ਸੂਰਜ ਦੀ ਗਰਮੀ ''ਚ ਹੋਈ ਕਮੀ, ਵਿਗਿਆਨੀਆਂ ਨੇ ਜ਼ਾਹਰ ਕੀਤਾ ਖਦਸ਼ਾ

05/18/2020 5:59:03 PM

ਵਾਸ਼ਿੰਗਟਨ (ਬਿਊਰੋ): ਧਰਤੀ ਨੂੰ ਊਰਜਾ ਦੇਣ ਵਾਲਾ ਸੂਰਜ ਇਨੀਂ ਦਿਨੀਂ ਘੱਟ ਗਰਮ ਹੋ ਰਿਹਾ ਹੈ। ਇਸ ਦੀ ਸਤਹਿ 'ਤੇ ਦਿਸਣ ਵਾਲੇ ਧੱਬੇ ਖਤਮ ਹੁੰਦੇ ਜਾ ਰਹੇ ਹਨ ਜਾਂ ਫਿਰ ਇੰਝ ਕਹੀਏ ਕਿ ਇਹ ਬਣ ਹੀ ਨਹੀਂ ਰਹੇ ਹਨ। ਇਸ ਕਾਰਨ ਵਿਗਿਆਨੀ ਵੀ ਪਰੇਸ਼ਾਨ ਹਨ ਕਿਉਂਕਿ ਉਹਨਾਂ ਨੂੰ ਖਦਸ਼ਾ ਹੈ ਕਿ ਕਿਤੇ ਇਹ ਸੂਰਜ ਵੱਲੋਂ ਆਉਣ ਵਾਲੇ ਕਿਸੇ ਵੱਡੇ ਸੌਰ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਤਾਂ ਨਹੀਂ। ਸੂਰਜ ਦਾ ਤਾਪਮਾਨ ਘੱਟ ਹੋਵੇਗਾ ਤਾਂ ਕਈ ਦੇਸ਼ ਬਰਫ ਵਿਚ ਜੰਮ ਸਕਦੇ ਹਨ। ਕਈ ਥਾਵਾਂ 'ਤੇ ਭੂਚਾਲ ਅਤੇ ਸੁਨਾਮੀ ਆ ਸਕਦੀ ਹੈ। ਬਿਨਾਂ ਕਾਰਨ ਮੌਸਮ ਬਦਲਣ ਨਾਲ ਫਸਲਾਂ ਖਰਾਬ ਹੋ ਸਕਦੀਆਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸੂਰਜ 'ਤੇ ਸੋਲਰ ਮਿਨੀਮਮ (Solar minimum) ਦੀ ਪ੍ਰਕਿਰਿਆ ਚੱਲ ਰਹੀ ਹੈ ਮਤਲਬ ਸੂਰਜ ਆਰਾਮ ਕਰ ਰਿਹਾ ਹੈ। 

PunjabKesari

ਕੁਝ ਮਾਹਰ ਇਸ ਨੂੰ ਸੂਰਜ ਦਾ ਰੀਸੇਸ਼ਨ ਅਤੇ ਲਾਕਡਾਊਨ ਵੀ ਕਹਿ ਰਹੇ ਹਨ ਮਤਲਬ ਸੂਰਜ ਦੀ ਸਤਹਿ 'ਤੇ ਸਨ ਸਪਾਟ ਦਾ ਘਟਨਾ ਠੀਕ ਨਹੀਂ ਮੰਨਿਆ ਜਾਂਦਾ। ਡੇਲੀ ਮੇਲ ਵੈਬਸਾਈਟ 'ਤੇ ਪ੍ਰਕਾਸਿਤ ਖਬਰ ਦੇ ਮੁਤਾਬਕ 17ਵੀਂ ਅਤੇ 18ਵੀਂ ਸਦੀ ਵਿਚ ਇਸੇ ਤਰ੍ਹਾਂ ਸੂਰਜ ਸੁਸਤ ਹੋ ਗਿਆ ਸੀ। ਜਿਸ ਕਾਰਨ ਪੂਰੇ ਯੂਰਪ ਵਿਚ ਛੋਟਾ ਜਿਹੇ ਬਰਫੀਲੇ ਯੁੱਗ ਦਾ ਦੌਰ ਆ ਗਿਆ ਸੀ। ਥੇਮਜ਼ ਨਦੀ ਜੰਮ ਕੇ ਬਰਫ ਬਣ ਗਈ ਸੀ। ਫਸਲਾਂ ਖਰਾਬ ਹੋ ਗਈਆਂ ਸਨ। ਆਸਮਾਨ ਵਿਚ ਬਿਜਲੀਆਂ ਡਿੱਗਦੀਆਂ ਸਨ।

 

ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਸਾਲ 1816 ਵਿਚ ਜੁਲਾਈ ਦੇ ਮਹੀਨੇ ਵਿਚ ਜਦੋਂ ਆਮ ਤੌਰ 'ਤੇ ਮੌਸਮ ਖੁਸ਼ਕ ਅਤੇ ਮੀਂਹ ਵਾਲਾ ਰਹਿੰਦਾ ਹੈ ਅਜਿਹੇ ਵਿਚ ਯੂਰਪੀ ਦੇਸ਼ਾਂ' ਤੇ ਭਿਆਨਕ ਬਰਫਬਾਰੀ ਹੋਈ ਸੀ। ਭਾਵੇਂਕਿ ਰੋਇਲ ਐਸਟ੍ਰੋਨੌਮੀਕਲ ਸੋਸਾਇਟੀ ਨੇ ਕਿਹਾ ਹੈ ਕਿ ਸੂਰਜ ਹਰ 11 ਸਾਲ ਵਿਚ ਅਜਿਹਾ ਕਰਦਾ ਹੈ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਵੀ ਕਿਹਾ ਹੈ ਕਿ ਇਹ ਇਕ ਕੁਦਰਤੀ ਪ੍ਰਕਿਰਿਆ ਹੈ। ਇਸ ਨਾਲ ਘਬਰਾਉਣ ਦੀ ਲੋੜ ਨਹੀਂ। ਕਿਸੇ ਵੀ ਤਰ੍ਹਾਂ ਦਾ ਬਰਫੀਲਾ ਯੁੱਗ ਨਹੀਂ ਆਵੇਗਾ। ਦੂਜੇ ਪਾਸੇ ਐਸਟ੍ਰੋਨਾਮਰ ਡਾਕਟਰ ਟੋਨੀ ਫਿਲਿਪਸ ਦਾ ਕਹਿਣਾ ਹੈਕਿ ਸੋਲਰ ਮਿਨੀਮਮ ਸ਼ੁਰੂ ਹੋਇਆ ਹੈ। ਇਹ ਕਾਫੀ ਡੂੰਘਾ ਹੈ। ਸੂਰਜ ਦੀ ਸਤਹਿ 'ਤੇ ਸਪਾਟ ਨਹੀਂ ਬਣ ਰਹੇ। ਸੂਰਜ ਦਾ ਮੈਗਨੇਟਿਕ ਫੀਲਡ ਕਮਜ਼ੋਰ ਹੋਇਆ ਹੈ, ਜਿਸ ਕਾਰਨ ਵਾਧੂ ਕੌਸਮਿਕ ਕਿਰਨਾਂ ਸੋਲਰ ਸਿਸਟਮ ਵਿਚ ਆ ਰਹੀਆਂ ਹਨ।

 

ਨਾਸਾ ਦੇ ਵਿਗਿਆਨੀਆਂ ਨੂੰ ਡਰ ਹੈ ਕਿ ਸੋਲਰ ਮਿਨੀਮਮ ਦੇ ਕਾਰਨ 1790 ਤੋਂ 1830 ਦੇ ਵਿਚ ਪੈਦਾ ਹੋਏ ਡੈਲਟਨ ਮਿਨੀਮਮ ਦੀ ਸਥਿਤੀ ਵਾਪਸ ਪਰਤ ਸਕਦੀ ਹੈ। ਇ ਸਕਾਰਨ ਕੜਾਕੇ ਦੀ ਠੰਡ, ਫਸਲਾਂ ਦੇ ਖਰਾਬ ਹੋਣ ਦਾ ਖਦਸ਼ਾ, ਸੋਕਾ ਅਤੇ ਜਵਾਲਾਮੁਖੀ ਫਟਣ ਦੀਆਂ ਘਟਨਾਵਾਂ ਵੱਧ ਸਕਦੀਆਂ ਹਨ। 10 ਅਪ੍ਰੈਲ, 1815 ਨੂੰ ਇੰਡੋਨੇਸ਼ੀਆ ਦੇ ਮਾਊਂਟ ਟੰਬੋਰਾ ਵਿਚ ਧਮਾਕਾ ਹੋਇਆ ਸੀ। ਇਸ ਨਾਲ 71 ਹਜ਼ਾਰ ਲੋਕ ਮਾਰੇ ਗਏ ਸਨ।ਇਸ ਦੇ ਬਾਅਦ 1816 ਨੂੰ 'Eighteen Hundred and Froze to Death' ਦਾ ਨਾਮ ਦਿੱਤਾ ਗਿਆ ਸੀ ਜਦੋਂ ਜੁਲਾਈ ਦੇ ਮਹੀਨੇ ਵਿਚ ਕਈ ਥਾਵਾਂ 'ਤੇ ਬਰਫ ਪਈ ਸੀ।

 

2020 ਵਿਚ ਹੁਣ ਤੱਕ ਸੂਰਜ ਵਿਚ ਕਿਸੇ ਵੀ ਤਰ੍ਹਾਂ ਦਾ ਸਨਸਪਾਟ ਨਹੀਂ ਦੇਖਿਆ ਗਿਆ ਹੈ। ਜੋ ਇਸ ਸਮੇਂ ਦਾ 75 ਫੀਸਦੀ ਹੈ। ਸਾਲ 2019 ਵਿਚ ਇਹ 77 ਫੀਸਦੀ ਸੀ। ਮੈਕਸ ਪਲੈਂਕ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਅਮਰੀਕੀ ਸਪੇਸ ਏਜੰਸੀ ਨਾਸਾ ਦੇ ਕੇਪਲਰ ਸਪੇਸ ਟੇਲੀਸਕੋਪ ਤੋਂ ਮਿਲੇ ਅੰਕੜਿਆਂ ਦਾ ਅਧਿਐਨ ਕਰ ਕੇ ਇਹ ਖੁਲਾਸਾ ਕੀਤਾ ਹੈ ਕਿ ਸਾਡੀ ਆਕਾਸ਼ਗੰਗਾ ਵਿਚ ਮੌਜੂਦ ਸੂਰਜ ਜਿਹੇ ਹੋਰ ਤਾਰਿਆਂ ਦੀ ਤੁਲਨਾ ਵਿਚ ਆਪਣੇ ਸੂਰਜ ਦੀ ਧਮਕ ਅਤੇ ਚਮਕ ਫਿੱਕੀ ਪੈ ਰਹੀ ਹੈ। ਵਿਗਿਆਨੀ ਹਾਲੇ ਤੱਕ ਇਹ ਨਹੀਂ ਸਮਝ ਪਾਏ ਹਨ ਕਿ ਕਿਤੇ ਇਹ ਕਿਸੇ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਤਾਂ ਨਹੀਂ।ਸੂਰਜ ਅਤੇ ਉਸ ਵਰਗੇ ਹੋਰ ਤਾਰਿਆਂ ਦਾ ਅਧਿਐਨ ਉਹਨਾਂ ਦੀ ਉਮਰ, ਚਮਕ ਅਤੇ ਰੋਟੇਸ਼ਨ ਦੇ ਆਧਾਰ 'ਤੇ ਕੀਤੀ ਗਈ ਹੈ। ਪਿਛਲੇ 9000 ਸਾਲਾਂ ਵਿਚ ਇਸ ਦੀ ਚਮਕ ਵਿਚ 5 ਗੁਣਾ ਦੀ ਕਮੀ ਆਈ ਹੈ। ਸਾਲ 1610 ਦੇ ਬਾਅਦ ਤੋਂ ਲਗਾਤਾਰ ਸੂਰਜ 'ਤੇ ਬਣਨ ਵਾਲੇ ਸੋਲਰ ਸਪਾਟ ਘੱਟ ਹੋਏ ਹਨ। 

ਪੜ੍ਹੋ ਇਹ ਅਹਿਮ ਖਬਰ- ਮੈਕਸੀਕੋ 'ਚ ਗੈਂਗਸਟਰ ਕਰ ਰਰੇ ਹਨ ਲੋਕਾਂ ਦੀ ਮਦਦ, ਸਰਕਾਰ ਨੇ ਦਿੱਤੀ ਚਿਤਾਵਨੀ

ਹਾਲੇ ਪਿਛਲੇ ਸਾਲ ਹੀ ਕਰੀਬ 264 ਦਿਨਾਂ ਤੱਕ ਸੂਰਜ ਵਿਚ ਇਕ ਵੀ ਸਪਾਟ ਬਣਦਾ ਨਹੀਂ ਦੇਖਿਆ ਗਿਆ। ਸੋਲਰ ਸਪਾਟ ਉਦੋਂ ਬਣਦੇ ਹਨ ਜਦੋਂ ਸੂਰਜ ਦੇ ਕੇਂਦਰ ਤੋਂ ਗਰਮੀ ਦੀ ਤੇਜ਼ ਲਹਿਰ ਉੱਪਰ ਉੱਠਦੀ ਹੈ। ਇਸ ਨਾਲ ਵੱਡਾ ਧਮਾਕਾ ਹੁੰਦਾ ਹੈ। ਸਪੇਸ ਵਿਚ ਸੌਰ ਤੂਫਾਨ ਉੱਠਦਾ ਹੈ। ਡਾਕਟਰ ਟਿਮੋ ਨੇ ਦੱਸਿਆ ਕਿ ਜੇਕਰ ਅਸੀਂ ਸੂਰਜ ਦੀ ਉਮਰ ਨਾਲ 9000 ਸਾਲ ਦੀ ਤੁਲਨਾ ਕਰੀਏ ਤਾਂ ਇਹ ਬਹੁਤ ਛੋਟਾ ਸਮਾਂ ਹੈ। ਹਲਕੇ-ਫੁਲਕੇ ਅੰਦਾਜ਼ ਵਿਚ ਕਿਹਾ ਜਾਵੇ ਤਾਂ ਹੋ ਸਕਦਾ ਹੈ ਕਿ ਸੂਰਜ ਥੱਕ ਗਿਆ ਹੋਵੇ ਅਤੇ ਉਹ ਇਕ ਛੋਟੀ ਜਿਹੀ ਨੀਂਦ ਲੈ ਰਿਹਾ ਹੋਵੇ।


Vandana

Content Editor

Related News