ਅਮਰੀਕਾ: ਪੱਛਮੀ ਪੈਨਸਿਲਵੇਨੀਆ ''ਚ ਜ਼ਬਰਦਸਤ ਧਮਾਕਾ, ਇਕ ਬੱਚੇ ਸਮੇਤ 5 ਲੋਕਾਂ ਦੀ ਮੌਤ

Monday, Aug 14, 2023 - 04:28 AM (IST)

ਅਮਰੀਕਾ: ਪੱਛਮੀ ਪੈਨਸਿਲਵੇਨੀਆ ''ਚ ਜ਼ਬਰਦਸਤ ਧਮਾਕਾ, ਇਕ ਬੱਚੇ ਸਮੇਤ 5 ਲੋਕਾਂ ਦੀ ਮੌਤ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਪੱਛਮੀ ਪੈਨਸਿਲਵੇਨੀਆ 'ਚ ਇਕ ਘਰ ਵਿੱਚ ਹੋਏ ਧਮਾਕੇ 'ਚ ਇਕ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਧਮਾਕੇ ਦੀ ਘਟਨਾ 'ਚ 3 ਘਰ ਤਬਾਹ ਹੋ ਗਏ ਅਤੇ ਘੱਟੋ-ਘੱਟ 12 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 10.30 ਵਜੇ ਪਲਮ ਸ਼ਹਿਰ 'ਚ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇਕ ਬੱਚੇ ਅਤੇ 4 ਬਾਲਗਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ, ਸਰਹੱਦ 'ਤੇ ਫਿਰ ਫੜੀ ਗਈ ਵੱਡੀ ਮਾਤਰਾ 'ਚ ਹੈਰੋਇਨ

PunjabKesari

ਅਲੇਗੇਨੀ ਕਾਉਂਟੀ 'ਚ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਡਿਪਟੀ ਡਾਇਰੈਕਟਰ ਸਟੀਵ ਇਮਬਰਲੀਨਾ ਨੇ ਕਿਹਾ ਕਿ ਹਸਪਤਾਲ ਲਿਜਾਏ ਗਏ 3 ਜ਼ਖ਼ਮੀਆਂ 'ਚੋਂ 2 ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਾਉਂਟੀ ਦੇ ਬੁਲਾਰੇ ਐਮੀ ਡਾਊਨਜ਼ ਨੇ ਕਿਹਾ ਕਿ ਐਮਰਜੈਂਸੀ ਅਮਲੇ ਨੇ ਦੱਸਿਆ ਕਿ ਇਕ ਘਰ ਵਿੱਚ ਧਮਾਕਾ ਹੋਣ ਅਤੇ 2 ਹੋਰ ਘਰਾਂ ਵਿੱਚ ਅੱਗ ਲੱਗਣ ਤੋਂ ਬਾਅਦ ਲੋਕ ਮਲਬੇ ਹੇਠਾਂ ਫਸ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਘਟਨਾ ਦੇ ਸਮੇਂ ਇਨ੍ਹਾਂ ਘਰਾਂ ਵਿੱਚ ਕਿੰਨੇ ਲੋਕ ਸਨ। ਉਨ੍ਹਾਂ ਕਿਹਾ ਕਿ ਘਰ ਵਿੱਚ ਧਮਾਕਾ ਹੋਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News