ਅਮਰੀਕੀ ਪਾਬੰਦੀਆਂ ਤੋਂ ਬਾਅਦ ਚੀਨੀ ਕਮਿਊਨਿਸਟ ਪਾਰਟੀ ਨੇ ਸ਼ਿਨਜਿਆਂਗ ਦੇ ਉੱਚ ਅਧਿਕਾਰੀ ਨੂੰ ਹਟਾਇਆ
Sunday, Dec 26, 2021 - 03:21 PM (IST)
ਬੀਜਿੰਗ: ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਵਾਲੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ.ਪੀ.ਸੀ.) ਨੇ ਅਸਥਿਰ ਸ਼ਿਨਜਿਆਂਗ ਸੂਬੇ ਦੇ ਮੁਖੀ ਚੇਨ ਕਵਾਂਗੁਓ ਨੂੰ ਅਚਾਨਕ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਅਮਰੀਕਾ ਨੇ ਇਸ ਖੇਤਰ ਵਿੱਚ ਉਈਗਰ ਮੁਸਲਮਾਨਾਂ ਦੇ ਖ਼ਿਲਾਫ਼ ਕਥਿਤ ਮਨੁੱਖੀ ਅਧਿਕਾਰਾਂ ਦੇ ਉਲੰਘਣ ਲਈ ਚੇਨ 'ਤੇ ਪਾਬੰਦੀ ਲਗਾ ਦਿੱਤੀ ਸੀ। ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਸ਼ਨੀਵਾਰ ਨੂੰ ਦੱਸਿਆ ਕਿ ਚੇਨ ਹੁਣ ਸੀ.ਪੀ.ਸੀ. ਦੀ ਸ਼ਿਨਜਿਆਂਗ ਉਇਗਰ ਆਟੋਨੋਮਸ ਰੀਜਨਲ ਕਮੇਟੀ ਦੇ ਸਕੱਤਰ ਵਜੋਂ ਕੰਮ ਨਹੀਂ ਕਰਦਾ ਹੈ। ਗੁਆਂਗਡੋਂਗ ਸੂਬੇ ਦੇ ਗਵਰਨਰ ਮਾ ਜਿੰਗਰੂਈ ਨੂੰ ਸ਼ਿਨਜਿਆਂਗ ਦਾ ਨਵਾਂ ਪਾਰਟੀ ਮੁਖੀ ਨਿਯੁਕਤ ਕੀਤਾ ਗਿਆ ਹੈ।
ਸਮਾਚਾਰ ਏਜੰਸੀ ਨੇ ਇਕ ਸੰਖੇਪ ਰਿਪੋਰਟ ਵਿਚ ਕਿਹਾ ਕਿ ਸੀ.ਪੀ.ਸੀ. ਦੀ ਕੇਂਦਰੀ ਕਮੇਟੀ ਨੇ ਚੇਨ ਨੂੰ ਨਵੀਂ ਨਿਯੁਕਤੀ ਦੇਣ ਦਾ ਫ਼ੈਸਲਾ ਕੀਤਾ ਹੈ। ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਇਸ ਘਟਨਾਕ੍ਰਮ ਦੇ ਬਾਰੇ ਪ੍ਰਕਾਸ਼ਿਤ ਰਿਪੋਰਟ ’ਚ ਕਿਹਾ ਕਿ ਉਈਗਰਾਂ ਖ਼ਿਲਾਫ਼ ਵਿਆਪਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਅਮਰੀਕਾ, ਬ੍ਰਿਟੇਨ ਅਤੇ ਯੂਰਪੀਅਨ ਸੰਘ ਨੇ ਚੇਨ ’ਤੇ ਦੋਸ਼ ਲਗਾਇਆ ਹੈ ਪਰ ਉਸ ਨੂੰ ਪਦੋਨ੍ਰਤਿ ਦੀ ਜਾਣਕਾਰੀ ਦਿੱਤੀ ਗਈ ਹੈ। ਪਿਛਲੇ ਸਾਲ, ਯੂ.ਐੱਸ. ਸਰਕਾਰ ਨੇ ਸ਼ਿਨਜਿਆਂਗ ਉਇਗਰ ਆਟੋਨੋਮਸ ਖੇਤਰ ਦੇ ਇੰਚਾਰਜ ਚੇਨ ਅਤੇ ਕਈ ਹੋਰ ਚੀਨੀ ਅਧਿਕਾਰੀਆਂ ਦੇ ਖ਼ਿਲਾਫ਼ ਪਾਬੰਧੀ ਲੱਗਾ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਸ਼ਿਨਜਿਆਂਗ ਵਿੱਚ "ਉਇਗਰਾਂ, ਨਸਲੀ ਕਜ਼ਾਖਾਂ ਅਤੇ ਹੋਰ ਘੱਟ ਗਿਣਤੀ ਸਮੂਹਾਂ ਦੇ ਮੈਂਬਰਾਂ ਦੀ ਹਿਰਾਸਤ ਜਾਂ ਦੁਰਵਿਵਹਾਰ ਲਈ ਜ਼ਿੰਮੇਵਾਰ ਸਨ, ਜਾਂ ਇਸ ਵਿਚ ਸ਼ਾਮਲ ਸਨ।
ਅਮਰੀਕਾ ਦੁਆਰਾ ਪਾਬੰਦੀਸ਼ੁਦਾ ਤਿੰਨ ਚੀਨੀ ਅਧਿਕਾਰੀਆਂ ਵਿੱਚ ਸ਼ਿਨਜਿਆਂਗ ਉਈਗਰ ਆਟੋਨੋਮਸ ਰੀਜਨ ਦੇ ਸੀ.ਸੀ.ਪੀ. ਪਾਰਟੀ ਦੇ ਸਕੱਤਰ ਚੇਨ ਕਵਾਂਗੁਓ, ਸ਼ਿਨਜਿਆਂਗ ਰਾਜਨੀਤਿਕ ਅਤੇ ਕਾਨੂੰਨੀ ਕਮੇਟੀ ਦੇ ਤਤਕਾਲੀਨ ਪਾਰਟੀ ਸਕੱਤਰ ਜ਼ੂ ਹੈਲੁਨ ਅਤੇ ਪਬਲਿਕ ਸੁਰੱਖਿਆ ਬਿਊਰੋ ਦੇ ਪਾਰਟੀ ਸਕੱਤਰ ਵਾਂਗ ਮਿੰਗਸ਼ਾਨ ਸਨ।