ਭਾਰਤੀ-ਅਮਰੀਕੀ ਸੈਨੇਟ ਉਮੀਦਵਾਰ ਤੇ 'ਨਸਲਵਾਦੀ' ਸਮਰਥਕ ਨੇ ਕੀਤਾ ਹਮਲਾ
Sunday, Jul 29, 2018 - 01:00 PM (IST)

ਵਾਸ਼ਿੰਗਟਨ (ਭਾਸ਼ਾ)— ਮੀਡੀਆ ਦੀਆਂ ਖਬਰਾਂ ਮੁਤਾਬਕ ਇਕ ਭਾਰਤੀ-ਅਮਰੀਕੀ ਉਮੀਦਵਾਰ ਸ਼ਿਵਾ ਅਯਾਦੁਰਈ 'ਤੇ ਵਿਰੋਧੀ ਧਿਰ ਦੇ ਉਮੀਦਵਾਰ ਦੇ ਇਕ ਨਸਲਵਾਦੀ ਸਮਰਥਕ ਨੇ ਹਮਲਾ ਕਰ ਦਿੱਤਾ। ਮੈਸਾਚੁਸੇਟਸ ਦੇ ਇਕ ਟਾਊਨ ਹਾਲ ਵਿਚ ਉਸ ਸਮਰਥਕ ਨੇ ਉਨ੍ਹਾਂ ਦੇ ਮੂੰਹ 'ਤੇ ਮੁੱਕਾ ਮਾਰਿਆ, ਜਿਸ ਕਾਰਨ ਉਨ੍ਹਾਂ ਦੇ ਨੱਕ ਵਿਚੋਂ ਖੂਨ ਵੱਗਣ ਲੱਗ ਪਿਆ। ਬੌਸਟਨ.ਕਾਮ ਦੀ ਇਕ ਖਬਰ ਮੁਤਾਬਕ 54 ਸਾਲਾ ਸ਼ਿਵਾ ਅਯਾਦੁਰਈ ਡੈਮੋਕ੍ਰੇਟਿਕ ਪਾਰਟੀ ਦੀ ਸ਼ਕਤੀਸ਼ਾਲੀ ਉਮੀਦਵਾਰ ਐਲੀਜ਼ਾਬੇਥ ਵਾਰੇਨ ਵਿਰੁੱਧ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਹਨ। ਵਾਰੇਨ ਦੇ ਸਮਰਥਕ ਨੇ ਅਯਾਰਦੁਈ 'ਤੇ ਹਮਲਾ ਕੀਤਾ। ਅਯਾਰਦੁਈ ਮਸ਼ਹੂਰ ਵਿਗਿਆਨੀ ਅਤੇ ਆਲੋਚਕ ਹਨ। ਉਨ੍ਹਾਂ ਨੇ ਟਵੀਟ ਕੀਤਾ,''ਵਾਰੇਨ ਦੇ ਇਕ ਨਸਲਵਾਦੀ ਸਮਰਥਕ ਨੇ ਮੈਨੂੰ ਮੁੱਕਾ ਮਾਰਿਆ।''