ਭਾਰਤੀ ਮੂਲ ਦੇ ਪਰਿਵਾਰ ਦੀ ਈਮਾਨਦਾਰੀ ਕਾਰਨ ਔਰਤ ਬਣੀ ਲੱਖਪਤੀ, ਬਟੋਰ ਰਿਹਾ ਸੁਰਖੀਆਂ

Tuesday, May 25, 2021 - 05:15 PM (IST)

ਭਾਰਤੀ ਮੂਲ ਦੇ ਪਰਿਵਾਰ ਦੀ ਈਮਾਨਦਾਰੀ ਕਾਰਨ ਔਰਤ ਬਣੀ ਲੱਖਪਤੀ, ਬਟੋਰ ਰਿਹਾ ਸੁਰਖੀਆਂ

ਨਿਊਯਾਰਕ (ਭਾਸ਼ਾ): ਅਮਰੀਕਾ ਦੇ ਮੈਸਾਚੁਸੇਟਸ ਰਾਜ ਵਿਚ ਭਾਰਤੀ ਮੂਲ ਦੇ ਇਕ ਪਰਿਵਾਰ ਨੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਇਸ ਪਰਿਵਾਰ ਨੇ ਇਕ ਔਰਤ ਨੂੰ ਉਸ ਦਾ ਲਾਟਰੀ ਟਿਕਟ ਵਾਪਸ ਕਰ ਦਿੱਤਾ, ਜਿਸ ਨੂੰ ਉਹ ਬੇਕਾਰ ਸਮਝ ਕੇ ਸੁੱਟ ਗਈ ਸੀ ਅਤੇ ਇਸ ਟਿਕਟ ਨੇ ਔਰਤ ਨੂੰ ਰਾਤੋ-ਰਾਤ ਲੱਖਪਤੀ ਬਣਾ ਦਿੱਤਾ। ਭਾਰਤੀ ਮੂਲ ਦੇ ਪਰਿਵਾਰ ਦੀ ਈਮਾਨਦਾਰੀ ਲਈ ਕਾਫੀ ਤਾਰੀਫ਼ ਹੋ ਰਹੀ ਹੈ। 

ਲੀ ਰੋਜ਼ ਫਿਏਗਾ ਨੇ ਮਾਰਚ ਦੇ ਮਹੀਨੇ ਵਿਚ 'ਲੱਕੀ ਸਟਾਪ' ਨਾਮ ਦੀ ਦੁਕਾਨ ਤੋਂ ਲਾਟਰੀ ਦਾ ਇਕ ਟਿਕਟ ਖਰੀਦਿਆ ਸੀ। ਇਹ ਦੁਕਾਨ ਸਾਊਥਵਿਕ ਇਲਾਕੇ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਪਰਿਵਾਰ ਦੀ ਹੈ। ਔਰਤ ਅਕਸਰ ਇਸ ਦੁਕਾਨ ਤੋਂ ਟਿਕਟ ਖਰੀਦਦੀ ਸੀ। ਫਿਏਗਾ ਨੇ ਸੋਮਵਾਰ ਨੂੰ ਦੱਸਿਆ ਕਿ ਮੇਰਾ ਲੰਚ ਬ੍ਰੇਕ ਸੀ ਅਤੇ ਮੈਂ ਜਲਦੀ ਵਿਚ ਸੀ। ਮੈਂ ਜਲਦਬਾਜ਼ੀ ਵਿਚ ਟਿਕਟ ਦਾ ਨੰਬਰ ਸਕ੍ਰੈਚ ਕੀਤਾ ਅਤੇ ਉਸ ਨੂੰ ਦੇਖ ਕੇ ਲੱਗਿਆ ਕਿ ਮੇਰੀ ਲਾਟਰੀ ਨਹੀਂ ਨਿਕਲੀ ਹੈ ਤਾਂ ਮੈਂ ਉਹਨਾਂ ਨੂੰ ਟਿਕਟ ਦੇ ਕੇ ਉਸ ਨੂੰ ਸੁੱਟਣ ਲਈ ਕਿਹਾ।''ਨਿਊਯਾਰਕ ਪੋਸਟ ਨੇ ਆਪਣੀ ਖ਼ਬਰ ਵਿਚ ਦੱਸਿਆ ਕਿ ਔਰਤ ਨੇ ਜਲਦਬਾਜ਼ੀ ਵਿਚ ਟਿਕਟ ਪੂਰੀ ਤਰ੍ਹਾਂ ਸਕ੍ਰੈਚ ਨਹੀਂ ਕੀਤਾ ਸੀ ਅਤੇ ਇਹ ਟਿਕਟ ਬੇਕਾਰ ਟਿਕਟਾਂ ਵਿਚ 10 ਦਿਨ ਤੱਕ ਪਿਆ ਰਿਹਾ। ਇਸ ਮਗਰੋਂ ਦੁਕਾਨ ਦੇ ਮਾਲਕ ਦੇ ਬੇਟੇ ਅਭਿ ਸ਼ਾਹ ਦੀ ਨਜ਼ਰ ਉਸ ਟਿਕਟ 'ਤੇ ਗਈ।  

PunjabKesari

ਪੜ੍ਹੋ ਇਹ ਅਹਿਮ ਖਬਰ-  ਭਾਰਤ ਅਤੇ ਬ੍ਰਿਟੇਨ 'ਚ ਅਹਿਮ ਸਮਝੌਤਾ, ਬਾਲਗ ਆਸਾਨੀ ਨਾਲ ਕਰ ਸਕਣਗੇ ਨੌਕਰੀ

ਖ਼ਬਰ ਵਿਚ ਅਭਿ ਸ਼ਾਹ ਨੇ ਕਿਹਾ,''ਇਹ ਟਿਕਟ ਉਸ ਦੀ ਮਾਂ ਅਰੂਣਾ ਸ਼ਾਹ ਨੇ ਵੇਚਿਆ ਸੀ ਅਤੇ ਜਿਸ ਨੂੰ ਵੇਚਿਆ ਸੀ ਉਹ ਔਰਤ ਸਾਡੀ ਨਿਯਮਿਤ ਗਾਹਕ ਸੀ।'' ਸਥਾਨਕ ਟੀਵੀ ਸਟੇਸ਼ਨ ਡਬਲਊ.ਡਬਲਊ.ਐੱਲ.ਪੀ. ਨੇ ਆਪਣੀ ਖ਼ਬਰ ਵਿਚ ਅਭਿ ਦੇ ਹਵਾਲੇ ਨਾਲ ਦੱਸਿਆ,''ਇਕ ਸ਼ਾਮ ਮੈਂ ਬੇਕਾਰ ਪਏ ਟਿਕਾਟਾਂ ਨੂੰ ਦੇਖ ਰਿਹਾ ਸੀ ਅਤੇ ਮੈਂ ਦੇਖਿਆ ਕਿ ਔਰਤ ਨੇ ਠੀਕ ਨਾਲ ਨੰਬਰ ਸਕ੍ਰੈਚ ਨਹੀਂ ਕੀਤਾ ਹੈ। ਮੈਂ ਨੰਬਰ ਸਕ੍ਰੈਚ ਕੀਤਾ ਅਤੇ ਦੇਖਿਆ ਕਿ ਉਸ ਵਿਚ 10 ਲੱਖ ਡਾਲਰ ਦਾ ਇਨਾਮ ਹੈ।'' ਅਭਿ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ,''ਮੈਂ ਰਾਤੋ-ਰਾਤ ਲੱਖਪਤੀ ਬਣ ਗਿਆ।'' ਅਭਿ ਨੇ ਕਿਹਾ ਕਿ ਉਸ ਨੇ ਇਹਨਾਂ ਪੈਸਿਆਂ ਨਾਲ ਇਕ ਕਾਰ ਖਰੀਦਣ ਦੀ ਸੋਚੀ ਪਰ ਬਾਅਦ ਵਿਚ  ਟਿਕਟ ਵਾਪਸ ਕਰਨ ਦਾ ਫ਼ੈਸਲਾ ਲਿਆ। ਸ਼ਾਹ ਪਰਿਵਾਰ ਨੇ ਕਿਹਾ ਕਿ ਟਿਕਟ ਵਾਪਸ ਕਰਨ ਦਾ ਫ਼ੈਸਲਾ ਆਸਾਨ ਨਹੀਂ ਸੀ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਭਾਰਤੀ ਮੂਲ ਦਾ ਸ਼ਖਸ ਉਲਝਣ 'ਚ, ਘਰ ਹਟਾਵੇ ਜਾਂ 1.6 ਕਰੋੜ ਦਾ ਕਰੇ ਭੁਗਤਾਨ

ਦੁਕਾਨ ਦੇ ਮਾਲਕ ਮੁਨੀਸ਼ ਸ਼ਾਹ ਨੇ ਕਿਹਾ,''ਅਸੀਂ ਦੋ ਰਾਤਾਂ ਸੁੱਤੇ ਨਹੀਂ। ਅਭਿ ਨੇ ਭਾਰਤ ਵਿਚ ਮੇਰੀ ਮਾਂ ਮਤਲਬ ਆਪਣੀ ਦਾਦੀ ਨੂੰ ਫੋਨ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਟਿਕਟ ਵਾਪਸ ਕਰ ਦਿਓ। ਸਾਨੂੰ ਇਹ ਪੈਸਾ ਨਹੀਂ ਚਾਹੀਦਾ।'' ਇਸ ਮਗਰੋਂ ਪਰਿਵਾਰ ਨੇ ਟਿਕਟ ਵਾਪਸ ਕਰਨ ਦਾ ਫ਼ੈਸਲਾ ਲਿਆ। ਪੂਰੀ ਘਟਨਾ 'ਤੇ ਫਿਏਗਾ ਨੇ ਕਿਹਾ,''ਅਭਿ ਮੈਨੂੰ ਬੁਲਾਉਣ ਆਇਆ ਤਾਂ ਮੈਂ ਕਿਹਾ ਕਿ ਮੈਂ ਕੰਮ ਕਰ ਰਹੀ ਹਾਂ ਪਰ ਉਸ ਨੇ ਕਿਹਾ ਕਿ ਨਹੀਂ ਤੁਹਾਨੂੰ ਆਉਣਾ ਹੋਵੇਗਾ ਤਾਂ ਮੈਂ ਉੱਥੇ ਗਈ। ਉੱਥੇ ਪਹੁੰਚ ਕੇ ਮੈਨੂੰ ਪੂਰੀ ਗੱਲ ਪਤਾ ਚੱਲੀ।ਮੈਨੂੰ ਵਿਸ਼ਵਾਸ ਨਹੀਂ ਹੋਇਆ। ਮੈਂ ਰੋ ਪਈ ਅਤੇ ਉਹਨਾਂ ਨੂੰ ਗਲੇ ਲਗਾਇਆ।'' ਭਾਰਤੀ ਮੂਲ ਦੇ ਪਰਿਵਾਰ ਦੇ ਇਸ ਕੰਮ ਲਈ ਉਹਨਾਂ ਦੀ ਕਾਫੀ ਤਾਰੀਫ਼ ਹੋ ਰਹੀ ਹੈ।


author

Vandana

Content Editor

Related News