ਟਰੰਪ ਚੀਨ ਨੂੰ ਤਕੜਾ ਝਟਕਾ ਦੇਣ ਦੀ ਤਿਆਰੀ 'ਚ, ਕੀਤਾ ਇਹ ਖੁਲਾਸਾ

08/23/2020 9:34:02 PM

ਵਾਸ਼ਿੰਗਟਨ- ਅਮਰੀਕਾ ਅਤੇ ਚੀਨ ਵਿਚ ਜਾਰੀ ਤਣਾਅ ਵਿਚਕਾਰ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨਾਲ ਵਪਾਰਕ ਸਬੰਧ ਪੂਰੀ ਤਰ੍ਹਾਂ ਖਤਮ ਕਰਨ ਦਾ ਭਵਿੱਖ ਵਿਚ ਐਲਾਨ ਕਰ ਸਕਦੇ ਹਨ। 

ਫਾਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿਚ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਦੀ ਅਰਥ ਵਿਵਸਥਾ ਨੂੰ ਚੀਨ ਤੋਂ ਵੱਖਰੇ ਕਰਨ ਦੀਆਂ ਸੰਭਾਵਨਾਵਾਂ 'ਤੇ ਚਰਚਾ ਚੱਲ ਰਹੀ ਹੈ। ਦੱਸ ਦਈਏ ਕਿ ਅਮਰੀਕੀ ਵਸਤਾਂ ਦਾ ਮੁੱਖ ਖਰੀਦਦਾਰ ਚੀਨ ਵੀ ਹੈ। 
ਟਰੰਪ ਨੇ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਚੀਨ ਦਾ ਅਮਰੀਕਾ ਨਾਲ ਕਾਰੋਬਾਰੀ ਵਿਵਹਾਰ ਸਹੀ ਨਹੀਂ ਹੈ। ਇਸ ਲਈ ਅਸੀਂ ਦੇਸ਼ ਵਿਚ ਅਰਥ ਵਿਵਸਥਾ ਨੂੰ ਉਸ ਤੋਂ ਪੂਰੀ ਤਰ੍ਹਾਂ ਵੱਖ ਕਰਨ ਦੀ ਕੋਸ਼ਿਸ਼ ਕਰਾਂਗੇ। 

ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਚੀਨ ਨਾਲ ਕਾਰੋਬਾਰ ਦੇ ਦਰਵਾਜ਼ਿਆਂ ਨੂੰ ਬੰਦ ਕਰ ਦਿੱਤਾ ਹੈ ਕਿਉਂਕਿ ਕੋਰੋਨਾ ਵਰਗੀ ਮਹਾਮਾਰੀ ਵਿਚ ਚੀਨ ਦੀ ਭੂਮਿਕਾ ਅਤੇ ਉਸ ਨਾਲ ਨਜਿੱਠਣ ਦੇ ਉਪਾਵਾਂ ਵਿਚ ਉਸ ਦੀ ਅਸਫਲਤਾ ਤੋਂ ਉਹ ਨਾਰਾਜ਼ ਹਨ। ਟਰੰਪ ਜਨਤਕ ਤੌਰ 'ਤੇ ਕੋਰੋਨਾ ਵਾਇਰਸ ਨੂੰ ਚੀਨੀ ਵਾਇਰਸ ਤੱਕ ਕਹਿ ਚੁੱਕੇ ਹਨ। 
ਇਸ ਤੋਂ ਪਹਿਲਾਂ ਟਰੰਪ ਸਰਕਾਰ ਨੇ ਚੀਨੀ ਕੰਪਨੀ ਟਿਕਟਾਕ 'ਤੇ ਅਮਰੀਕਾ ਵਿਚ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਸੀ। ਹੁਣ ਕੰਪਨੀ ਟਰੰਪ ਦੇ ਫੈਸਲੇ ਖਿਲਾਫ ਅਦਾਲਤ ਜਾਣ ਦੀ ਤਿਆਰੀ ਕਰ ਰਹੀ ਹੈ। ਅਮਰੀਕਾ ਵਿਚ ਟਿਕਟਾਕ ਦੇ ਕਰੀਬ 8 ਕਰੋੜ ਯੂਜ਼ਰਜ਼ ਹਨ। 
 


Sanjeev

Content Editor

Related News