ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼
Saturday, Dec 30, 2023 - 06:41 PM (IST)
ਨਿਊਯਾਰਕ (ਭਾਸ਼ਾ) - ਅਮਰੀਕਾ ਦੇ ਮੈਸੇਚਿਉਸੇਟਸ ਵਿੱਚ ਇੱਕ ਭਾਰਤੀ ਮੂਲ ਦਾ ਜੋੜਾ ਅਤੇ ਉਨ੍ਹਾਂ ਦੀ ਕਿਸ਼ੋਰ ਧੀ ਆਪਣੇ ਆਲੀਸ਼ਾਨ ਘਰ ਵਿੱਚ ਮ੍ਰਿਤਕ ਪਾਏ ਗਏ ਹਨ। ਇਹ ਮਾਮਲਾ ਸਿੱਧੇ ਤੌਰ 'ਤੇ ਘਰੇਲੂ ਹਿੰਸਾ ਨਾਲ ਜੁੜਿਆ ਜਾਪਦਾ ਹੈ। ਇਸ ਗੱਲ ਦੀ ਜਾਣਕਾਰੀ ਮੀਡੀਆ ਰਿਪੋਰਟ 'ਚ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਪਾਰਟੀ 'ਚ ਬੰਦੂਕਧਾਰੀਆਂ ਨੇ ਚਲਾਈਆਂ ਗੋਲੀਆਂ, 6 ਲੋਕਾਂ ਦੀ ਮੌਤ
ਨਾਰਫੋਕ ਡਿਸਟ੍ਰਿਕਟ ਅਟਾਰਨੀ (ਡੀਏ) ਮਾਈਕਲ ਮੋਰੀਸੀ ਨੇ ਵੀਰਵਾਰ ਨੂੰ ਦੱਸਿਆ ਕਿ ਰਾਕੇਸ਼ ਕਮਲ (57), ਉਸ ਦੀ ਪਤਨੀ ਟੀਨਾ (54) ਅਤੇ ਉਨ੍ਹਾਂ ਦੀ ਬੇਟੀ ਅਰਿਆਨਾ (18) ਦੀਆਂ ਲਾਸ਼ਾਂ ਡੋਵਰ ਸਥਿਤ ਉਨ੍ਹਾਂ ਦੇ ਘਰ ਵਿੱਚੋਂ ਸ਼ਾਮ 7:30 ਵਜੇ ਦੇ ਕਰੀਬ ਬਰਾਮਦ ਹੋਈਆਂ ਹਨ। ਡੋਵਰ ਮੈਸੇਚਿਉਸੇਟਸ ਦੀ ਰਾਜਧਾਨੀ ਬੋਸਟਨ ਤੋਂ ਲਗਭਗ 32 ਕਿਲੋਮੀਟਰ ਦੱਖਣ-ਪੱਛਮ ਵਿੱਚ ਹੈ। ਮ੍ਰਿਤਕ ਟੀਨਾ ਅਤੇ ਉਸਦਾ ਪਤੀ ਪਹਿਲਾਂ ਐਜੂਨੋਵਾ ਨਾਮ ਦੀ ਸਿੱਖਿਆ ਖੇਤਰ ਨਾਲ ਸਬੰਧਤ ਕੰਪਨੀ ਚਲਾਉਂਦੇ ਸਨ, ਜੋ ਬਾਅਦ ਵਿੱਚ ਬੰਦ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ - ਗਾਹਕਾਂ ਲਈ ਖ਼ਾਸ ਖ਼ਬਰ: ਨਵੇਂ ਸਾਲ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੇ ਰੇਟ
ਦੂਜੇ ਪਾਸੇ ਜ਼ਿਲ੍ਹਾ ਅਟਾਰਨੀ ਨੇ ਇਸ ਘਟਨਾ ਨੂੰ 'ਘਰੇਲੂ ਹਿੰਸਾ' ਦੱਸਦੇ ਹੋਏ ਕਿਹਾ ਕਿ ਕਮਲ ਦੀ ਲਾਸ਼ ਨੇੜੇ ਇੱਕ ਬੰਦੂਕ ਮਿਲੀ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਉਹਨਾਂ ਨੇ ਇਹ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਗੋਲੀ ਮਾਰ ਕੇ ਕਿਸ ਨੇ ਮਾਰਿਆ ਹੈ। ਮੌਰੀਸੀ ਨੇ ਕਿਹਾ ਕਿ ਇਹ ਕਤਲ ਦੀ ਵਾਰਦਾਤ ਹੈ ਜਾਂ ਖ਼ੁਦਕੁਸ਼ੀ ਦੀ, ਇਸ 'ਤੇ ਉਹ ਕੁੱਝ ਵੀ ਟਿੱਪਣੀ ਕਰਨ ਤੋਂ ਪਹਿਲਾਂ ਡਾਕਟਰੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਜਾਂਚ ਦੇ ਨਤੀਜੇ ਜਲਦੀ ਆਉਣ ਦੀ ਉਮੀਦ ਹੈ। ਜੋੜਾ ਪਿਛਲੇ ਕੁਝ ਸਾਲਾਂ ਤੋਂ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ।
ਇਹ ਵੀ ਪੜ੍ਹੋ - Year Ender 2023: ਇਸ ਸਾਲ ਲੋਕਾਂ ਨੂੰ ਜਾਣੋ ਕਿਹੜੀਆਂ ਬੀਮਾਰੀਆਂ ਦਾ ਸਭ ਤੋਂ ਵੱਧ ਰਿਹਾ 'ਖ਼ਤਰਾ'
ਉਨ੍ਹਾਂ ਕਿਹਾ, “ਇਹ ਬਹੁਤ ਮੰਦਭਾਗਾ ਹੈ ਅਤੇ ਸਾਡੀ ਸੰਵੇਦਨਾ ਪੂਰੇ ਕਮਲ ਪਰਿਵਾਰ ਨਾਲ ਹੈ।” ਦਸਤਾਵੇਜ਼ਾਂ ਦੇ ਅਨੁਸਾਰ, ਜੋੜੇ ਦੀ ਕੰਪਨੀ ਸਾਲ 2016 ਵਿੱਚ ਸ਼ੁਰੂ ਹੋਈ ਸੀ ਪਰ ਇਹ ਦਸੰਬਰ 2021 ਵਿੱਚ ਬੰਦ ਹੋ ਗਈ ਸੀ। ਐਡੁਨੋਵਾ ਦੀ ਵੈੱਬਸਾਈਟ 'ਤੇ ਟੀਨਾ ਕਮਲ ਨੂੰ ਕੰਪਨੀ ਦੀ ਮੁੱਖ ਸੰਚਾਲਨ ਅਧਿਕਾਰੀ ਦੱਸਿਆ ਗਿਆ ਹੈ। ਇਸ ਵਿੱਚ ਉਸ ਨੂੰ ਹਾਰਵਰਡ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥੀ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਡਾ: ਸਵੇਰਾ ਪ੍ਰਕਾਸ਼ ਦਾ ਵੱਡਾ ਬਿਆਨ, ਕਿਹਾ-ਪਾਕਿਸਤਾਨ ਨੂੰ ਮੋਦੀ ਵਰਗੇ ਨੇਤਾ ਦੀ ਲੋੜ
ਇਕ ਰਿਪੋਰਟ ਮੁਤਾਬਕ ਕਮਲ ਬਹੁਤ ਅਮੀਰ ਸੀ। ਉਹ ਜਿਸ ਆਲੀਸ਼ਾਨ ਹਵੇਲੀ ਵਿਚ ਰਹਿ ਰਿਹਾ ਸੀ, ਉਸ ਦੀ ਕੀਮਤ ਲਗਭਗ 54.5 ਲੱਖ ਡਾਲਰ ਹੈ। ਜਾਣਕਾਰੀ ਅਨੁਸਾਰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਪਰਿਵਾਰ ਨੇ ਹਵੇਲੀ ਨੂੰ ਇੱਕ ਸਾਲ ਪਹਿਲਾਂ ਮੈਸੇਚਿਉਸੇਟਸ ਸਥਿਤ ਵਿਲਸਨਡੇਲ ਐਸੋਸੀਏਟਸ ਐੱਲਐੱਲਸੀ ਨੂੰ 3 ਮਿਲੀਅਨ ਡਾਲਰ ਵਿੱਚ ਵੇਚ ਦਿੱਤਾ ਸੀ। ਜੋੜੇ ਨੇ 19,000 ਵਰਗ ਫੁੱਟ ਦੀ ਜਾਇਦਾਦ, ਜਿਸ ਵਿੱਚ 11 ਬੈੱਡਰੂਮ ਹਨ, ਨੂੰ 2019 ਵਿੱਚ 4 ਮਿਲੀਅਨ ਡਾਲਰ ਵਿੱਚ ਖਰੀਦਿਆ ਸੀ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8