''''ਸਾਡੇ ਦੇਸ਼ ''ਚ ਹੈ ਨਹੀਂ, ਬਾਹਰੋਂ ਲਿਆਉਣਾ ਪਵੇਗਾ ਟੈਲੇਂਟ !'''', H-1B ਵੀਜ਼ੇ ਨੂੰ ਲੈ ਕੇ ਟਰੰਪ ਨੇ ਦੇ''ਤਾ ਵੱਡਾ ਬਿਆਨ
Wednesday, Nov 12, 2025 - 01:44 PM (IST)
ਨਿਊਯਾਰਕ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐੱਚ-1ਬੀ ਵੀਜ਼ਾ ਪ੍ਰੋਗਰਾਮ ਦਾ ਬਚਾਅ ਕੀਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਮਰੀਕਾ ਨੂੰ ਦੁਨੀਆ ਭਰ ਤੋਂ ਟੈਲੇਂਟ ਲਿਆਉਣਾ ਪਵੇਗਾ, ਕਿਉਂਕਿ ਦੇਸ਼ ਕੋਲ "ਕੁਝ ਖਾਸ ਟੈਲੇਂਟ" ਦੀ ਕਮੀ ਹੈ। ਟਰੰਪ ਨੇ ਇਹ ਟਿੱਪਣੀ ਇਕ ਨਿਊਜ਼ ਚੈਨਲ 'ਤੇ ਇੱਕ ਇੰਟਰਵਿਊ ਦੌਰਾਨ ਕੀਤੀ। ਜਦੋਂ ਉਨ੍ਹਾਂ ਨੂੰ ਸਵਾਲ ਗਿਆ ਕੀਤਾ ਕਿ ਜੇ ਕਿਸੇ ਦਾ ਮਕਸਦ ਅਮਰੀਕੀ ਕਾਮਿਆਂ ਦੀ ਤਨਖਾਹ ਵਧਾਉਣਾ ਹੈ, ਤਾਂ ਲੱਖਾਂ ਵਿਦੇਸ਼ੀ ਕਾਮਿਆਂ ਨੂੰ ਦੇਸ਼ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਦੇ ਜਵਾਬ ਵਿਚ ਟਰੰਪ ਨੇ ਕਿਹਾ, "ਮੈਂ ਸਹਿਮਤ ਹਾਂ, ਪਰ ਤੁਹਾਨੂੰ ਟੈਲੇਂਟ ਨੂੰ ਵੀ ਲਿਆਉਣਾ ਪਵੇਗਾ"।
ਇਹ ਵੀ ਪੜ੍ਹੋ: ਮਾਂ-ਧੀ ਨੂੰ ਇਕੱਠੇ ਪ੍ਰੇਗਨੈਂਟ ਕਰਨ ਵਾਲੇ Youtuber ਨੇ ਹੁਣ ਕੀਤਾ ਅਜਿਹਾ ਖੁਲਾਸਾ ਕਿ...
ਘਰੇਲੂ ਟੈਲੇਂਟ ਦੀ ਕਮੀ ਦਾ ਹਵਾਲਾ
ਜਦੋਂ ਪੱਤਕਾਰ ਨੇ ਕਿਹਾ ਕਿ ਅਮਰੀਕਾ ਕੋਲ ਬਹੁਤ ਟੈਲੇਂਟ ਹੈ, ਤਾਂ ਟਰੰਪ ਨੇ ਇਸ ਗੱਲ ਨਾਲ ਅਸਹਿਮਤੀ ਪ੍ਰਗਟਾਈ। ਟਰੰਪ ਨੇ ਕਿਹਾ ਕਿ ਤੁਸੀਂ ਲੋਕਾਂ ਨੂੰ ਬੇਰੁਜ਼ਗਾਰੀ ਦੀ ਕਤਾਰ ਵਿੱਚੋਂ ਹਟਾ ਕੇ ਇਹ ਨਹੀਂ ਕਹਿ ਸਕਦੇ ਕਿ 'ਮੈਂ ਤੁਹਾਨੂੰ ਕਿਸੇ ਕਾਰਖਾਨੇ ਵਿੱਚ ਲਗਾ ਦਿਆਂਗਾ, ਅਸੀਂ ਮਿਜ਼ਾਈਲਾਂ ਬਣਾਵਾਂਗੇ'। ਉਨ੍ਹਾਂ ਦੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਾਰਜੀਆ ਵਿੱਚ ਬੈਟਰੀ ਬਣਾਉਣ ਵਾਲੇ ਕਈ ਦੱਖਣੀ ਕੋਰੀਆਈ ਕਾਮਿਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ "ਅਜਿਹੇ ਸਿਖਲਾਈ ਪ੍ਰਾਪਤ ਲੋਕਾਂ ਨੂੰ ਲੱਭਣਾ ਬਹੁਤ ਮੁਸ਼ਕਲ ਹੈ।" ਟਰੰਪ ਨੇ ਕਿਹਾ ਕਿ ਬੈਟਰੀ ਨਿਰਮਾਣ, ਮਿਜ਼ਾਈਲਾਂ ਅਤੇ ਉੱਚ-ਤਕਨੀਕੀ ਉਦਯੋਗ 'ਆਮ ਕਾਮਿਆਂ' ਦੇ ਵਸ ਦੀ ਗੱਲ ਨਹੀਂ ਹੈ।"
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਆਇਆ 'ਡਿਸਓਰਿਐਂਟੇਸ਼ਨ ਅਟੈਕ', ਦੋਸਤ ਨੇ ਦਿੱਤੀ Health Update
ਦੁਰਵਰਤੋਂ 'ਤੇ ਕਾਰਵਾਈ ਜਾਰੀ, ਭਾਰਤੀ ਪੇਸ਼ੇਵਰ ਸਭ ਤੋਂ ਵੱਡਾ ਸਮੂਹ
ਜ਼ਿਕਰਯੋਗ ਹੈ ਕਿ ਐੱਚ-1ਬੀ ਵੀਜ਼ਾ ਪ੍ਰੋਗਰਾਮ ਦੀ ਵਰਤੋਂ ਮੁੱਖ ਤੌਰ 'ਤੇ ਤਕਨਾਲੋਜੀ ਕੰਪਨੀਆਂ ਦੁਆਰਾ ਅਮਰੀਕਾ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਕੀਤੀ ਜਾਂਦੀ ਹੈ। ਭਾਰਤੀ ਪੇਸ਼ੇਵਰ, ਜਿਨ੍ਹਾਂ ਵਿੱਚ ਤਕਨਾਲੋਜੀ ਕਰਮਚਾਰੀ ਅਤੇ ਡਾਕਟਰ ਸ਼ਾਮਲ ਹਨ, ਐੱਚ-1ਬੀ ਵੀਜ਼ਾ ਧਾਰਕਾਂ ਦੇ ਸਭ ਤੋਂ ਵੱਡੇ ਸਮੂਹ ਵਿੱਚ ਸ਼ਾਮਲ ਹਨ। ਹਾਲਾਂਕਿ ਟਰੰਪ ਨੇ ਟੈਲੇਂਟ ਲਿਆਉਣ ਦਾ ਬਚਾਅ ਕੀਤਾ, ਪਰ ਉਨ੍ਹਾਂ ਦੇ ਪ੍ਰਸ਼ਾਸਨ ਨੇ ਇਸ ਵੀਜ਼ਾ ਪ੍ਰੋਗਰਾਮ ਵਿੱਚ ਦੁਰਵਰਤੋਂ ਦੀ ਜਾਂਚ ਲਈ ਵਿਆਪਕ ਕਾਰਵਾਈ ਸ਼ੁਰੂ ਕੀਤੀ ਹੋਈ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਨਵੇਂ ਕਦਮ: 1 ਲੱਖ ਡਾਲਰ ਦਾ ਵਾਧੂ ਭੁਗਤਾਨ
ਐੱਚ-1ਬੀ ਵੀਜ਼ਾ ਪ੍ਰੋਗਰਾਮ ਵਿੱਚ ਸੁਧਾਰ ਲਿਆਉਣ ਲਈ, ਟਰੰਪ ਨੇ ਇਸ ਸਾਲ ਸਤੰਬਰ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਸੀ। ਇਸ ਘੋਸ਼ਣਾ ਦੇ ਤਹਿਤ 21 ਸਤੰਬਰ, 2025 ਤੋਂ ਬਾਅਦ ਦਾਇਰ ਕੀਤੀਆਂ ਗਈਆਂ ਕੁਝ ਐੱਚ-1ਬੀ ਅਰਜ਼ੀਆਂ ਦੇ ਨਾਲ ਯੋਗਤਾ ਦੀ ਸ਼ਰਤ ਵਜੋਂ ਇੱਕ ਲੱਖ ਡਾਲਰ ($100,000) ਦਾ ਵਾਧੂ ਭੁਗਤਾਨ ਕਰਨਾ ਜ਼ਰੂਰੀ ਹੋਵੇਗਾ। ਪਿਛਲੇ ਹਫ਼ਤੇ, ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਦੀ ਦੁਰਵਰਤੋਂ ਦੀਆਂ ਲਗਭਗ 175 ਜਾਂਚਾਂ ਸ਼ੁਰੂ ਕੀਤੀਆਂ। ਇਨ੍ਹਾਂ ਜਾਂਚਾਂ ਵਿੱਚ ਘੱਟ ਤਨਖਾਹ, ਅਜਿਹੇ ਕਾਰਜ ਸਥਾਨ ਜੋ ਮੌਜੂਦ ਨਹੀਂ ਸਨ, ਅਤੇ ਕਰਮਚਾਰੀਆਂ ਦੀ 'ਬੈਂਚਿੰਗ' ਦੀ ਪ੍ਰਥਾ ਵਰਗੀਆਂ ਖਾਮੀਆਂ ਸ਼ਾਮਲ ਹਨ। ਅਮਰੀਕਾ ਦੇ ਕਿਰਤ ਵਿਭਾਗ ਨੇ ਕਿਹਾ ਕਿ ਇਹ ਕਾਰਵਾਈ "ਅਮਰੀਕੀ ਨੌਕਰੀਆਂ ਦੀ ਰੱਖਿਆ ਦੇ ਸਾਡੇ ਮਿਸ਼ਨ" ਤਹਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ: ਧਰਮਿੰਦਰ ਮਗਰੋਂ ਉੱਡੀ ਜੈਕੀ ਚੈਨ ਦੇ ਦਿਹਾਂਤ ਦੀ ਖ਼ਬਰ ! ਸਾਹਮਣੇ ਆਇਆ ਸੱਚ
