ਜੋਅ ਬਾਈਡੇਨ ਦੀ ਟੀਮ 'ਚ ਭਾਰਤੀ ਮੂਲ ਦੇ ਇਕ ਹੋਰ ਵਿਅਕਤੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ

Wednesday, Mar 24, 2021 - 10:10 AM (IST)

ਜੋਅ ਬਾਈਡੇਨ ਦੀ ਟੀਮ 'ਚ ਭਾਰਤੀ ਮੂਲ ਦੇ ਇਕ ਹੋਰ ਵਿਅਕਤੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਭਾਰਤੀ ਮੂਲ ਦੇ ਡਾਕਟਰ ਵਿਵੇਕ ਮੂਰਤੀ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਦਾ ਸਰਜਨ ਜਨਰਲ ਨਿਯੁਕਤ ਕੀਤਾ ਗਿਆ ਹੈ।ਅਮਰੀਕੀ ਸੈਨੇਟ ਨੇ ਇਸ ਦੇ ਪੱਖ ਵਿਚ 57-43 ਨਾਲ ਵੋਟ ਦੇ ਕੇ ਇਸ 'ਤੇ ਮੁਹਰ ਲਗਾਈ। ਵਿਵੇਕ ਮੂਰਤੀ ਨੇ ਕਿਹਾ ਕਿ ਸਾਡੇ ਦੇਸ਼ ਨੂੰ ਸਿਹਤਮੰਦ ਬਣਾਉਣ ਅਤੇ ਸਾਡੇ ਬੱਚਿਆਂ ਲਈ ਬਿਹਤਰ ਭਵਿੱਖ ਬਣਾਉਣ ਵਿਚ ਮਦਦ ਕਰਨ ਲਈ ਮੈਂ ਤੁਹਾਡੇ ਨਾਲ ਕੰਮ ਕਰਨ ਲਈ ਤਿਆਰ ਹਾਂ।

PunjabKesari

ਰਾਸ਼ਟਰਪਤੀ ਜੋਅ ਬਾਈਡੇਨ ਨੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜੇਵੀਅਰ ਬੇਸੇਰਾ ਨੂੰ ਸਿਹਤ ਮੰਤਰੀ ਅਤੇ ਭਾਰਤੀ-ਅਮਰੀਕੀ ਡਾਕਟਰ ਵਿਵੇਕ ਮੂਰਤੀ ਨੂੰ ਆਪਣੇ ਸਰਜਨ ਦੇ ਤੌਰ 'ਤੇ ਚੁਣਿਆ ਸੀ। ਇਸ ਦੇ ਇਲਾਵਾ ਡਾਕਟਰ ਐਨਥਨੀ ਨੂੰ ਕੋਵਿਡ-19 'ਤੇ ਰਾਸ਼ਟਰਪਤੀ ਦੇ ਮੁੱਖ ਮੈਡੀਕਲ ਸਲਾਹਕਾਰ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਸੀ। ਜਦਕਿ ਡਾਕਟਰ ਰੋਸ਼ੇਲ ਵਾਲੇਂਸਕੀ ਨੂੰ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਨਿਰਦੇਸ਼ਕ ਅਤੇ ਡਾਕਟਰ ਮਾਰਸੇਲਾ ਨੁੰਜ-ਸਮਿਥ ਨੂੰ 'ਕੋਵਿਡ-19 ਇਕਵਟੀ ਟਾਸਕ ਫੋਰਸ' ਦਾ ਪ੍ਰਧਾਨ ਨਾਮਜ਼ਦ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖਬਰ-   ਕੈਨੇਡਾ : ਧੋਖਾਧੜੀ ਮਾਮਲੇ 'ਚ ਚਾਰ ਭਾਰਤੀ ਗ੍ਰਿਫ਼ਤਾਰ

ਮੂਲ ਰੂਪ ਨਾਲ ਕਰਨਾਟਕ ਨਾਲ ਸੰਬੰਧ ਰੱਖਣ ਵਾਲੇ ਮੂਰਤੀ (43) ਨੂੰ 2014 ਵਿਚ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕਾ ਦਾ 19ਵਾਂ ਸਰਜਨ ਜਨਰਲ ਨਿਯੁਕਤ ਕੀਤਾ ਸੀ। ਬ੍ਰਿਟੇਨ ਵਿਚ ਪੈਦਾ ਹੋਏ ਮੂਰਤੀ 37 ਸਾਲ ਦੀ ਉਮਰ ਵਿਚ ਉਸ ਅਹੁਦੇ 'ਤੇ ਨਿਯੁਕਤ ਹੋਣ ਵਾਲੇ ਸਭ ਤੋਂ ਨੌਜਵਾਨ ਵਿਅਕਤੀ ਸਨ। ਬਾਅਦ ਵਿਚ ਟਰੰਪ ਪ੍ਰਸ਼ਾਸਨ ਦੌਰਾਨ ਉਹਨਾਂ ਨੂੰ ਉਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਨੋਟ- ਭਾਰਤੀ ਮੂਲ ਦੇ ਵਿਵੇਕ ਮੂਰਤੀ ਜੋਅ ਬਾਈਡੇਨ ਦੇ ਸਰਜਨ ਜਨਰਲ ਨਿਯੁਕਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News