪਰਿਵਾਰ ਦੀ ਸੁਰੱਖਿਅਤ ਰਿਹਾਈ ਵਿਚ ਮਦਦ ਦਿੱਤੀ।'' ਇਸ ਦੌਰਾਨ ਕੈਨੇਡਾ ਨੇ ਪਰਿਵਾਰ ਦੀ ਰਿਹਾਈ ਦਾ ਸਵਾਗਤ ਕੀਤਾ।


Related News