ਟਰੰਪ ਨੇ ਮਾਰਕ ਐਸਪਰ ਨੂੰ ਚੁਣਿਆ ਨਵਾਂ ਰੱਖਿਆ ਮੰਤਰੀ

Wednesday, Jun 19, 2019 - 11:18 AM (IST)

ਟਰੰਪ ਨੇ ਮਾਰਕ ਐਸਪਰ ਨੂੰ ਚੁਣਿਆ ਨਵਾਂ ਰੱਖਿਆ ਮੰਤਰੀ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੇ ਇਰਾਕ ਯੁੱਧ ਵਿਚ ਹਿੱਸਾ ਲੈਣ ਵਾਲੇ ਸਾਬਕਾ ਫੌਜੀ ਮਾਰਕ ਐਸਪਰ ਨੂੰ ਆਪਣਾ ਨਵਾਂ ਰੱਖਿਆ ਮੰਤਰੀ ਚੁਣਿਆ ਹੈ। ਐਸਪਰ ਕੈਪੀਟੋਲ ਹਿੱਲ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਰੱਖਿਆ ਉਦਯੋਗ ਦੇ ਲੌਬੀਸਟ ਦੇ ਤੌਰ 'ਤੇ ਵੀ ਕੰਮ ਕਰ ਚੁੱਕੇ ਹਨ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਮੌਜੂਦਾ ਰੱਖਿਆ ਮੰਤਰੀ ਮਾਰਕ ਐਸਪਰ ਫਿਲਹਾਲ ਰੱਖਿਆ ਵਿਭਾਗ ਦੇ ਅਸਥਾਈ ਪ੍ਰਮੱਖ ਹੋਣਗੇ। ਉਨ੍ਹਾਂ ਨੇ ਟਵੀਟ ਕੀਤਾ,''ਮੈਂ ਮਾਰਕ ਨੂੰ ਜਾਣਦਾ ਹਾਂ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਉਹ ਬਹੁਤ ਚੰਗਾ ਕੰਮ ਕਰਨਗੇ।'' 

 

ਟਰੰਪ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਐਸਪਰ ਨੂੰ ਸਥਾਈ ਤੌਰ 'ਤੇ ਰੱਖਿਆ ਮੰਤਰੀ ਵੀ ਨਾਮਜ਼ਦ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ,'' ਮਾਰਕ ਐਸਪਰ ਲਈ ਇਹ ਸਭ ਕੁਝ ਜਲਦੀ ਹੋ ਸਕਦਾ ਹੈ। ਉਹ ਅਨੁਭਵੀ ਹਨ। ਅਸੀਂ ਜਿਹੜੀਆਂ ਚੀਜ਼ਾਂ ਦੇ ਬਾਰੇ ਵਿਚ ਲੰਬੇ ਸਮੇਂ ਤੋਂ ਗੱਲ ਕਰ ਰਹੇ ਹਾਂ ਉਹ ਉਨ੍ਹਾਂ ਦੇ ਵਿਚ ਹੀ ਰਹੇ ਹਨ।'' ਗੌਰਤਲਬ ਹੈ ਕਿ ਰੱਖਿਆ ਮੰਤਰੀ ਦੇ ਤੌਰ 'ਤੇ ਨਾਮਜ਼ਦ ਪੈਟ੍ਰਿਕ ਸ਼ਾਨਹਨ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸੈਨੇਟ ਨਿਯੁਕਤੀ ਦੀ ਪੁਸ਼ਟੀ ਲਈ ਸੈਨੇਟ ਵਿਚ ਸੁਣਵਾਈ ਤੋਂ ਪਹਿਲਾਂ ਹੀ ਆਪਣਾ ਨਾਮ ਵਾਪਸ ਲੈ ਲਿਆ। ਉਨ੍ਹਾਂ ਨੇ ਕਿਹਾ ਸੀ ਕਿ ਇਸ ਨਾਲ ਕੁਝ ਪੁਰਾਣੇ ਜ਼ਖਮ ਤਾਜ਼ਾ ਹੋ ਜਾਣਗ,ੇ ਜਿਸ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਤਕਲੀਫ ਹੋਵੇਗੀ।


author

Vandana

Content Editor

Related News