ਕਮਲਾ ਹੈਰਿਸ ਨੇ ਅਮਰੀਕਾ ਨੂੰ ਇੰਡੋ-ਪੈਸੀਫਿਕ ਦਾ ਮਹੱਤਵਪੂਰਨ ਮੈਂਬਰ ਦੱਸਿਆ

Wednesday, Mar 30, 2022 - 10:22 AM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਇੰਡੋ-ਪੈਸੀਫਿਕ ਦਾ ਮਾਣਮੱਤਾ ਮੈਂਬਰ ਹੈ ਅਤੇ ਇਸ ਖੇਤਰ ਦੇ ਦੇਸ਼ਾਂ ਨਾਲ ਉਹ ਸਥਾਈ ਸਬੰਧਾਂ ਦਾ ਆਨੰਦ ਮਾਣਦਾ ਹੈ। ਹੈਰਿਸ ਨੇ ਅਮਰੀਕਾ ਦੇ ਦੌਰੇ 'ਤੇ ਆਏ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂੰਗ ਨਾਲ ਸਾਂਝੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਅਮਰੀਕਾ ਇੰਡੋ-ਪੈਸੀਫਿਕ ਦਾ ਮਾਣਮੱਤਾ ਮੈਂਬਰ ਹੈ ਅਤੇ ਉਸ ਖੇਤਰ ਦੇ ਦੇਸ਼ਾਂ ਅਤੇ ਸਿੰਗਾਪੁਰ ਨਾਲ ਸਾਡੇ ਸਬੰਧ ਸਥਾਈ ਹਨ। ਇਹ ਅਜਿਹਾ ਰਿਸ਼ਤਾ ਹੈ ਜਿਸ ਨੂੰ ਅਸੀਂ ਸਾਂਝੇ ਸਿਧਾਤਾਂ ਸਮੇਤ ਅਤੇ ਵੱਖ-ਵੱਖ ਕਾਰਨਾਂ ਕਰਕੇ ਮਹੱਤਵ ਅਤੇ ਤਰਜੀਹ ਦਿੰਦੇ ਹਾਂ, ਜਿਨ੍ਹਾਂ ਵਿੱਚ ਵਿਸ਼ਵ ਵਿਵਸਥਾ ਅਤੇ ਅੰਤਰਰਾਸ਼ਟਰੀ ਨਿਯਮਾਂ ਅਤੇ ਮਾਪਦੰਡਾਂ ਦੇ ਸੰਦਰਭ ਵਿੱਚ ਮਹੱਤਵਪੂਰਨ ਗੱਲਾਂ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਨੇ ਇੰਡੋ-ਪੈਸੀਫਿਕ ਰਣਨੀਤੀ ਲਈ 1.8 ਅਰਬ ਅਮਰੀਕੀ ਡਾਲਰ ਦਾ ਪ੍ਰਸਤਾਵ ਕੀਤਾ ਪੇਸ਼

ਹੈਰਿਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਨੇ ਅਤੇ ਪ੍ਰਧਾਨ ਮੰਤਰੀ ਲੂੰਗ ਨੇ ਰੂਸ ਅਤੇ ਯੂਕ੍ਰੇਨ ਦੇ ਮੁੱਦੇ 'ਤੇ ਵੀ ਚਰਚਾ ਕੀਤੀ। ਹੈਰਿਸ ਨੇ ਪਿਛਲੇ ਸਾਲ ਅਗਸਤ 'ਚ ਸਿੰਗਾਪੁਰ ਦਾ ਦੌਰਾ ਕੀਤਾ ਸੀ। ਲੂੰਗ ਨੇ ਕਿਹਾ ਕਿ ਅਮਰੀਕਾ ਨੇ ਕਰੀਬ ਅੱਠ ਸਾਲਾਂ ਤੋਂ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਮਹੱਤਵਪੂਰਨ ਅਤੇ ਰਚਨਾਤਮਕ ਭੂਮਿਕਾ ਨਿਭਾਈ ਹੈ। ਸਿੰਗਾਪੁਰ ਨੇ ਲਗਾਤਾਰ ਸ਼ਬਦਾਂ ਅਤੇ ਕੰਮਾਂ ਰਾਹੀਂ ਇਸ ਖੇਤਰ ਵਿੱਚ ਅਮਰੀਕਾ ਦੀ ਮਜ਼ਬੂਤ ਮੌਜੂਦਗੀ ਦਾ ਲਗਾਤਾਰ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਨੇੜਲੇ ਆਰਥਿਕ ਸਬੰਧ ਹਨ। ਉਹਨਾਂ ਨੇ ਕਿਹਾ ਕਿ ਅਮਰੀਕਾ-ਸਿੰਗਾਪੁਰ ਮੁਕਤ ਵਪਾਰ ਸਮਝੌਤੇ 'ਤੇ 2004 ਵਿਚ ਦਸਤਖ਼ਤ ਕੀਤੇ ਗਏ, ਲੱਗਭਗ 20 ਸਾਲ ਪਹਿਲਾਂ ਕਿਸੇ ਏਸ਼ੀਆਈ ਦੇਸ਼ ਨਾਲ ਅਮਰੀਕਾ ਦਾ ਇਹ ਪਹਿਲਾ ਐੱਫ.ਟੀ.ਏ. ਸੀ।ਸਿੰਗਾਪੁਰ ਲਗਭਗ 5,500 ਯੂਐਸ ਕੰਪਨੀਆਂ ਦਾ ਘਰ ਹੈ ਅਤੇ ਸਿੰਗਾਪੁਰ ਵਿੱਚ ਯੂਐਸ ਐਫਡੀਆਈ ਸਟਾਕ ਚੀਨ, ਭਾਰਤ ਅਤੇ ਕੋਰੀਆ ਗਣਰਾਜ ਵਿੱਚ ਅਮਰੀਕੀ ਨਿਵੇਸ਼ ਤੋਂ ਵੱਧ ਹੈ। ਸਿੰਗਾਪੁਰ ਅਮਰੀਕਾ ਵਿੱਚ ਦੂਜਾ ਸਭ ਤੋਂ ਵੱਡਾ ਏਸ਼ੀਆਈ ਨਿਵੇਸ਼ਕ ਵੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News