ਰੋਨਿਲ ਸਿੰਘ ਦੇ ਭਰਾ ਨੇ ਟਰੰਪ ਦੀ ਸੀਮਾ ਸੁਰੱਖਿਆ ਨੀਤੀ ਦਾ ਕੀਤਾ ਸਮਰਥਨ

01/11/2019 9:57:51 AM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ-ਮੈਕਸੀਕੋ ਸੀਮਾ 'ਤੇ ਕੰਧ ਬਣਾਉਣ ਦੀ ਆਪਣੀ ਮੰਗ 'ਤੇ ਅੜੇ ਹੋਏ ਹਨ। ਕੈਲੀਫੋਰਨੀਆ ਵਿਚ ਕਥਿਤ ਰੂਪ ਨਾਲ ਇਕ ਗੈਰ ਕਾਨੂੰਨੀ ਪ੍ਰਵਾਸੀ ਦੇ ਹਮਲੇ ਵਿਚ ਮਾਰੇ ਗਏ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਰੋਨਿਲ ਸਿੰਘ ਦੇ ਭਰਾ ਰੈਗੀ ਸਿੰਘ ਨੇ ਕਿਹਾ ਹੈ ਕਿ ਉਹ ਸੀਮਾ ਸੁਰੱਖਿਆ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਹਨ। ਤਾਂ ਜੋ ਕਿਸੇ ਹੋਰ ਨੂੰ ਉਨ੍ਹਾਂ ਦੇ ਪਰਿਵਾਰ ਵਰਗਾ ਦਰਦ ਨਾ ਸਹਿਣਾ ਪਵੇ। ਨਿਊਮੈਨ ਪੁਲਸ ਵਿਭਾਗ ਦੇ ਕਾਰਪੋਰਲ ਰੋਨਿਲ ਸਿੰਘ (33) ਦੀ ਕਥਿਤ ਰੂਪ ਨਾਲ ਇਕ ਗੈਰ ਕਾਨੂੰਨੀ ਪ੍ਰਵਾਸੀ ਨੇ 26 ਦਸੰਬਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਟਰੰਪ ਨੇ ਰੋਨਿਲ ਸਿੰਘ ਨੂੰ ''ਕੌਮੀ ਹੀਰੋ'' ਕਰਾਰ ਦਿੱਤਾ ਸੀ। 

PunjabKesari

ਟਰੰਪ ਨੇ ਆਪਣੀ ਵਿਵਾਦਮਈ ਅਮਰੀਕਾ-ਮੈਕਸੀਕੋ ਸੀਮਾ ਕੰਧ ਯੋਜਨਾ ਦੇ ਸਮਰਥਨ ਵਿਚ ਵੀਰਵਾਰ ਨੂੰ ਟੈਕਸਾਸ ਦੀ ਯਾਤਰਾ ਦੌਰਾਨ ਮੈਕਏਲਨ ਵਿਚ ਇਕ ਸੀਮਾ ਗਸ਼ਤ ਗੋਲਮੇਜ਼ ਬੈਠਕ ਵਿਚ ਸ਼ਿਰਕਤ ਕੀਤੀ ਸੀ। ਜਿੱਥੇ ਰੈਗੀ ਸਿੰਘ ਉਨ੍ਹਾਂ ਦੇ ਨਾਲ ਵਾਲੀ ਸੀਟ 'ਤੇ ਬੈਠੇ ਸਨ। ਟਰੰਪ ਨੇ ਜਦੋਂ ਰੈਗੀ ਨੂੰ ਰੋਨਿਲ ਦੇ ਬਾਰੇ ਵਿਚ ਕੁਝ ਕਹਿਣ ਲਈ ਸੱਦਾ ਦਿੱਤਾ ਤਾਂ ਰੈਗੀ ਨੇ ਕਿਹਾ,''ਜਿਸ ਤਰ੍ਹਾਂ ਉਸ ਦੇ ਭਰਾ ਦੀ ਹੱਤਿਆ ਹੋਈ ਅਤੇ ਜਿਹੜਾ ਦਰਦ ਮੇਰਾ ਪਰਿਵਾਰ ਸਹਿ ਰਿਹਾ ਹੈ ਮੈਂ ਨਹੀਂ ਚਾਹੁੰਦਾ ਕੋਈ ਹੋਰ ਪਰਿਵਾਰ ਜਾਂ ਕਾਨੂੰਨ ਲਾਗੂ ਕਰਨ ਵਾਲਾ ਕਰਮਚਾਰੀ ਇਸ ਵਿਚੋਂ ਲੰਘੇ।''

PunjabKesari

ਉਨ੍ਹਾਂ ਨੇ ਕਿਹਾ,''ਹਾਲਾਤ ਨੂੰ ਕੰਟਰੋਲ ਕਰਨ ਲਈ, ਇਸ ਨੂੰ ਰੋਕੋ, ਮੇਰਾ ਪਰਿਵਾਰ ਤੁਹਾਡਾ ਪੂਰਾ ਸਮਰਥਨ ਕਰਦਾ ਹੈ।'' ਰੈਗੀ ਨੇ ਅੱਗੇ ਕਿਹਾ,''ਰੋਨਿਲ ਸਿੰਘ ਦਾ ਇੰਨੀ ਛੋਟੀ ਉਮਰ ਵਿਚ ਅੰਤਮ ਸਸਕਾਰ ਕਰ ਦਿੱਤਾ ਗਿਆ। ਇਹ ਸੋਚ ਕੇ ਮੇਰਾ ਦਿਲ ਟੁੱਟ ਜਾਂਦਾ ਹੈ। ਕਿਸ ਹੋਰ ਦੇ ਨਾਲ ਅਜਿਹਾ ਨਾ ਹੋਵੇ। ਇਕ 5 ਮਹੀਨੇ ਦਾ ਬੱਚਾ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਿਹਾ ਹੈ। ਭਗਵਾਨ ਨਾ ਕਰੇ ਕਿਸੇ ਹੋਰ ਨੂੰ ਇਹ ਸਭ ਦੇਖਣਾ ਪਵੇ।'' ਟਰੰਪ ਨੇ ਕਿਹਾ,''ਅਸੀਂ ਤੁਹਾਡੇ ਨਾਲ ਹਾਂ।''


Vandana

Content Editor

Related News