ਕੋਵਿਡ-19 : ਭਾਰਤ ਨੂੰ ਮੈਡੀਕਲ ਸਾਮਾਨ ਸਪਲਾਈ ਕਰਨ ਵਾਲੇ ਅਮਰੀਕੀ ਜਹਾਜ਼ਾਂ ਦੀ ਉਡਾਣ ''ਚ ਦੇਰੀ

Tuesday, May 04, 2021 - 11:23 AM (IST)

ਕੋਵਿਡ-19 : ਭਾਰਤ ਨੂੰ ਮੈਡੀਕਲ ਸਾਮਾਨ ਸਪਲਾਈ ਕਰਨ ਵਾਲੇ ਅਮਰੀਕੀ ਜਹਾਜ਼ਾਂ ਦੀ ਉਡਾਣ ''ਚ ਦੇਰੀ

ਵਾਸ਼ਿੰਗਟਨ (ਭਾਸ਼ਾ): ਭਾਰਤ ਵਿਚ ਲੋੜੀਂਦੇ ਜੀਵਨ ਰੱਖਿਅਕ ਮੈਡੀਕਲ ਸਾਮਾਨ ਨੂੰ ਲੈਕੇ ਜਾਣ ਵਾਲੇ ਅਮਰੀਕੀ ਹਵਾਈ ਸੈਨਾ ਦੇ ਜਹਾਜ਼ਾਂ ਦੀ ਉਡਾਣ ਵਿਚ ਮੁਰੰਮਤ ਸੰਬੰਧੀ ਮੁਸ਼ਕਲਾਂ ਕਾਰਨ ਬੁੱਧਵਾਰ ਤੱਕ ਦੀ ਦੇਰੀ ਹੋ ਗਈ ਹੈ। ਪੇਂਟਾਗਨ ਦੇ ਇਕ ਬੁਲਾਰੇ ਸੋਮਵਾਰ ਨੂੰ ਇੱਥੇ ਕਿਹਾ,''ਸਾਨੂੰ ਹੁਣੇ ਪਤਾ ਚੱਲਿਆ ਹੈ ਕਿ ਭਾਰਤ ਲਈ ਉਡਾਣ ਭਰਨ ਵਾਲੇ ਜਹਾਜ਼ਾਂ ਵਿਚ ਮੁਰੰਮਤ ਸੰਬੰਧੀ ਮੁਸ਼ਕਲਾਂ ਕਾਰਨ ਘੱਟੋ-ਘੱਟ ਬੁੱਧਵਾਰ ਤੱਕ ਦੀ ਦੇਰੀ ਹੋ ਗਈ ਹੈ।'' ਹਾਲੇ ਤੱਕ ਭਾਰਤ ਵਿਚ ਅਮਰੀਕਾ ਹਵਾਈ ਸੈਨਾ ਦੇ ਦੋ ਜਹਾਜ਼ ਪਹੁੰਚੇ ਹਨ। 

ਪੜ੍ਹੋ ਇਹ ਅਹਿਮ ਖਬਰ- ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨਾਲ ਕੀਤੀ ਮੁਲਾਕਾਤ, ਕੋਵਿਡ ਸਮੇਤ ਕਈ ਮੁੱਦਿਆ 'ਤੇ ਚਰਚਾ

ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧੇ ਵਿਚਕਾਰ ਲੋੜੀਂਦੀ ਮੈਡੀਕਲ ਸਾਮਾਨ ਦੀ ਸਪਲਾਈ ਕਰਨ ਲਈ ਅਮਰੀਕੀ ਹਵਾਈ ਸੈਨਾ ਦੇ ਤਿੰਨ ਸੀ-5 ਸੁਪਰ ਗੈਲੇਕਸੀਜ਼ ਅਤੇ ਇਕ ਸੀ-17 ਗਲੋਬਮਾਸਟਰ ਜਹਾਜ਼ਾਂ ਨੇ ਸੋਮਵਾਰ ਨੂੰ ਭਾਰਤ ਜਾਣਾ ਸੀ।ਫਿਲਹਾਲ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਇਸ ਨਾਲ ਭਾਰਤ ਵਿਚ ਐਮਰਜੈਂਸੀ ਮੈਡੀਕਲ ਸਾਮਾਨ ਮੁੱਖ ਤੌਰ 'ਤੇ ਆਕਸੀਜਨ ਸਿਲੰਡਰ ਅਤੇ ਕੰਸਨਟ੍ਰੇਟਰ ਦੀ ਸਪਲਾਈ 'ਤੇ ਕੀ ਅਸਰ ਪਵੇਗਾ। ਇਸ ਤੋਂ ਪਹਿਲਾਂ ਪੇਂਟਾਗਨ ਤੇ ਪ੍ਰੈੱਸ ਸਕੱਤਰ ਜੌਨ ਕਿਰਬੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਨੂੰ ਸਿਹਤ ਦੇਖਭਾਲ ਸੰਬੰਧੀ ਸਾਮਾਨ ਦੀ ਸਪਲਾਈ ਕਰਨ ਲਈ ਅਮਰੀਕਾ ਦੇ ਜਹਾਜ਼ ਉਡਾਣ ਭਰਦੇ ਰਹਿਣਗੇ। ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਅਤੇ ਉਹਨਾਂ ਦੇ ਨਾਗਰਿਕਾਂ ਦੀ ਮਦਦ ਕਰਦੇ ਰਹਾਂਗੇ ਕਿਉਂਕਿ ਉਹ ਕੋਵਿਡ-19 ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦੇਖ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- 2 ਸਾਲ ਦੇ ਮਾਸੂਮ ਨੂੰ ਕਲਯੁਗੀ ਪਿਓ ਨੇ ਵੇਚਿਆ, ਫਿਰ ਆਪਣੀ ਗਰਲਫ੍ਰੈਂਡ ਨਾਲ ਚਲਾ ਗਿਆ ਘੁੰਮਣ

ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਵਿਚ ਆਪਣੇ ਹਮਰੁਤਬਿਆਂ ਦੇ ਸੰਪਰਕ ਵਿਚ ਰਹਾਂਗੇ ਤਾਂ ਜੋ ਇਹ ਪਤਾ ਚੱਲ ਸਕੇ ਕੀ ਉੱਥੇ ਵਾਧੂ ਮਦਦ ਦੀ ਲੋੜ ਤਾਂ ਨਹੀਂ। ਰੱਖਿਆ ਮੰਤਰੀ ਨੇ ਭਾਰਤ ਵਿਚ ਆਪਣੇ ਹਮਰੁਤਬਾ ਨਾਲ ਗੱਲਬਾਤ ਵਿਚ ਸਪੱਸ਼ਟ ਕਿਹਾ ਕਿ ਅਸੀਂ ਹਰ ਸੰਭਵ ਢੰਗ ਨਾਲ ਉਹਨਾਂ ਦੀ ਮਦਦ ਕਰਦੇ ਰਹਾਂਗੇ। ਸੈਨੇਟਰ ਐਮੀ ਕਲੋਬੁਚਰ ਨੇ ਕਿਹਾ ਕਿ ਭਾਰਤ ਵਿਚ ਇਹ ਸੰਕਟ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਅਸੀਂ ਕੋਵਿਡ-19 ਨੂੰ ਉਦੋਂ ਹੀ ਹਰਾ ਸਕਦੇ ਹਾਂ, ਜਦੋਂ ਅਸੀਂ ਹਰ ਜਗ੍ਹਾ ਇਸ ਨੂੰ ਹਰਾ ਦਈਏ। ਇਸ ਵਿਚਕਾਰ ਭਾਰਤ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਅਮਰੀਕਾ ਦੇ ਸੀਨੀਅਰ ਸਿਹਤ ਮਾਹਰ ਅਤੇ ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਡਾਕਟਰ ਐਨਥਨੀ ਫਾਊਚੀ ਨੇ ਦੇਸ਼ ਭਰ ਵਿਚ ਤਾਲਾਬੰਦੀ ਲਗਾਉਣ, ਵੱਡੇ ਪੱਧਰ 'ਤੇ ਟੀਕਾਕਰਨ ਮੁਹਿੰਮ ਚਲਾਉਣ ਅਤੇ ਵੱਡੀ ਗਿਣਤੀ ਵਿਚ ਅਸਥਾਈ ਹਸਪਤਾਲ ਬਣਾਉਣ ਦੀ ਸਲਾਹ ਦਿੱਤੀ ਹੈ।

ਨੋਟ- ਭਾਰਤ ਨੂੰ ਮੈਡੀਕਲ ਸਪਲਾਈ ਕਰਨ ਵਾਲੇ ਅਮਰੀਕੀ ਜਹਾਜ਼ਾਂ ਦੀ ਉਡਾਣ 'ਚ ਦੇਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News