ਨਵੀਂ ਵੈਕਸੀਨ ਦੱਖਣੀ ਅਫਰੀਕੀ ਵੈਰੀਐਂਟ ਦੀ ਟੈਸਟਿੰਗ ਲਈ ਤਿਆਰ : ਮਾਡਰਨਾ

Friday, Feb 26, 2021 - 01:15 AM (IST)

ਵਾਸ਼ਿੰਗਟਨ-ਅਮਰੀਕੀ ਬਾਇਓਟੈਕ ਫਰਮ ਮਾਡਰਨਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਕੋਰੋਨਾ ਵਾਇਰਸ ਦੇ ਦੱਖਣੀ ਅਫਰੀਕੀ ਵੈਰੀਐਂਟ ਨੂੰ ਨਿਸ਼ਾਨਾ ਬਣਾਉਣ ਵਾਲੀ ਉਸ ਦੀ ਨਵੀਂ ਵੈਕਸੀਨ ਟੈਸਟਿੰਗ ਲਈ ਤਿਆਰ ਹੈ। ਅਮਰੀਕੀ ਦਵਾਈ ਨਿਰਮਾਤਾ ਕੰਪਨੀ ਨੇ ਇਹ ਵੀ ਦੱਸਿਆ ਕਿ ਵੈਕਸੀਨ ਦੀ ਡੋਜ਼ ਅਮਰੀਕੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ।

ਇਹ ਵੀ ਪੜ੍ਹੋ -ਅਮਰੀਕਾ ਵਿਚ ਕੋਵਿਡ-19 ਮਹਾਮਾਰੀ ਰਾਸ਼ਟਰੀ 'ਐਮਰਜੈਂਸੀ ਵਧਾਉਣ ਦਾ ਐਲਾਨ

ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਦੱਖਣੀ ਅਫਰੀਕੀ ਵੈਰੀਐਂਟ ਵਧੇਰੇ ਖਤਰਨਾਕ ਮੰਨਿਆ ਜਾ ਰਿਹਾ ਹੈ। ਇਸ ਦੇ ਪਿਛੇ ਐਂਟੀਬਾਡੀਜ਼ ਦੀ ਕਾਰਵਾਈ 'ਚ ਰੁਕਾਵਟ ਬਣਨ ਕਾਰਣ ਸਮਝਿਆ ਜਾਂਦਾ ਹੈ ਕਿ ਕਿਉਂਕਿ ਐਂਟੀਬਾਡੀਜ਼ ਕੋਰੋਨਾ ਵਾਇਰਸ ਦੇ ਪੁਰਾਣੇ ਸਟ੍ਰੇਨ 'ਤੇ ਹਮਲਾਵਰ ਹੁੰਦੀ ਹੈ। ਇਸ ਦਾ ਮਤਲਬ ਹੋਇਆ ਕਿ ਜਿਹੜੇ ਮਰੀਜ਼ ਵਾਇਰਸ ਦੀ ਲਪੇਟ 'ਚ ਪਹਿਲਾਂ ਆ ਚੁੱਕੇ ਸਨ, ਉਨ੍ਹਾਂ ਨੂੰ ਦੂਜੀ ਵਾਰ ਬੀਮਾਰ ਹੋਣ ਦਾ ਖਤਰਾ ਹੋ ਸਕਦਾ ਹੈ।

ਇਹ ਵੀ ਪੜ੍ਹੋ -ਪਾਕਿ ਨੂੰ FATF ਤੋਂ ਫਿਰ ਲੱਗਿਆ ਝਟਕਾ, ਗ੍ਰੇ ਲਿਸਟ 'ਚ ਹੀ ਰਹੇਗਾ ਬਰਕਰਾਰ

ਰਿਸਰਚ ਤੋਂ ਵੀ ਪਤਾ ਚੱਲਿਆ ਹੈ ਕਿ ਦੱਖਣੀ ਅਫਰੀਕੀ ਵੈਰੀਐਂਟ ਨੇ ਵਰਤਮਾਨ ਵੈਕਸੀਨ ਤੋਂ ਮਿਲਣ ਵਾਲੀ ਸੁਰੱਖਿਆ ਨੂੰ ਅੰਸ਼ਕ ਤੌਰ 'ਤੇ ਘੱਟ ਕੀਤਾ ਹੈ। ਹਾਲਾਂਕਿ ਸ਼ੁਰੂਆਤੀ ਪ੍ਰੀਖਣ 'ਚ ਮਾਡੇਰਨਾ ਦੀ ਮੂਲ ਵੈਕਸੀਨ ਐੱਮ.ਆਰ.ਐੱਨ.ਏ.-1273 ਉਭਰਦੇ ਵੈਰੀਐਂਟਸ ਵਿਰੁੱਧ ਪ੍ਰਭਾਵੀ ਸਾਬਤ ਹੋਈ ਹੈ। ਕੰਪਨੀ ਨੇ ਕਿਹਾ ਕਿ ਕਈ ਰਣਨੀਤੀਆਂ ਤਹਿਤ ਵੈਰੀਐਂਟ ਵਿਸ਼ਿਸ਼ਟ ਵੈਕਸੀਨ ਨੂੰ ਵਿਕਸਿਤ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਅਮਰੀਕੀ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੇ ਦਵਾਈ ਨਿਰਮਾਤਾ ਕੰਪਨੀਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ -PAK ਫੌਜ ਨੇ ਕਬੂਲਿਆ-ਉਸ ਦੇ ਅਧਿਕਾਰੀਆਂ ਨੇ ਫਰਾਰ ਕੀਤਾ ਤਾਲਿਬਾਨ ਦਾ ਖਤਰਨਾਕ ਅੱਤਵਾਦੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News