ਜਹਾਜ਼ ''ਚ ਟਾਈਲਟ ਲਈ ਪਲਾਸਟਿਕ ਬੈਗ ਇਸਤੇਮਾਲ ਕਰਨ ਦਾ ਕੀਤਾ ਐਲਾਨ, ਯਾਤਰੀ ਹੈਰਾਨ
Friday, Sep 07, 2018 - 10:48 PM (IST)

ਵਾਸ਼ਿੰਗਟਨ — ਅਮਰੀਕਨ ਏਅਰਲਾਇੰਸ 'ਚ ਵੀਰਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ 187 ਯਾਤਰੀਆਂ ਨੂੰ ਆਖਿਆ ਗਿਆ ਕਿ ਉਨ੍ਹਾਂ ਨੂੰ ਪਲਾਸਟਿਕ ਬੈਗ ਜਾਂ ਬੋਤਲ 'ਚ ਪੇਸ਼ਾਬ ਕਰਨਾ ਹੋਵੇਗਾ। ਦਰਅਸਲ ਇਕ ਫਲਾਈਟ ਅਟੈਂਡੈਂਟ ਨੇ ਜਦੋਂ ਕਿਹਾ ਕਿ ਜਹਾਜ਼ ਦੀ ਟਾਈਲਟ ਓਵਰਫਲੋਅ ਹੋ ਰਹੀ ਹੈ ਤਾਂ ਉਦੋਂ ਇਕ ਸ਼ਖਸ ਨੇ ਉਸ ਨੂੰ ਆਖਿਆ, 'ਕੀ ਮਤਲਬ ਹੈ ਤੁਹਾਡਾ, ਸਾਨੂੰ ਬੈਗ 'ਚ ਪੇਸ਼ਾਬ ਕਰਨਾ ਪਵੇਗਾ?' ਜਹਾਜ਼ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਬੈਗ 'ਚ ਪੇਸ਼ਾਬ ਕਰਨ ਦੀ ਗੱਲ ਕਹਿਣ ਵਾਲੀ ਫਲਾਈਟ ਅਟੈਂਡੈਂਟ ਨੇ ਆਪਣਾ ਨਾਂ ਨਹੀਂ ਦੱਸਿਆ ਹੈ। ਜਹਾਜ਼ ਅਮਰੀਕਾ ਦੇ ਫੋਐਨਿਕਸ ਹਵਾਈ ਅੱਡੇ ਤੋਂ ਹਵਾਈ ਜਾ ਰਿਹਾ ਸੀ।
ਉਸ ਸ਼ਖਸ ਨੇ ਜਦੋਂ ਪੁੱਛਿਆ ਕਿ ਕੀ ਸਾਨੂੰ ਬੈਗ 'ਚ ਪੇਸ਼ਾਬ ਕਰਨਾ ਹੋਵੇਗਾ ਤਾਂ ਉਦੋਂ ਅਟੈਂਡੈਂਟ ਨੇ ਕਿਹਾ ਕਿ ਉਥੇ (ਟਾਈਲਟ) ਓਵਰਫਲੋਅ ਹੋ ਰਹੀ ਹੈ। ਸ਼ਖਸ ਨੇ ਆਪਣੀਆਂ ਉਂਗਲੀਆਂ ਨਾਲ ਇਸ਼ਾਰਾ ਕਰਦੇ ਹੋਏ ਆਖਿਆ ਕਿ ਮੈਨੂੰ ਪਤਾ ਹੈ ਕਿ ਇਹ ਕਿੰਨਾ ਭਿਆਨਕ ਹੋਣ ਵਾਲਾ ਹੈ। ਜਦੋਂ ਮਾਮਲਾ ਗਰਮਾ ਗਿਆ ਤਾਂ ਅਟੈਂਡੈਂਟ ਨੇ ਖੁਦ ਹੀ ਕਹਿ ਦਿੱਤਾ ਹੈ ਕਿ ਯਾਤਰੀ ਟਾਈਲਟ ਲਈ ਬੋਤਲ ਜਾਂ ਕਿਸੇ ਪਲਾਸਟਿਕ ਬੈਗ ਦਾ ਇਸਤੇਮਾਲ ਕਰ ਸਕਦੇ ਹਨ। ਜਿਸ ਔਰਤ ਨੇ ਫਲਾਈਟ 'ਚ ਇਹ ਵੀਡੀਓ ਬਣਾਈ ਹੈ, ਬਹੁਤ ਹੀ ਚਿੰਤਤ ਦਿਖ ਰਹੀ ਹੈ। ਉਸ ਨੇ ਆਖਿਆ ਕਿ ਇਸ ਨਾਲ ਕਿਸੇ ਨੂੰ ਯੂਰੀਨ ਪ੍ਰੋਬਲਮ ਹੋ ਸਕਦੀ ਹੈ। ਜਹਾਜ਼ 'ਚ ਜਦੋਂ ਐਲਾਨ ਕੀਤਾ ਤਾਂ ਯਾਤਰੀਆਂ ਨੇ ਹੈਰਾਨ ਹੋ ਕੇ ਦੂਜਿਆਂ ਨੂੰ ਦੇਖਿਆ ਅਤੇ ਉਨ੍ਹਾਂ ਨੇ ਹੋਰ 2 ਟਾਈਲਟਾਂ ਨੂੰ ਬੰਦ ਕਰ ਦਿੱਤਾ। ਅਮਰੀਕਨ ਏਅਰਲਾਇੰਸ ਨੇ ਆਖਿਆ ਕਿ ਜਦੋਂ ਜਹਾਜ਼ ਟੇਕ ਆਫ (ਉਡਿਆ) ਹੋਇਆ ਤਾਂ ਉਦੋਂ ਬਾਥਰੂਮ 'ਚ ਕੰਮ ਚੱਲ ਹੀ ਰਿਹਾ ਸੀ ਅਤੇ ਇਸ ਕਾਰਨ ਹੀ ਇਹ ਸਮੱਸਿਆ ਸਾਹਮਣੇ ਆਈ ਹੈ।