40 ਫੁੱਟ ਲੰਬੀ ਬੱਸ 'ਚ ਦੁਨੀਆ ਘੁੰਮਣ ਨਿਕਲਿਆ ਇਹ ਜੋੜਾ, ਤਸਵੀਰਾਂ

Thursday, Jul 04, 2019 - 03:36 PM (IST)

40 ਫੁੱਟ ਲੰਬੀ ਬੱਸ 'ਚ ਦੁਨੀਆ ਘੁੰਮਣ ਨਿਕਲਿਆ ਇਹ ਜੋੜਾ, ਤਸਵੀਰਾਂ

ਵਾਸ਼ਿੰਗਟਨ (ਏਜੰਸੀ)— ਇਸ ਦੁਨੀਆ ਵਿਚ ਹਰੇਕ ਇਨਸਾਨ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕਰਦਾ ਹੈ। ਅਮਰੀਕਾ ਵਿਚ ਰਹਿੰਦੇ ਇਕ ਜੋੜੇ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਇਕ ਬੱਸ ਨੂੰ ਆਪਣਾ ਘਰ ਬਣਾ ਲਿਆ ਅਤੇ ਹੁਣ ਉਹ ਪੂਰੀ ਦੁਨੀਆ ਘੁੰਮ ਰਿਹਾ ਹੈ। 27 ਸਾਲਾ ਚੇਜ ਗ੍ਰੀਨ ਅਤੇ 25 ਸਾਲਾ ਮਾਰੀਆਜੋਸ ਟ੍ਰੇਜੋ ਦਾ ਸੁਪਨਾ ਸੀ ਕਿ ਉਹ ਦੁਨੀਆ ਘੁੰਮਦਿਆਂ ਜ਼ਿੰਦਗੀ ਬਿਤਾਉਣ ਪਰ ਆਪਣੇ ਵਰਗੇ ਹੋਰ ਜੋੜਿਆਂ ਵਾਂਗ 8 ਘੰਟੇ ਨੌਕਰੀ ਕਰਦਿਆਂ ਇਸ ਦਾ ਪੂਰਾ ਹੋਣਾ ਅਸੰਭਵ ਸੀ। ਇਸ ਲਈ ਪਿਛਲੇ ਸਾਲ ਦੋਹਾਂ ਨੇ ਘਰ ਵੇਚ ਕੇ ਆਪਣਾ ਸੁਪਨਾ ਪੂਰਾ ਕਰਨ ਦਾ ਫੈਸਲਾ ਲਿਆ ਅਤੇ ਰੂਟੀਨ ਜੌਬ ਛੱਡ ਕੇ ਫ੍ਰੀਲੇਂਸ ਦਾ ਕੰਮ ਸ਼ੁਰੂ ਕੀਤਾ। 

PunjabKesari

ਇਸ ਲਈ ਦੋਹਾਂ ਨੇ 40 ਫੁੱਟ ਲੰਬੀ ਇਕ ਸਕੂਲ ਬੱਸ ਨੂੰ ਆਪਣੇ ਲਗਜ਼ਰੀ ਘਰ ਵਿਚ ਤਬਦੀਲ ਕੀਤਾ, ਜਿਸ 'ਤੇ ਉਨ੍ਹਾਂ ਦੇ 3500 ਡਾਲਰ ਮਤਲਬ 2 ਲੱਖ 42 ਹਜ਼ਾਰ ਰੁਪਏ ਖਰਚ ਹੋਏ। ਇਹ ਲਗਜ਼ਰੀ ਬੱਸ ਦੋਹਾਂ ਨੇ 4 ਮਹੀਨਿਆਂ ਵਿਚ ਤਿਆਰ ਕੀਤੀ ਅਤੇ ਦੁਨੀਆ ਦੀ ਸੈਰ 'ਤੇ ਨਕਲ ਪਏ। ਹੁਣ ਤੱਕ ਦੋਵੇਂ ਵਿਸਕਾਨਸਿਨ ਤੋਂ ਹੋ ਕੇ ਅਰੀਜ਼ੋਨਾ, ਪਿਊਰਟੋ ਰੀਕੋ ਅਤੇ ਟੇਨੇਸੀ ਘੁੰਮ ਚੁੱਕੇ ਹਨ। ਅਮਰੀਕਾ ਘੁੰਮਣ ਦੇ ਬਾਅਦ ਉਹ ਦੂਜੇ ਦੇਸ਼ਾਂ ਵਿਚ ਵੀ ਜਾਣਗੇ। ਹੁਣ ਤੱਕ ਦਾ ਸਫਰ ਉਨ੍ਹਾਂ ਨੇ ਸਟਾਈਲਿਸ਼ ਅੰਦਾਜ਼ ਵਿਚ ਪੂਰਾ ਕੀਤਾ ਹੈ। ਉਨ੍ਹਾਂ ਨਾਲ ਦੋ ਪਿਆਰੇ ਕੁੱਤੇ ਵੀ ਹਨ।

PunjabKesari

ਇਸ ਲਗਜ਼ਰੀ ਹੋਮ ਬੱਸ ਵਿਚ ਉਨ੍ਹਾਂ ਦੇ ਕਿੰਗ ਸਾਈਜ਼ ਬੈੱਡ ਦੇ ਨਾਲ ਬਾਥਰੂਮ, ਟਾਇਲਟ, ਸ਼ਾਵਰ ਦੇ ਨਾਲ 100 ਗੈਲਨ ਪਾਣੀ ਦਾ ਵਾਟਰ ਟੈਂਕ, ਫਰਿੱਜ਼, ਕਿਚਨ ਸਿੰਕ ਅਤੇ ਫ੍ਰੀਜ਼ਰ ਵੀ ਹਨ। ਬੱਸ ਦੀ ਛੱਤ 'ਤੇ ਸੋਲਰ ਪੈਨਲ ਲੱਗੇ ਹਨ ਅਤੇ ਆਰਾਮ ਲਈ ਸਟੋਵ ਅਤੇ ਹੈਮੋਕ ਵੀ ਹਨ। ਚੇਜ ਨੇ ਦੱਸਿਆ ਕਿ ਅਸੀਂ ਯੂ-ਟਿਊਬ 'ਤੇ ਲੋਕਾਂ ਨੂੰ ਬੱਸ ਅਤੇ ਵੈਨ ਨੂੰ ਘਰ ਵਿਚ ਤਬਦੀਲ ਕਰਦਿਆਂ ਦੇਖਿਆ ਸੀ। ਮੇਰੇ ਪਿਤਾ ਜਾਣਦੇ ਸਨ ਕਿ ਮੈਂ ਅਜਿਹੀ ਜ਼ਿੰਦਗੀ ਜਿਉਣ ਦਾ ਚਾਹਵਾਨ ਹਾਂ ਇਸ ਲਈ ਉਨ੍ਹਾਂ ਨੇ ਮੈਨੂੰ ਅਤੇ ਮਾਰੀਆਜੋਸ ਨੂੰ ਅਜਿਹੀਆਂ ਵੀਡੀਓਜ਼ ਦੇਖ ਖੁਦ ਦਾ ਘਰ ਤਿਆਰ ਕਰਨ ਲਈ ਪ੍ਰੇਰਿਤ ਕੀਤਾ। 

PunjabKesari

ਇਸ ਤੋਂ ਪਹਿਲਾਂ ਅਸੀਂ 2 ਹਜ਼ਾਰ ਵਰਗ ਫੁੱਟ ਦੇ ਘਰ ਵਿਚ ਰਹਿੰਦੇ ਸੀ। ਸਾਡੇ ਦੋਹਾਂ ਲਈ ਉਹ ਘਰ ਕਾਫੀ ਵੱਡਾ ਸੀ। ਇਸ ਲਈ ਅਸੀਂ ਆਪਣੀ ਨੌਕਰੀ ਛੱਡੀ ਅਤੇ ਬੱਸ ਨੂੰ ਘਰ ਬਣਾਇਆ। ਮੈਂ ਗ੍ਰਾਫਿਕ ਡਿਜ਼ਾਈਨਰ ਹਾਂ ਅਤੇ ਮਾਰੀਆਜੋਸ ਮੇਕਅੱਪ ਆਰਟੀਸਟ। ਅਜਿਹੇ ਵਿਚ ਸਾਡੀ ਦੋਹਾਂ ਦੀ ਫ੍ਰੀਲਾਸਿੰਗ ਨਾਲ ਚੰਗੀ ਕਮਾਈ ਹੋ ਜਾਂਦੀ ਹੈ।

PunjabKesari

ਚੇਜ ਆਪਣੇ ਵਾਂਗ ਜ਼ਿੰਦਗੀ ਜਿਉਣ ਦੇ ਚਾਹਵਾਨ ਲੋਕਾਂ ਨੂੰ ਕਹਿਣਾ ਚਾਹੁੰਦੇ ਹਨ ਕਿ ਸਭ ਕੁਝ ਛੱਡ ਕੇ ਦੁਨੀਆ ਘੁੰਮਣਾ ਇੰਨਾ ਸੌਖਾ ਵੀ ਨਹੀਂ। ਉਨ੍ਹਾਂ ਨੇ ਦੱਸਿਆ,''ਅਸੀਂ ਪੂਰੀ ਪਲਾਨਿੰਗ ਨਾਲ ਚੱਲਦੇ ਹਾਂ ਪਰ ਕਦੇ-ਕਦੇ ਮੁਸ਼ਕਲਾਂ ਵੀ ਆਉਂਦੀਆਂ ਹਨ।''


author

Vandana

Content Editor

Related News