Couples ਵਿਚਾਲੇ ਨਜ਼ਦੀਕੀਆਂ ਵਧਾਉਣ 'ਚ ਮਦਦ ਕਰਦੀ ਹੈ ਇਹ ਔਰਤ, ਕਮਾਈ ਇੰਨੀ, ਜਾਣ ਰਹਿ ਜਾਓਗੇ ਹੈਰਾਨ
Wednesday, Jun 21, 2023 - 12:03 AM (IST)
ਵਾਸ਼ਿੰਗਟਨ (ਇੰਟ.) : ਪਤੀ-ਪਤਨੀ ਜਾਂ ਪ੍ਰੇਮੀ-ਪ੍ਰੇਮਿਕਾ ਵਰਗੇ ਰਿਸ਼ਤਿਆਂ 'ਚ ਪਿਆਰ ਇਕ ਮਹੱਤਵਪੂਰਨ ਪਹਿਲੂ ਹੈ। ਉਸ ਤੋਂ ਬਿਨਾਂ ਜੀਵਨ ਅਧੂਰਾ ਲੱਗਣ ਲੱਗਦਾ ਹੈ। ਕਈ ਵਾਰ ਜਦੋਂ ਕਪਲਸ ਦਰਮਿਆਨ ਇਹ ਨਜ਼ਦੀਕੀਆਂ ਖਤਮ ਹੋਣ ਲੱਗਦੀਆਂ ਹਨ, ਉਦੋਂ ਉਹ ਡਾਕਟਰਜ਼ ਜਾਂ ਅਜਿਹੇ ਐਕਸਪਰਟਸ ਤੋਂ ਸਲਾਹ ਲੈਂਦੇ ਹਨ, ਜੋ ਉਨ੍ਹਾਂ ਦੇ ਰਿਸ਼ਤਿਆਂ ਵਿੱਚ ਪੁਰਾਣਾ ਪਿਆਰ ਪੈਦਾ ਕਰਨ ਦਾ ਕੰਮ ਕਰਦੇ ਹਨ। ਅਮਰੀਕਾ ਦੀ ਰਹਿਣ ਵਾਲੀ ਇਕ ਔਰਤ ਵੀ ਇਸੇ ਤਰ੍ਹਾਂ ਦੀ ਐਕਸਪਰਟ ਹੈ, ਜੋ ਕਪਲਸ ਨੂੰ ਰੋਮਾਂਸ ਦੇ ਹੁਨਰ ਸਿਖਾਉਂਦੀ ਹੈ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਮੁੜ ਰੰਗੀਨ ਹੋ ਜਾਵੇ ਪਰ ਇਸ ਕੰਮ ਨੂੰ ਕਰਨ ਲਈ ਉਹ ਇੰਨੇ ਰੁਪਏ ਲੈਂਦੀ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ।
ਇਹ ਵੀ ਪੜ੍ਹੋ : 3 ਦਿਨਾ ਅਮਰੀਕਾ ਦੌਰੇ 'ਤੇ ਨਿਊਯਾਰਕ ਪਹੁੰਚੇ PM ਮੋਦੀ, ਕੱਲ੍ਹ ਸੰਯੁਕਤ ਰਾਸ਼ਟਰ 'ਚ ਕਰਨਗੇ ਯੋਗ
ਅਮਰੀਕਾ ਦੇ ਨੈਸ਼ਵਿਲੇ ਦੀ ਰਹਿਣ ਵਾਲੀ ਹੈਨਾ ਨਿਕੋਲ ਇਕ 'ਓਨਲੀਫੈਂਸ' (Onlyfans) ’ਤੇ ਕੰਟੈਂਟ ਕ੍ਰਿਏਟਰ ਹੈ ਪਰ ਕਪਲਸ ਦੀ ਮਦਦ ਕਰਨ ਲਈ ਜਾਣੀ ਜਾਂਦੀ ਹੈ। ਹੈਨਾ ਖੁਦ ਨੂੰ ਮੈਂਟਲ ਹੈਲਥ ਐਕਸਪਰਟ ਦੇ ਨਾਲ-ਨਾਲ ਰਿਲੇਸ਼ਨਸ਼ਿਪ ਐਕਸਪਰਟ ਵੀ ਦੱਸਦੀ ਹੈ। ਉਨ੍ਹਾਂ ਦੇ ਕਲਾਈਂਟਸ ਜਾਂ ਸਬਸਕ੍ਰਾਈਬਰਸ ਉਨ੍ਹਾਂ ਦੀ ਮਦਦ ਨਾਲ ਆਪਣੇ ਰਿਸ਼ਤਿਆਂ ਨੂੰ ਸੁਧਾਰਨ ਦਾ ਕੰਮ ਕਰਦੇ ਹਨ। ਹੈਨਾ ਨੇ ਦੱਸਿਆ ਕਿ ਇਸ ਤਰ੍ਹਾਂ ਉਨ੍ਹਾਂ ਕਈ ਵਿਆਹ ਟੁੱਟਣ ਤੋਂ ਬਚਾਏ ਹਨ।
ਇਹ ਵੀ ਪੜ੍ਹੋ : ਸੁਖਬੀਰ ਵਿਦੇਸ਼ ’ਚ, ‘ਗੁਰਬਾਣੀ ਪ੍ਰਸਾਰਣ’ ਨੂੰ ਲੈ ਕੇ ਘਮਸਾਨ, ਛੇਤੀ ਆਉੁਣ ਦੇ ਸੰਕੇਤ
ਹੈਨਾ ਕਹਿੰਦੀ ਹੈ ਕਿ ਅਕਸਰ ਉਨ੍ਹਾਂ ਕੋਲ ਮਰਦ ਇਹ ਸਮੱਸਿਆ ਲੈ ਕੇ ਆਉਂਦੇ ਹਨ ਕਿ ਉਨ੍ਹਾਂ ਦੀ ਪਤਨੀ ਜਾਂ ਪ੍ਰੇਮਿਕਾ ਹੁਣ ਰੋਮਾਂਸ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਉਹ ਇੰਨੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ ਕਿ ਰਿਸ਼ਤੇ 'ਚ ਪਿਆਰ ਖਤਮ ਹੁੰਦਾ ਜਾ ਰਿਹਾ ਹੈ। ਕਈ ਮਰਦ ਉਨ੍ਹਾਂ ਦੇ ਸਾਹਮਣੇ ਇਹ ਸਭ ਗੱਲਾਂ ਕਰਨ ਤੋਂ ਝਿਜਕਦੇ ਹਨ, ਇਸ ਲਈ ਹੈਨਾ ਉਨ੍ਹਾਂ ਨਾਲ ਆਨਲਾਈਨ ਗੱਲਾਂ ਕਰਦੀ ਹੈ।
ਇਹ ਵੀ ਪੜ੍ਹੋ : ਨਹਿਰ 'ਚ ਨਹਾਉਣ ਗਏ 3 ਪ੍ਰਵਾਸੀ ਨੌਜਵਾਨਾਂ 'ਚੋਂ ਇਕ ਡੁੱਬਿਆ, ਅਚਾਨਕ ਪਾਣੀ ਵਧਣ 'ਤੇ ਵਾਪਰਿਆ ਹਾਦਸਾ
ਸਾਲ 2018 'ਚ ਉਨ੍ਹਾਂ ਓਨਲੀਫੈਂਸ ’ਤੇ ਅਕਾਊਂਟ ਸ਼ੁਰੂ ਕੀਤਾ ਸੀ, ਜਿੱਥੇ ਉਹ ਆਪਣੇ ਸਬਸਕ੍ਰਾਈਬਰਸ ਦੀ ਸਮੱਸਿਆ ਨੂੰ ਸੁਣਦੀ ਹੈ। ਉਨ੍ਹਾਂ ਦੱਸਿਆ ਕਿ ਮਰਦ ਹੀ ਨਹੀਂ, ਔਰਤਾਂ ਵੀ ਅਕਸਰ ਆਪਣੀਆਂ ਸਮੱਸਿਆਵਾਂ ਉਨ੍ਹਾਂ ਨੂੰ ਮੈਸੇਜ ਰਾਹੀਂ ਦੱਸਦੀਆਂ ਹਨ। ਹੈਨਾ ਨੇ ਆਪਣੀ ਆਮਦਨੀ ਬਾਰੇ ਵੀ ਦੱਸਿਆ। ਉਨ੍ਹਾਂ ਸਪੱਸ਼ਟ ਅੰਕੜਿਆਂ ਦਾ ਖੁਲਾਸਾ ਤਾਂ ਨਹੀਂ ਕੀਤਾ ਪਰ ਉਨ੍ਹਾਂ ਇਹ ਜ਼ਰੂਰ ਦੱਸਿਆ ਕਿ ਉਹ ਹਰ ਮਹੀਨੇ 6 ਫਿਗਰ 'ਚ ਕਮਾਉਂਦੀ ਹੈ ਭਾਵ ਹਰ ਮਹੀਨੇ ਉਨ੍ਹਾਂ ਦੀ ਕਮਾਈ 1 ਲੱਖ ਰੁਪਏ ਜਾਂ ਉਸ ਤੋਂ ਵੱਧ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।