ਅਮਰੀਕਾ : ਹਾਈ ਸਕੂਲ 'ਚ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, ਇੱਕ ਵਿਦਿਆਰਥੀ ਦੀ ਮੌਤ (ਤਸਵੀਰਾਂ)

Sunday, Sep 03, 2023 - 10:22 AM (IST)

ਅਮਰੀਕਾ : ਹਾਈ ਸਕੂਲ 'ਚ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, ਇੱਕ ਵਿਦਿਆਰਥੀ ਦੀ ਮੌਤ (ਤਸਵੀਰਾਂ)

ਲੁਈਸਿਆਨਾ (ਏਪੀ)- ਅਮਰੀਕਾ ਦੇ ਸੂਬੇ ਲੁਸੀਆਨਾ ਦੇ ਇਕ ਹਾਈ ਸਕੂਲ ਵਿਚ ਫੁੱਟਬਾਲ ਮੈਚ ਦੌਰਾਨ ਹੋਈ ਗੋਲੀਬਾਰੀ ਵਿਚ 16 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਵੈਸਟ ਬੈਟਨ ਰੂਜ ਪੈਰਿਸ਼ ਸ਼ੈਰਿਫ ਦੇ ਦਫਤਰ ਦੇ ਸਾਰਜੈਂਟ ਲੈਂਡਨ ਗਰੋਗਰ ਨੇ ਕਿਹਾ ਕਿ ਪੁਲਸ ਨੇ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ ਅਤੇ ਜਾਂਚਕਰਤਾ ਸ਼ੁੱਕਰਵਾਰ ਦੀ ਘਟਨਾ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਰਹੇ ਹਨ। 

PunjabKesari

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਰਹਿਣ ਵਾਲੇ ਪੰਜਾਬੀਆਂ ਨੂੰ ਵੱਡਾ ਝਟਕਾ, ਸਰਕਾਰ ਨੇ ਕੀਤਾ ਇਹ ਐਲਾਨ

ਗਰੋਗਰ ਅਨੁਸਾਰ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਇੱਕ ਮੈਡੀਕਲ ਹੈਲੀਕਾਪਟਰ ਪੋਰਟ ਐਲਨ ਹਾਈ ਸਕੂਲ ਦੇ ਮੈਦਾਨ 'ਤੇ ਉਤਰਿਆ ਅਤੇ ਦੋਵਾਂ ਪੀੜਤਾਂ ਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦੋਂ ਕਿ ਔਰਤ ਦਾ ਇਲਾਜ ਜਾਰੀ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਗਰੋਗਰ ਮੁਤਾਬਕ "ਸਾਨੂੰ ਇਸ ਸਮੇਂ ਗੋਲੀਬਾਰੀ ਦਾ ਕਾਰਨ ਨਹੀਂ ਪਤਾ। ਇਹ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਗੋਲੀਬਾਰੀ ਕਿਸੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ ਜਾਂ ਨਹੀਂ। ਅਸੀਂ ਹਰ ਪਹਿਲੂ ਤੋਂ ਗੋਲੀਬਾਰੀ ਦੀ ਜਾਂਚ ਕਰ ਰਹੇ ਹਾਂ।”

PunjabKesari

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News