ਪਰਿਵਾਰ ਸਮੇਤ ਸਿਡਨੀ ਪੁੱਜੇ ਅਮਰੀਕੀ ਉੱਪ ਰਾਸ਼ਟਰਪਤੀ, ਆਸਟਰੇਲੀਆਈ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

04/22/2017 11:32:26 AM

ਸਿਡਨੀ— ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੇਂਸ ਸ਼ਨੀਵਾਰ ਦੀ ਸਵੇਰ ਨੂੰ ਆਪਣੇ ਦੋ ਦਿਨਾਂ ਦੇ ਦੌਰ ''ਤੇ ਆਸਟਰੇਲੀਆ ਪੁੱਜੇ, ਜਿੱਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਮਾਈਕ ਨਾਲ ਉਨ੍ਹਾਂ ਦੀ ਪਤਨੀ ਅਤੇ ਧੀਆਂ ਸਵੇਰੇ ਤਕਰੀਬਨ 9 ਵਜੇ ਕਿਰੀਬਿਲੀ ਹਾਊਸ ਪੁਹੰਚੇ। ਇੱਥੇ ਦੱਸ ਦੇਈਏ ਕਿ ਕਿਰੀਬਿਲੀ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਦੀ ਦੂਜੀ ਸਰਕਾਰੀ ਰਿਹਾਇਸ਼ ਹੈ। ਟਰਨਬੁੱਲ ਨੇ ਮਾਈਕ ਅਤੇ ਉਨ੍ਹਾਂ ਦੇ ਪਰਿਵਾਰ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨਾਲ ਸਵੇਰ ਦੀ ਚਾਹ ਪੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ''ਚ ਕੁਝ ਗੱਲਬਾਤਾਂ ਵੀ ਹੋਈਆਂ। ਮਾਈਕ ਪੇਸ ਨੇ ਅਮਰੀਕਾ ਅਤੇ ਆਸਟਰੇਲੀਆ ਦਰਮਿਆਨ ਮਜ਼ਬੂਤ ਰਿਸ਼ਤਿਆਂ ਨੂੰ ਲੈ ਕੇ ਭਰੋਸਾ ਦਿਵਾਇਆ। 

ਇਸ ਤੋਂ ਇਲਾਵੇ ਦੋਹਾਂ ਨੇਤਾਵਾਂ ਵਿਚਾਲੇ ਦੋ-ਪੱਖੀ ਗੱਲਬਾਤ ਹੋਈ। ਪੇਂਸ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਰੁੱਖਿਆ ਲਈ ਸਖਤ ਇੰਤਜ਼ਾਮ ਕੀਤੇ ਗਏ ਸਨ। ਸਿਡਨੀ ਦੇ ਹਾਰਬਰ ਬ੍ਰਿਜ ਨੂੰ ਬੰਦ ਕਰ ਦਿੱਤਾ ਗਿਆ ਅਤੇ ਕਿਰੀਬਿਲੀ ਹਾਊਸ ਨੇੜੇ ਸੁਰੱਖਿਆ ਫੋਰਸ ਤਾਇਨਾਤ ਸੀ। ਇਹ ਚਰਚਾ ਦੋਹਾਂ ਨੇਤਾਵਾਂ ਨੇ ਸਿਡਨੀ ਦੇ ਐਡਮਿਰਿਟੀ ਹਾਊਸ ''ਚ ਕੀਤੀ, ਜਿੱਥੇ ਆਸਟਰੇਲੀਆ ਦੇ ਗਵਰਨਰ ਜਨਰਲ ਨੇ ਉਨ੍ਹਾਂ ਦਾ ਸੁਆਗਤ ਕੀਤਾ। ਐਡਮਿਰਿਟੀ ਹਾਊਸ ਆਸਟਰੇਲੀਆ ''ਚ ਗਵਰਨਰ ਜਨਰਲ ਦੀ ਸਰਕਾਰੀ ਰਿਹਾਇਸ਼ ਹੈ। ਐਡਮਿਰਿਟੀ ਹਾਊਸ ''ਚ ਪੇਂਸ ਨੇ ਟਰਨਬੁੱਲ ਅਤੇ ਹੋਰ ਆਸਟਰੇਲੀਆਈ ਨੇਤਾਵਾਂ ਨਾਲ ਮੁਲਾਕਾਤ ਕੀਤੀ।
ਚਰਚਾ ਦੌਰਾਨ ਮਾਈਕ ਪੇਂਸ ਨੇ ਕਿਹਾ ਕਿ ਉਹ ਆਸਟਰੇਲੀਆ ਨੂੰ ਫਿਰ ਤੋਂ ਭਰੋਸਾ ਦੇਣਾ ਚਾਹੁੰਦੇ ਹਨ ਕਿ ਅਮਰੀਕਾ ਲੰਬੇ ਸਮੇਂ ਦੇ ਸਹਿਯੋਗੀ ਪ੍ਰਤੀ ਵਚਨਬੱਧ ਹੈ। ਇਹ ਗੱਲ ਉਨ੍ਹਾਂ ਨੇ ਸ਼ਰਨਾਰਥੀਆਂ ਦੇ ਮੁੜਵਸੇਬੇ ਸਮਝੌਤੇ ਨੂੰ ਲੈ ਕੇ ਆਸਟਰੇਲੀਆਈ ਨੇਤਾ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਵਿਵਾਦ ਤੋਂ ਬਾਅਦ ਰਿਸ਼ਤਿਆਂ ''ਚ ਆਈ ਖਟਾਸ ਨੂੰ ਦੂਰ ਕਰਨ ਦੀ ਕੋਸ਼ਿਸ਼ ਹੈ। ਪੇਂਸ ਨੇ ਬੈਠਕ ਤੋਂ ਪਹਿਲਾਂ ਟਰਨਬੁੱਲ ਅਤੇ ਹੋਰ ਆਸਟਰੇਲੀਆਈ ਅਧਿਕਾਰੀਆਂ ਨੂੰ ਕਿਹਾ, ''''ਮੈਂ ਅਮਰੀਕੀ ਰਾਸ਼ਟਰਪਤੀ ਵਲੋਂ ਸ਼ੁੱਭਕਾਮਨਾਵਾਂ ਲਿਆਇਆ ਹਾਂ।'''' ਉਨ੍ਹਾਂ ਨੇ ਕਿਹਾ, ''''ਉਹ ਚਾਹੁੰਦੇ ਹਨ ਕਿ ਮੈਂ ਤੁਹਾਡੇ ਲਈ ਉਨ੍ਹਾਂ ਦੀਆਂ ਸ਼ੁੱਭਕਾਮਨਾਵਾਂ ਨੂੰ ਜ਼ਾਹਰ ਕਰਾਂ। ਮਾਈਕ ਨੇ ਅੱਗੇ ਕਿਹਾ ਕਿ ਰਾਸ਼ਟਰਪਤੀ ਟਰੰਪ ਚਾਹੁੰਦੇ ਸਨ ਕਿ ਮੈਂ ਅਮਰੀਕਾ ਅਤੇ ਆਸਟਰੇਲੀਆ ਵਿਚਾਲੇ ਮਜ਼ਬੂਤ ਅਤੇ ਇਤਿਹਾਸਕ ਸੰਬੰਧਾਂ ਲਈ ਫਿਰ ਤੋਂ ਭਰੋਸਾ ਜ਼ਾਹਰ ਕਰਾਂ।

Tanu

News Editor

Related News