ਅਮਰੀਕੀ ਹਿੰਸਾ ’ਚ ਸਪੀਕਰ ਦਾ ਲੈਪਟਾਪ ਚੋਰੀ ਕਰ ਰੂਸ ਪਹੁੰਚਾਉਣ ਦੀ ਕੋਸ਼ਿਸ਼, ਗ੍ਰਿਫਤਾਰ

01/20/2021 2:22:00 AM

ਵਾਸ਼ਿੰਗਟਨ-ਅਮਰੀਕਾ ਦੀ ਰਾਜਧਾਨੀ ਸਥਿਤ ਕੈਪੀਟਲ ਹਿੱਲ (ਸੰਸਦ ਭਵਨ) ’ਚ ਹਿੰਸਾ ਦੌਰਾਨ ਵਿਦੇਸ਼ੀ ਤਾਕਤਾਂ ਦੇ ਹੱਥ ਹੋਣ ਦੇ ਸ਼ੱਕ ਵਧਦੇ ਜਾ ਰਹੇ ਹਨ। ਐੱਫ.ਬੀ.ਆਈ. ਨੇ ਇਕ ਬੀਬੀ ਨੂੰ ਗਿ੍ਰਫਤਾਰ ਕੀਤਾ ਹੈ ਜਿਸ ਨੇ ਬਵਾਲ ਦੌਰਾਨ ਹਾਊਸ ਸਪੀਕਰ ਨੈਂਸੀ ਪੇਲੋਸੀ ਦਾ ਲੈਪਟਾਪ ਚੋਰੀ ਕਰ ਲਿਆ ਸੀ ਅਤੇ ਉਸ ਨੂੰ ਉਪ ਆਪਣੇ ਇਕ ਰੂਸੀ ਦੋਸਤ ਨੂੰ ਭੇਜਣ ਦੀ ਕੋਸ਼ਿਸ਼ ਕਰ ਰਹੀ ਸੀ। ਆਖਿਰ ’ਚ ਇਹ ਲੈਪਟਾਪ ਰੂਸ ਦੀ ਇੰਟੈਲੀਜੈਂਸ ਸਰਵਿਸ ਨੂੰ ਪਹੁੰਚਾਉਣ ਵਾਲੀ ਸੀ।

ਇਹ ਵੀ ਪੜ੍ਹੋ -ਅਸੀਂ ਜਾਣਦੇ ਸੀ ਫੈਲ ਰਿਹੈ ਜਾਨਲੇਵਾ ਵਾਇਰਸ, ਝੂਠ ਬੋਲਣ ਦਾ ਸੀ ਦਬਾਅ : ਚੀਨੀ ਡਾਕਟਰ

ਬੀਬੀ ਨੂੰ ਗਿ੍ਰਫਤਾਰੀ ਦੇ ਬਾਰੇ ’ਚ ਜਾਣਕਾਰੀ ਨਿਆਂ ਵਿਭਾਗ ਦੀ ਵੈੱਬਸਾਈਟ ’ਤੇ ਸੋਮਵਾਰ ਨੂੰ ਦਿੱਤੀ ਗਈ। ਇਸ ਦੇ ਮੁਤਾਬਕ 6 ਜਨਵਰੀ ਨੂੰ ਕੈਪੀਟਲ ਹਿੱਲ ’ਚ ਹੋਈ ਹਿੰਸਾ ਦੌਰਾਨ ਹਾਊਸ ਸਪੀਕਰ ਨੈਂਸੀ ਪੇਲੋਸੀ ਦਾ ਲੈਪਟਾਪ ਵੀ ਚੋਰੀ ਕਰ ਲਿਆ ਗਿਆ ਸੀ। ਇਸ ਲੈਪਟਾਪ ਦੇ ਸੰਬੰਧ ’ਚ ਪੈਂਸੀਲਵੇਨੀਆ ’ਚ ਰਿਲੇ ਜੂਨ ਵਿਲੀਅਮਜ਼ ਨਾਂ ਦੀ ਬੀਬੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ -ਕੋਵਿਡ-19 ਐਪ ਵੱਲੋਂ ਅਲਰਟ ਕੀਤੇ ਜਾਣ ਤੋਂ ਬਾਅਦ ਬ੍ਰਿਟੇਨ ਦੇ ਸਿਹਤ ਮੰਤਰੀ ਇਕਾਂਤਵਾਸ ’ਚ

ਐੱਫ.ਬੀ.ਆਈ. ਨੇ ਅਦਾਲਤ ’ਚ ਦਰਜ ਮਾਮਲੇ ’ਚ ਕਿਹਾ ਕਿ ਬੀਬੀ ਲੈਪਟਾਪ ਨੂੰ ਆਪਣੇ ਇਕ ਦੋਸਤ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਰੂਸੀ ਦੋਸਤ ਰੂਸ ਦੀ ਫਾਰਨ ਇੰਟੈਲੀਜੈਂਸ ਸਰਵਿਸ ਨੂੰ ਵੇਚਣ ਦੀ ਯੋਜਨਾ ਬਣਾਏ ਹੋਏ ਸਨ। ਅਜੇ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਵਿਲੀਅਮਜ਼ ਨੇ ਲੈਪਟਾਪ ਆਪਣੇ ਦੋਸਤ ਨੂੰ ਦੇ ਦਿੱਤਾ ਅਤੇ ਜਾਂ ਉਸ ਨੂੰ ਤਬਾਹ ਕਰ ਦਿੱਤਾ ਹੈ। ਲੈਪਟਾਪ ਚੋਰੀ ਕਰਦੇ ਹੋਏ ਵਿਲੀਅਮਜ਼ ਦੀ ਵੀਡੀਓ ਵੀ ਸਬੂਤ ਦੇ ਤੌਰ ’ਤੇ ਪੇਸ਼ ਕੀਤੀ ਗਈ ਹੈ। ਕੈਪਟੀਲ ਹਿੱਲ ’ਚ ਹਿੰਸਾ ਤੋਂ ਬਾਅਦ ਨੈਂਸੀ ਪੇਲੋਸੀ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਸੰਸਦ ’ਚ ਪ੍ਰਜੈਂਟੇਸ਼ਨ ਦੇ ਕੰਮ ਆਉਣ ਵਾਲਾ ਲੈਪਟਾਪ ਹਿੰਸਾ ਤੋਂ ਬਾਅਦ ਗਾਇਬ ਹੋ ਗਿਆ ਸੀ।

ਇਹ ਵੀ ਪੜ੍ਹੋ -ਆਪਣੀ ਹੀ ਕੋਰੋਨਾ ਵੈਕਸੀਨ ਨੂੰ ਅਸੁਰੱਖਿਅਤ ਦੱਸਣ ਵਾਲਾ ਚੀਨੀ ਐਕਸਪਰਟ ਬਿਆਨ ਤੋਂ ਮੁਕਰਿਆ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News