ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਪਰਮਵੀਰ ਸਿੰਘ ਦਾ ਗੋਲੀ ਮਾਰ ਕੇ ਕਤਲ

Wednesday, Sep 14, 2022 - 03:12 PM (IST)

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਪਰਮਵੀਰ ਸਿੰਘ ਦਾ ਗੋਲੀ ਮਾਰ ਕੇ ਕਤਲ

ਨਿਊਯਾਰਕ (ਰਾਜ ਗੋਗਨਾ): ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦਿਨ ਸੂਬੇ ਮਿੱਸੀਸਿਪੀ ਦੇ ਸ਼ਹਿਰ ਟੁਪੇਲੋ ਵਿੱਚ ਇਕ ਗੈਸ ਸਟੇਸ਼ਨ ਦੇ ਨਾਲ ਸਥਿੱਤ ਸਟੋਰ 'ਤੇ ਕੰਮ ਕਰਦੇ ਪੰਜਾਬੀ ਮੂਲ ਦੇ ਇੱਕ ਸਟੋਰ ਕਲਰਕ ਦਾ ਗੈਰ ਗੋਰੇ ਮੂਲ ਦੇ ਲੁਟੇਰੇ ਵੱਲੋਂ ਲੁੱਟ ਖੋਹ ਕਰਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਲੁਟੇਰੇ ਨੇ ਰਿਵਾਲਵਰ ਦੀ ਨੋਕ 'ਤੇ ਉੱਥੇ ਕੰਮ ਕਰ ਰਹੇ 33 ਸਾਲਾ ਪੰਜਾਬੀ ਪਰਮਵੀਰ ਸਿੰਘ ਦੇ ਸਿਰ ਵਿਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਲੁਟੇਰੇ ਦੀ ਪਛਾਣ ਕ੍ਰਿਸ਼ ਕੋਪਲੈਂਡ ਵਜੋਂ ਹੋਈ ਹੈ। ਉੱਧਰ ਕੈਮਰਿਆਂ ਦੀ ਫੁਟੇਜ ਦੀ ਜਾਂਚ ਮੁਤਾਬਿਕ ਸਟੋਰ ਕਲਰਕ ਨੇ ਉਸ ਨਾਲ ਕੋਈ ਵੀ ਤਕਰਾਰ ਨਹੀਂ ਕੀਤੀ। ਉਸ ਨੇ ਡਕੈਤੀ ਦੀ ਕੋਸ਼ਿਸ਼ ਦੌਰਾਨ ਪਰਮਵੀਰ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਪੁਲਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਤੇ ਜਲਦ ਹੀ ਜੱਜ ਦੇ ਸਾਹਮਣੇ ਪੇਸ਼ ਕੀਤਾ।

PunjabKesari

ਪੁਲਸ ਨੇ ਕਿਹਾ ਕਿ ਕੈਮਰਿਆਂ ਦੀ ਫੁਟੇਜ ਦੀ ਛਾਣਬੀਨ ਕਰਨ 'ਤੇ ਪਾਇਆ ਗਿਆ ਕਿ ਪਰਮਵੀਰ ਸਿੰਘ ਨੇ ਕ੍ਰਿਸ਼ ਕੋਪਲੈਂਡ ਨੂੰ ਕੁਝ ਪੈਸੇ ਦਿੱਤੇ ਅਤੇ ਫਿਰ ਆਪਣੀ ਜਾਨ ਬਚਾਉਣ ਲਈ ਤਿਜੋਰੀ ਖੋਲ੍ਹ ਦਿੱਤੀ।ਕ੍ਰਿਸ਼ ਕੋਪਲੈਂਡ ਨੇ ਫਿਰ ਵੀ ਕਲਰਕ ਸਿੰਘ ਨੂੰ ਫਰਸ਼ 'ਤੇ ਜਾਣ ਦਾ ਹੁਕਮ ਦਿੱਤਾ ਅਤੇ ਕਾਊਂਟਰ 'ਤੇ ਛਾਲ ਮਾਰ ਕੇ ਪੀੜਤ ਨੂੰ ਗੋਲੀ ਮਾਰ ਦਿੱਤੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ “ਪੀਚ ਕਿੰਗ” ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸਿੱਖ ਆਗੂ ਦੀਦਾਰ ਸਿੰਘ ਬੈਂਸ ਨਹੀਂ ਰਹੇ 

ਪੁਲਸ ਨੇ ਕਾਤਲ ਕੋਪਲੈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਫਿਲਹਾਲ ਉਹ ਜੇਲ੍ਹ ਵਿੱਚ ਹੈ। ਪੁਲਸ ਅਨੁਸਾਰ ਕਤਲ ਕਰਨ ਵਾਲੇ ਕ੍ਰਿਸ਼ ਕੋਪਲੈਂਡ ਨਾਂ ਦੇ ਗੈਰ ਗੋਰੇ ਮੂਲ ਦੇ ਵਿਅਕਤੀ ਦਾ ਅਪਰਾਧਿਕ ਇਤਿਹਾਸ ਹੈ। ਉਸ 'ਤੇ ਇਸ ਤੋਂ ਪਹਿਲਾਂ ਵੀ ਚੋਰੀ ਦੇ ਕਈ ਦੋਸ਼ ਸਨ। ਮਾਰੇ ਗਏ ਪਰਮਵੀਰ ਸਿੰਘ ਦਾ ਪੰਜਾਬ ਤੋਂ ਪਿਛੋਕੜ ਜਿਲ੍ਹਾ ਕਪੂਰਥਲਾ ਦਾ ਪਿੰਡ ਢਪੱਈ ਦੱਸਿਆ ਜਾਂਦਾ ਹੈ, ਜੋ ਮਾਪਿਆ ਦਾ ਇਕਲੌਤਾ ਪੁੱਤਰ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News