ਅਮਰੀਕਾ : ਇਮਾਰਤ 'ਚ ਲੱਗੀ ਅੱਗ, 38 ਲੋਕ ਝੁਲਸੇ, ਕਈਆਂ ਦੀ ਹਾਲਤ ਗੰਭੀਰ
Sunday, Nov 06, 2022 - 09:43 AM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮੈਨਹਟਨ 'ਚ ਬੀਤੇ ਦਿਨ ਇਕ ਉੱਚੀ ਇਮਾਰਤ 'ਚ ਭਿਆਨਕ ਅੱਗ ਲੱਗ ਗਈ। ਇਸ ਘਟਨਾ 'ਚ 38 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 2 ਗੰਭੀਰ ਰੂਪ 'ਚ ਜ਼ਖਮੀ ਹਨ। ਬਚਾਅ ਲਈ ਕਈ ਫਾਇਰ ਟੈਂਡਰ ਮੌਕੇ 'ਤੇ ਮੌਜੂਦ ਸਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਇਸ ਘਟਨਾ ਦੇ ਵੀਡੀਓਜ਼ 'ਚ ਲੋਕ ਅਪਾਰਟਮੈਂਟ ਦੀਆਂ ਖਿੜਕੀਆਂ ਨਾਲ ਲਟਕਦੇ ਦਿਖਾਈ ਦੇ ਰਹੇ ਹਨ ਅਤੇ ਅੱਗ ਬੁਝਾਊ ਕਰਮਚਾਰੀ ਧੂੰਏਂ ਨਾਲ ਭਰੀ ਇਮਾਰਤ 'ਚੋਂ ਰੱਸੀਆਂ ਖਿੱਚਦੇ ਹੋਏ ਦਿਖਾਈ ਦੇ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੀ ਵਧੀ ਚਿੰਤਾ, ਕੈਨੇਡਾ ਦਾ ਰੁੱਖ਼ ਕਰ ਰਹੇ ਹਨ H-1B ਵੀਜ਼ਾ ਧਾਰਕ
ਲਿਥੀਅਮ ਬੈਟਰੀ ਅੱਗ
ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀਆਂ ਉਪਰਲੀਆਂ ਮੰਜ਼ਿਲਾਂ 'ਤੇ ਰਹਿਣ ਵਾਲੇ ਕੁਝ ਲੋਕ ਛੱਤ ਰਾਹੀਂ ਬਾਹਰ ਆ ਗਏ। ਨਿਊਯਾਰਕ ਫਾਇਰ ਡਿਪਾਰਟਮੈਂਟ ਦੀ ਕਮਿਸ਼ਨਰ ਲੌਰਾ ਕੈਵਾਨੌਗ ਨੇ ਕਿਹਾ ਕਿ ਅੱਗ 20ਵੀਂ ਮੰਜ਼ਿਲ 'ਤੇ ਇਕ ਅਣਪਛਾਤੇ ਯੰਤਰ 'ਚ ਵਰਤੀ ਗਈ ਲਿਥੀਅਮ ਬੈਟਰੀ ਤੋਂ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ 'ਚ 38 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 2 ਦੀ ਹਾਲਤ ਨਾਜੁਕ ਹੈ ਅਤੇ ਪੰਜ ਦੀ ਹਾਲਤ ਗੰਭੀਰ ਹੈ।
ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।