ਓਵਲ ਹਾਊਸ 'ਚ ਟਰੰਪ ਨੇ ਨਵੇਂ ਨਾਗਰਿਕਾਂ ਦਾ ਕੀਤਾ ਸਵਾਗਤ

01/20/2019 12:52:28 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਨਾਗਰਿਕਤਾ ਪਾਉਣ ਵਾਲੇ ਪੰਜ ਨਵੇਂ ਮੈਂਬਰਾਂ ਦਾ ਸਵਾਗਤ ਪੂਰੇ ਧੂਮਧਾਮ ਨਾਲ ਕੀਤਾ। ਸਵਾਗਤ ਪ੍ਰੋਗਰਾਮ ਦਾ ਆਯੋਜਨ ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿਚ ਕੀਤਾ ਗਿਆ। ਪ੍ਰੋਗਰਾਮ ਦਾ ਆਯੋਜਨ ਸ਼ਨੀਵਾਰ ਨੂੰ ਹੋਇਆ ਜਿਸ ਦੀ ਸ਼ੁਰੂਆਤ ਵਾਇਲਨ ਦੀ ਧੁਨ ਨਾਲ ਅਤੇ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। 

PunjabKesari
ਅਮਰੀਕੀ ਨਾਗਰਿਕਤਾ ਪਾਉਣ ਵਾਲੇ ਇਹ ਪੰਜ ਮੈਂਬਰ ਮੂਲ ਰੂਪ ਨਾਲ ਇਰਾਕ, ਬ੍ਰਿਟੇਨ, ਦੱਖਣੀ ਕੋਰੀਆ, ਜਮੈਕਾ ਅਤੇ ਬੋਲੀਵੀਆ ਤੋਂ ਹਨ। ਟਰੰਪ ਨੇ ਕਿਹਾ ਕਿ ਮਹਾਨ ਅਮਰੀਕੀ ਪਰਿਵਾਰ ਵਿਚ 5 ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਸਾਨੂੰ ਖੁਸ਼ੀ ਹੋ ਰਹੀ ਹੈ। ਇਸ ਲਈ ਤੁਸੀਂ ਸਾਰਿਆਂ ਨੇ ਬਹੁਤ ਸਖਤ ਮਿਹਨਤ ਕੀਤੀ ਹੈ। ਤੁਸੀਂ ਨਿਯਮਾਂ ਦੀ ਪਾਲਣਾ ਕੀਤੀ ਸਾਡੇ ਕਾਨੂੰਨ ਨੂੰ ਮੰਨਿਆ। 

ਰਾਸ਼ਟਰਪਤੀ ਟਰੰਪ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਾਰੇ ਕਾਨੂੰਨੀ ਤਰੀਕਿਆਂ ਨਾਲ ਦੇਸ਼ ਵਿਚ ਆਏ। ਟਰੰਪ ਨੇ ਸਾਰੇ ਨਵੇਂ ਅਮਰੀਕੀ ਨਾਗਰਿਕਾਂ ਦੀ ਲੋਕਾਂ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਇਨ੍ਹਾਂ ਵਿਚੋਂ ਕੁਝ ਅਮਰੀਕੀ ਜੀਵਨਸਾਥੀ ਦੇ ਨਾਲ ਆਏ ਅਤੇ ਕੁਝ ਦੇ ਬੱਚਿਆਂ ਦਾ ਜਨਮ ਇੱਥੇ ਹੋਇਆ।


Vandana

Content Editor

Related News