ਅਮਰੀਕਾ 'ਚ ਬੱਸ ਅਤੇ ਗੱਡੀ ਦੀ ਟੱਕਰ, 11 ਲੋਕ ਜ਼ਖਮੀ
Sunday, Jun 20, 2021 - 10:18 AM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਅਰਕੰਸਾਸ ਵਿਚ ਸ਼ਨੀਵਾਰ ਨੂੰ ਇਕ ਹਾਈਵੇਅ 'ਤੇ ਚਰਚ ਦੀ ਇਕ ਬੱਸ ਦੀ ਇਕ ਹੋਰ ਗੱਡੀ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਘੱਟੋ-ਘੱਟ 11 ਲੋਕ ਜ਼ਖਮੀ ਹੋ ਗਏ।ਜ਼ਖਮੀਆਂ ਨੂੰ ਵਿਭਿੰਨ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡੀਅਨ ਸਕੂਲਾਂ 'ਚ ਕਿਸਾਨੀ ਸੰਘਰਸ਼ ਬਾਰੇ ਪੜ੍ਹਾਉਣ 'ਤੇ ਭਾਰਤ ਸਰਕਾਰ ਨੇ ਜਤਾਇਆ ਇਤਰਾਜ਼
ਕਲੇ ਕਾਊਂਟੀ ਦੇ ਸ਼ੇਰਿਫ ਟੇਰੀ ਮਿਲਰ ਨੇ ਟੀਵੀ ਚੈਨਲ ਕੇ.ਆਈ.ਈ.ਟੀ. ਨੂੰਦੱਸਿਆ ਕਿ ਇਹ ਹਾਦਸਾ ਕੋਰਨਿੰਗ ਦੇ ਉੱਤਰ ਵਿਚ ਹਾਈਵੇਅ 67 'ਤੇ ਕਰੀਬ 1 ਵਜੇ ਵਾਪਰਿਆ। ਮਿਲਰ ਮੁਤਬਕ ਟੇਨੇਸੀ ਚਰਚ ਦੀ ਬੱਸ ਵਿਚ 11 ਲੋਕ ਸਵਾਰ ਸਨ। ਜ਼ਖਮੀਆਂ ਵਿਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਦੋ ਲੋਕਾਂ ਨੂੰ ਹਵਾਈ ਰਸਤੇ ਮੇਮਫਰਿਸ ਸਥਿਤ ਹਸਪਤਾਲਾਂ ਵਿਚ ਲਿਜਾਇਆ ਗਿਆ। ਬਾਕੀਆਂ ਨੂੰ ਦੂਜੇ ਹਸਪਤਾਲਾਂ ਵਿਚ ਲਿਜਾਇਆ ਗਿਆ। ਕੋਰਨਿੰਗ ਅਰਕੰਸਾਸ ਦੀ ਸਰਹੱਦ ਨੇੜੇ ਹੈ ਅਥੇ ਲਿਟਿਲ ਰੌਕ ਤੋਂ ਲੱਗਭਗ 373 ਕਿਲੋਮੀਟਰ ਉੱਤਰ-ਪੂਰਬ ਵਿਚ ਹੈ।