ਅਮਰੀਕੀ ਹਵਾਈ ਅੱਡੇ ''ਤੇ ਇਕ ਭਾਰਤੀ ਯਾਤਰੀ ਤੋਂ ਬਰਾਮਦ ਹੋਈਆਂ ਪਾਥੀਆਂ

Tuesday, May 11, 2021 - 11:50 AM (IST)

ਅਮਰੀਕੀ ਹਵਾਈ ਅੱਡੇ ''ਤੇ ਇਕ ਭਾਰਤੀ ਯਾਤਰੀ ਤੋਂ ਬਰਾਮਦ ਹੋਈਆਂ ਪਾਥੀਆਂ

ਵਾਸ਼ਿੰਗਟਨ (ਭਾਸ਼ਾ) ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੂੰ ਡੀ.ਸੀ. ਦੇ ਉਪਨਗਰ ਵਿਚ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਭਾਰਤ ਤੋਂ ਪਰਤੇ ਇਕ ਯਾਤਰੀ ਦੇ ਸਾਮਾਨ ਵਿਚੋਂ ਪਾਥੀਆਂ ਬਰਾਮਦ ਹੋਈਆਂ ਹਨ। ਭਾਰਤੀ ਯਾਤਰੀ ਜਿਹੜੇ ਬੈਗ ਵਿਚ ਪਾਥੀਆਂ ਲਿਆਇਆ ਸੀ, ਉਸ ਨੂੰ ਹਵਾਈ ਅੱਡੇ 'ਤੇ ਹੀ ਛੱਡ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਵਿਚ ਪਾਥੀਆਂ 'ਤੇ ਪਾਬੰਦੀ ਹੈ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਜ਼ਿਆਦਾ ਛੂਤਕਾਰੀ ਬੀਮਾਰੀ ਹੋ ਸਕਦੀ ਹੈ।

ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਨੇ ਦੱਸਿਆ ਕਿ ਇਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਇਕ ਪ੍ਰੈੱਸ ਬਿਆਨ ਮੁਤਾਬਕ,''ਇਹ ਗਲਤ ਨਹੀਂ ਲਿਖਿਆ ਗਿਆ। ਸੀ.ਬੀ.ਪੀ. ਖੇਤੀ ਮਾਹਰਾਂ ਨੂੰ ਇਕ ਸੂਟਕੇਸ ਵਿਚੋਂ ਦੋ ਪਾਥੀਆਂ ਬਰਾਮਦ ਹੋਈਆਂ ਹਨ।'' ਬਿਆਨ ਮੁਤਾਬਕ ਇਹ ਸੂਟਕੇਸ 4 ਅਪ੍ਰੈਲ ਨੂੰ 'ਏਅਰ ਇੰਡੀਆ' ਦੇ ਜਹਾਜ਼ ਤੋਂ ਪਰਤੇ ਇਕ ਯਾਤਰੀ ਦਾ ਹੈ। ਸੀ.ਬੀ.ਪੀ. ਦੇ ਬਾਲਟੀਮੋਰ 'ਫੀਲਡ ਆਫਿਸ' ਦੇ 'ਫੀਲਡ ਆਪਰੇਸ਼ਨਜ਼' ਕਾਰਜਕਾਰੀ ਨਿਰਦੇਸ਼ਕ ਕ੍ਰੀਥ ਫਲੇਮਿੰਗ ਨੇ ਕਿਹਾ,''ਮੂੰਹ ਅਤੇ ਪੈਰ ਦੀ ਬੀਮਾਰੀ ਜਾਨਵਰਾਂ ਨੂੰ ਹੋਣ ਵਾਲੀ ਇਕ ਬੀਮਾਰੀ ਹੈ, ਜਿਸ ਤੋਂ ਪਸ਼ੂਆਂ ਦੇ ਮਾਲਕ ਸਭ ਤੋਂ ਜ਼ਿਆਦਾ ਡਰਦੇ ਹਨ ਅਤੇ ਇਹ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੀ ਖੇਤੀ ਸੁਰੱਖਿਆ ਮੁਹਿੰਮ ਲਈ ਵੀ ਇਕ ਖਤਰਾ ਹੈ।'' 

ਪੜ੍ਹੋ ਇਹ ਅਹਿਮ ਖਬਰ- ਔਰਤ ਨੂੰ ਇਕੋ ਵਾਰ 'ਚ ਲੱਗੀਆਂ ਕੋਰੋਨਾ ਵੈਕਸੀਨ ਦੀਆਂ 6 ਖੁਰਾਕਾਂ, ਹਸਪਤਾਲ 'ਚ ਮਚੀ ਹਫੜਾ-ਦਫੜੀ

ਸੀ.ਬੀ.ਪੀ. ਨੇਕਿਹਾ ਕਿ ਪਾਥੀਆਂ ਨੂੰ ਦੁਨੀਆ ਦੇ ਕੁਝ ਹਿੱਸਿਆਂ ਵਿਚ ਇਕ ਮਹੱਤਵਪੂਰਨ ਊਰਜਾ ਅਤੇ ਖਾਣਾ ਪਕਾਉਣ ਦਾ ਸਰੋਤ ਵੀ ਦੱਸਿਆ ਗਿਆ ਹੈ। ਇਸ ਦੀ ਵਰਤੋਂ ਕਥਿਤ ਤੌਰ 'ਤੇ 'ਸਕਿਨ ਡਿਟਾਕਸੀਫਾਇਰ' ਇਕ ਰੋਗਾਣੂਨਾਸ਼ਕ ਅਤੇ ਖਾਦ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ। ਸੀ.ਬੀ.ਪੀ. ਮੁਤਾਬਕ ਇਹਨਾਂ ਕਥਿਤ ਫਾਇਦਿਆਂ ਦੇ ਬਾਵਜੂਦ ਮੂੰਹ ਅਤੇ ਪੈਰ ਦੀ ਬੀਮਾਰੀ ਦੇ ਖਤਰੇ ਕਾਰਨ ਭਾਰਤ ਤੋਂ ਇੱਥੇ ਪਾਥੀਆਂ ਲਿਆਉਣਾ ਪਾਬੰਦੀਸ਼ੁਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News