ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪੁੱਜੇ ਅਮਰੀਕੀ ਅਤੇ ਰੂਸੀ ਪੁਲਾੜ ਯਾਤਰੀ
Saturday, Apr 10, 2021 - 01:32 AM (IST)
ਮਾਸਕੋ–ਰੂਸ ਅਤੇ ਅਮਰੀਕਾ ਦੇ 3 ਪੁਲਾੜ ਯਾਤਰੀ ਸਫਲ ਪ੍ਰੀਖਣ ਤੋਂ ਬਾਅਦ ਸ਼ੁੱਕਰਵਾਰ ਨੂੰ ਕੁਸ਼ਲਤਾਪੂਰਵਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ. ਐੱਸ.) ਪਹੁੰਚ ਗਏ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪੁਲਾੜ ਯਾਤਰੀ ਵੈਂਡੀ ਹੇਈ ਅਤੇ ਰੂਸੀ ਪੁਲਾੜ ਯਾਤਰੀ ਓਲੇਗ ਨੋਵਿਤਸਕੀ ਅਤੇ ਪਯੋਤਰ ਦੁਬਰੋਵ ਕਜ਼ਾਖਸਤਾਨ 'ਚ ਰੂਸ ਵਲੋਂ ਪੱਟੇ ’ਤੇ ਲਏ ਗਏ ਬਾਈਕੋਨੁਰ ਪ੍ਰੀਖਣ ਕੇਂਦਰ ਤੋਂ ਸੋਯੂਜ ਐੱਮ. ਐੱਸ.-18 ਪੁਲਾੜ ਗੱਡੀ ਤੋਂ ਦੁਪਹਿਰ ਬਾਅਦ 12.42 ਵਜੇ ਰਵਾਨਾ ਹੋਏ ਸਨ। ਤਿੰਨੋਂ ਪੁਲਾੜ ਯਾਤਰੀ 2 ਆਰਬਿਟ ਯਾਤਰਾ ਤੋਂ ਬਾਅਦ ਲਗਭਗ 3 ਘੰਟੇ 'ਚ ਆਈ. ਐੱਸ. ਐੱਸ. ਪਹੁੰਚੇ।
ਇਹ ਵੀ ਪੜ੍ਹੋ-ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 9150 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਇਹ ਵੈਂਡੀ ਹੇਈ ਦਾ ਦੂਜਾ ਅਤੇ ਨੋਵਿਤਸਕੀ ਦਾ ਤੀਸਰਾ ਪੁਲਾੜ ਮਿਸ਼ਨ ਸੀ ਜਦਕਿ ਦੁਬਰੋਵ ਦੀ ਇਹ ਪਹਿਲੀ ਪੁਲਾੜ ਯਾਤਰਾ ਹੈ। ਇਹ ਪ੍ਰੀਖਣ ਸੋਵੀਅਤ ਸੰਘ ਦੇ ਪੁਲਾੜ ਯਾਤਰੀ ਯੂਰੀ ਗਾਗਰਿਨ ਦੀ ਪਹਿਲੀ ਪੁਲਾੜ ਯਾਤਰਾ ਦੇ 60 ਸਾਲ ਪੂਰੇ ਹੋਣ ਤੋਂ ਤਿੰਨ ਦਿਨ ਪਹਿਲਾਂ ਅਤੇ ਨਾਸਾ ਵਲੋਂ ਪਹਿਲੀ ਪੁਲਾੜ ਗੱਡੀ ਦੇ ਪ੍ਰੀਖਣ ਦੀ 40ਵੀਂ ਵਰ੍ਹੇਗੰਢ ’ਤੇ ਹੋਇਆ ਹੈ।
ਇਹ ਵੀ ਪੜ੍ਹੋ-ਉੱਤਰੀ ਆਇਰਲੈਂਡ 'ਚ ਪੁਲਸ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਝੜਪ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।