ਅਮਰੀਕਾ ਦੇ ਇਕ ਸ਼ਹਿਰ 'ਚ ਮੇਅਰ ਅਹੁਦੇ ਲਈ 3 ਜਾਨਵਰ ਮੈਦਾਨ 'ਚ

Monday, Feb 03, 2020 - 01:04 PM (IST)

ਅਮਰੀਕਾ ਦੇ ਇਕ ਸ਼ਹਿਰ 'ਚ ਮੇਅਰ ਅਹੁਦੇ ਲਈ 3 ਜਾਨਵਰ ਮੈਦਾਨ 'ਚ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਉੱਤਰ-ਪੂਰਬ ਦੇ ਵਰਮੋਂਟ ਦੇ ਫੇਯਰ ਹੇਵਨ ਕਸਬੇ ਵਿਚ ਮੇਅਰ ਦੇ ਅਹੁਦੇ ਲਈ 3 ਜਾਨਵਰ ਚੋਣ ਮੈਦਾਨ ਵਿਚ ਹਨ। ਇਹਨਾਂ ਵਿਚ ਇਕ ਬਕਰੀ ਅਤੇ 2 ਕੁੱਤੇ ਹਨ। ਮਾਰਚ 2019 ਵਿਚ ਹੋਈਆਂ ਚੋਣਾਂ ਦੇ ਬਾਅਦ ਮੇਅਰ ਦਾ ਅਹੁਦਾ ਫਿਲਹਾਲ 3 ਸਾਲ ਦੀ ਨਿਊਬਿਯਨ ਲਿੰਕਨ ਬਕਰੀ ਕੋਲ ਹੈ। ਇਸ ਵਾਰ ਦੀਆਂ ਚੋਣਾਂ ਵਿਚ ਲਿੰਕਨ ਅਤੇ 6 ਸਾਲ ਦੇ ਸੈਮੀ ਕੁੱਤੇ ਦੇ ਵਿਚ ਸਖਤ ਮੁਕਾਬਲਾ ਹੈ। ਭਾਵੇਂਕਿ ਤੀਜਾ ਉਮੀਦਵਾਰ ਮਰਫੀ ਵੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਿਚ ਪਿੱਛੇ ਨਹੀਂ। 

ਮਰਫੀ ਵੀ ਲਿੰਕਨ ਦੀ ਉਮਰ ਦਾ ਹੈ। ਵੋਟਿੰਗ 3 ਮਾਰਚ ਨੂੰ ਹੋਵੇਗੀ। ਲੋਕਾਂ ਨੂੰ ਵੋਟ ਪਾਉਣ ਲਈ 1 ਡਾਲਰ ਦੇਣਾ ਹੋਵੇਗਾ। ਅਸਲ ਵਿਚ ਅਮਰੀਕਾ ਦੇ ਇਸ ਕਸਬੇ ਵਿਚ ਜਾਨਵਰਾਂ ਨੂੰ ਚੋਣ ਲੜਾਉਣ ਦਾ ਉਦੇਸ਼ ਬੱਚਿਆਂ ਲਈ 'ਕਮਿਊਨਿਟੀ ਖੇਡ ਮੈਦਾਨ' ਤਿਆਰ ਕਰਨਾ ਹੈ। ਇਹਨਾਂ ਚੋਣਾਂ ਵਿਚ ਜਿਹੜਾ ਫੰਡ ਇਕੱਠਾ ਹੋਵੇਗਾ ਉਸ ਨਾਲ ਖੇਡ ਮੈਦਾਨ ਬਣਾਇਆ ਜਾਵੇਗਾ। ਇਸ ਦੇ ਇਲਾਵਾ ਬਾਕੀ ਬਚੀ ਰਾਸ਼ੀ ਬੱਚਿਆਂ ਦੇ ਪੁਨਰਵਾਸ 'ਤੇ ਖਰਚ ਹੋਵੇਗੀ। ਟਾਊਨ ਮੈਨੇਜਰ ਜੋ ਗੁੰਟਰ ਨੇ ਦੱਸਿਆ ਕਿ ਚੋਣਾਂ ਵਿਚ ਰਜਿਸਟ੍ਰੇਸ਼ਨ ਕਰਾਉਣ ਦੀ ਫੀਸ 5 ਡਾਲਰ ਰੱਖੀ ਗਈ ਹੈ।

ਉਮੀਦਵਾਰਾਂ ਦੇ ਮਾਲਕਾਂ ਦਾ ਬਿਆਨ
ਚੋਣ ਮੁਕਾਬਲੇ ਵਿਚ ਜਰਮਨ ਸ਼ੈਫਰਡ ਦੇ 9 ਸੈਂਟੀਮੀਟਰ ਦੇ ਕੁੱਤੇ ਦੀ ਨਾਮਜ਼ਦਗੀ ਪੁਲਸ ਚੀਫ ਬਿਲ ਹੈਮਫ੍ਰੀਜ ਵੱਲੋਂ ਕੀਤੀ ਗਈ। ਉਹਨਾਂ ਦਾ ਦਾਅਵਾ ਹੈ ਕਿ ਸੈਮੀ ਦੇ ਸਮਰਥਕ ਮੌਜੂਦਾ ਮੇਅਰ ਲਿੰਕਨ ਤੋਂ ਵੱਧ ਹਨ।

PunjabKesari

ਦੂਜੇ ਕੁੱਤੇ ਮਰਫੀ ਦੀ ਮਾਲਕਿਨ ਲਿੰਡਾ ਬਰਕਰ ਨੇ ਦੱਸਿਆ,''ਮਰਫੀ ਇਕ ਸਰਟੀਫਾਈ ਥੈਰਪੀ ਡੌਗ ਹੈ। ਉਹ ਹਸਪਤਾਲਾਂ ਵਿਚ ਜਾ ਕੇ ਲੋਕਾਂ ਦੀ ਮਦਦ ਕਰਦਾ ਹੈ। ਮਰਫੀ ਨੇ ਚੁਣਾਵੀ ਰੇਸ ਨੂੰ ਮਜ਼ੇਦਾਰ ਬਣਾਇਆ ਹੈ।

PunjabKesari

ਲਿੰਕਨ ਪੱਖ ਵੱਲੋਂ ਕਿਹਾ ਗਿਆ ਹੈ ਕਿ ਉਸ ਨੇ ਆਪਣੀ ਮੇਅਰ ਦੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਿਭਾਈ ਹੈ। ਫਿਰ ਵੀ ਜੇਕਰ ਉਹ ਨਹੀਂ ਜਿੱਤਦੀ ਤਾਂ ਵੀ ਉਹ ਬਕਰੀ ਯੋਗਾ ਵਿਚ ਆਪਣਾ ਕਰੀਅਰ ਸ਼ੁਰੂ ਕਰੇਗੀ। ਬਕਰੀ ਯੋਗਾ ਵਿਚ ਸਰੀਰ ਨੂੰ ਸਥਿਰ ਰੱਖ ਕੇ ਆਪਣੀ ਪਿੱਠ 'ਤੇ ਬਕਰੀ ਨੂੰ ਸੰਤੁਲਿਤ ਕਰਨਾ ਹੁੰਦਾ ਹੈ।

PunjabKesari

ਮੀਡੀਆ ਰਿਪੋਰਟਾਂ ਦੇ ਮੁਤਾਬਕ ਮੈਦਾਨ ਬਣਾਉਣ ਲਈ ਰਾਸ਼ੀ ਦਾ ਇੰਤਜ਼ਾਮ ਕਰਨ ਲਈ ਚੋਣਾਂ ਦੇ ਇਲਾਵਾ ਗੋ ਫੰਡ ਮੀ ਪੇਜ ਵੀ ਬਣਾਇਆ ਗਿਆ ਹੈ।ਮੈਦਾਨ ਬਣਾਉਣ ਵਿਚ 80,000 ਡਾਲਰ (57.5 ਲੱਖ ਰੁਪਏ) ਦੀ ਲੋੜ ਹੈ। ਹੁਣ ਤੱਕ 10,000 ਡਾਲਰ (17.5 ਲੱਖ ਰੁਪਏ) ਇਕੱਠੇ ਹੋਏ ਹਨ। ਟਾਊਨ ਮੈਨੇਜਰ ਜੋ ਗੁੰਟਰ ਨੇ ਮੇਅਰ ਦੀਆਂ ਜ਼ਿੰਮੇਵਾਰੀਆਂ ਦੇ ਬਾਰੇ ਵਿਚ ਦੱਸਿਆ ਕਿ ਮੇਅਰ ਨੂੰ ਪਰੇਡ ਮਾਰਚ ਜ਼ਰੀਏ ਰਾਸ਼ੀ ਦਾ ਇੰਤਜ਼ਾਮ ਕਰਨਾ ਹੋਵੇਗਾ। ਲੋਕ ਸੋਸ਼ਲ ਮੀਡੀਆ 'ਤੇ ਇਸ ਚੋਣ ਨੂੰ ਲੈ ਕੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।


author

Vandana

Content Editor

Related News