ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭੂਟਾਨ ਅਤੇ ਸ਼੍ਰੀਲੰਕਾ ਦੀ ਯਾਤਰਾ ਸੰਬੰਧੀ ਐਡਵਾਇਜ਼ਰੀ ਕੀਤੀ ਜਾਰੀ

Wednesday, Jul 07, 2021 - 06:26 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਭੂਟਾਨ ਵਿਚ ਕੋਵਿਡ ਸੰਬੰਧੀ ਹਾਲਾਤ ਦੇਖਦੇ ਹੋਏ ਆਪਣੇ ਨਾਗਰਿਕਾਂ ਨੂੰ ਉੱਥੇ ਨਾ ਜਾਣ ਦੀ ਸਲਾਹ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਵਿਚ ਕੋਵਿਡ ਸਮੇਤ ਅੱਤਵਾਦ ਕਾਰਨ ਲੋਕਾਂ ਨੂੰ ਉੱਥੋਂ ਦੀ ਯਾਤਰਾ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਹਾਲ ਹੀ ਵਿਚ ਜਾਰੀ ਯਾਤਰਾ ਸਲਾਹ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ,''ਕੋਵਿਡ-19 ਕਾਰਨ ਭੂਟਾਨ ਦੀ ਯਾਤਰਾ ਨਾ ਕਰੋ।'' 

ਇਸ ਦੌਰਾਨ ਮੰਤਰਾਲੇ ਨੇ ਕਿਹਾ ਕਿ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਭੂਟਾਨ ਲਈ ਯਾਤਰਾ ਸਿਹਤ ਨੋਟਿਸ ਜਾਰੀ ਨਹੀਂ ਕੀਤਾ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ ਵਿਚ ਕੋਵਿਡ-19 ਦੇ ਪ੍ਰਕੋਪ ਦੇ ਪੱਧਰ ਬਾਰੇ ਪਤਾ ਨਹੀਂ ਚੱਲ ਪਾਇਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ,''ਜੇਕਰ ਤੁਸੀਂ ਐੱਫ.ਡੀ.ਏ. ਵੱਲੋਂ ਅਧਿਕਾਰਤ ਕੀਤੇ ਟੀਕੇ ਦੀ ਪੂਰੀ ਖੁਰਾਕ ਲਈ ਹੈ ਤਾਂ ਤੁਹਾਨੂੰ ਕੋਵਿਡ-19 ਦੀ ਚਪੇਟ ਵਿਚ ਆਉਣ ਅਤੇ ਗੰਭੀਰ ਲੱਛਣ ਵਿਕਸਿਤ ਹੋਣ ਦਾ ਖਤਰਾ ਘੱਟ ਹੈ। ਅੰਤਰਰਾਸ਼ਟਰੀ ਯਾਤਰਾ ਯੋਜਨਾ ਬਣਾਉਣ ਤੋਂ ਪਹਿਲਾਂ ਕ੍ਰਿਪਾ ਕਰ ਕੇ ਸੀ.ਡੀ.ਸੀ. ਦਾ ਟੀਕਾ ਲਗਵਾ ਚੁੱਕੇ ਲੋਕਾਂ ਅਤੇ ਬਿਨਾਂ ਟੀਕਾ ਲਗਵਾਏ ਯਾਤਰਾ 'ਤੇ ਜਾਣ ਵਾਲੇ ਲੋਕਾਂ ਲਈ ਜੋ ਵਿਸ਼ੇਸ਼ ਸਲਾਹ ਹੈ ਉਹਨਾਂ ਨੂੰ ਦੇਖ ਲਵੋ।''

ਪੜ੍ਹੋ ਇਹ ਅਹਿਮ ਖਬਰ-  40 ਸਾਲ ਤੋਂ ਘੱਟ ਉਮਰ ਦੇ ਆਸਟਰ੍ਰੇਲੀਆਈ ਲਗਵਾ ਸਕਣਗੇ ਫਾਈਜ਼ਰ, ਮੋਡਰਨਾ ਵੈਕਸੀਨ  

ਮੰਤਰਾਲੇ ਨੇ ਅਮਰੀਕੀ ਲੋਕਾਂ ਨੂੰ ਕੋਵਿਡ-19 ਕਾਰਨ ਸ਼੍ਰੀਲੰਕਾ ਵਿਚ ਆਪਣੀ ਯਾਤਰਾ 'ਤੇ ਮੁੜ ਵਿਚਾਰ ਕਰਨ ਦਾ ਸੁਝਾਅ ਦਿੱਤਾ ਅਤੇ ਕਿਹਾ ਕਿ ਉੱਥੇ ਅੱਤਵਾਦ ਕਾਰਨ ਵਾਧੂ ਸਾਵਧਾਨੀ ਵਰਤੋ।'' ਸਲਾਹ ਵਿਚ ਕਿਹਾ ਗਿਆ ਕਿ ਸੀ.ਡੀ.ਸੀ. ਨੇ ਸ਼੍ਰੀਲੰਕਾ ਵਿਚ ਕੋਵਿਡ ਕਾਰਨ ਤੀਜੇ ਪੱਧਰ ਦਾ ਯਾਤਰਾ ਸਿਹਤ ਨੋਟਿਸ ਜਾਰੀ ਕੀਤਾ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਇੱਥੇ ਕੋਵਿਡ-19 ਦਾ ਪੱਧਰ ਕਾਫੀ ਜ਼ਿਆਦਾ ਹੈ।


Vandana

Content Editor

Related News