ਅਮਰੀਕਾ 'ਚ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰਨ ਦੇ ਦੋਸ਼ 'ਚ 10 ਸਾਲਾ ਬੱਚੇ ਨੂੰ ਜੇਲ੍ਹ ਦੀ ਸਜ਼ਾ
Saturday, Dec 16, 2023 - 06:05 PM (IST)
ਵਾਸ਼ਿੰਗਟਨ — ਦੁਨੀਆ ਭਰ 'ਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਉਠਾਉਣ ਵਾਲੇ ਅਮਰੀਕਾ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ 10 ਸਾਲ ਦੇ ਗੈਰ ਗੌਰੇ ਬੱਚੇ ਨੂੰ ਸਿਰਫ ਇਸ ਲਈ ਸਜ਼ਾ ਸੁਣਾਈ ਗਈ ਹੈ ਕਿਉਂਕਿ ਉਸ ਨੇ ਆਪਣੀ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰ ਦਿੱਤਾ ਸੀ। ਮਿਸੀਸਿਪੀ ਵਿੱਚ 'ਟਾਟੇ ਕਾਉਂਟੀ ਯੂਥ ਕੋਰਟ' ਦੇ ਜੱਜ ਰਸਟੀ ਹੈਰਲੋ ਨੇ ਲੜਕੇ ਨੂੰ ਤਿੰਨ ਮਹੀਨਿਆਂ ਲਈ ਹਰ ਮਹੀਨੇ ਇੱਕ ਵਾਰ ਪ੍ਰੋਬੇਸ਼ਨ ਅਫਸਰ ਦੇ ਸਾਹਮਣੇ ਪੇਸ਼ ਹੋਣ ਅਤੇ ਮਰਹੂਮ ਬਾਸਕਟਬਾਲ ਖਿਡਾਰੀ ਕੋਬੇ ਬ੍ਰਾਇਨਟ ਬਾਰੇ ਦੋ ਪੰਨਿਆਂ ਦੀ ਰਿਪੋਰਟ ਲਿਖਣ ਦੀ ਸਜ਼ਾ ਸੁਣਾਈ ਹੈ। ਬੱਚੇ ਦੇ ਵਕੀਲ ਕਾਰਲੋਸ ਮੂਰ ਨੇ ਕਿਹਾ ਕਿ ਉਸਨੂੰ ਵਿਸ਼ਵਾਸ ਨਹੀਂ ਹੋ ਰਰਹਾ ਕਿ ਅਜਿਹੇ ਹਾਲਾਤਾਂ ਵਿੱਚ ਇੱਕ ਗ਼ੈਰਗੋਰੇ ਬੱਚੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਮੇਤ ਦੇਸ਼ ਦੇ 12 ਸੂਬਿਆਂ 'ਤੇ ਕਰਜ਼ੇ ਦਾ ਭਾਰੀ ਬੋਝ, RBI ਨੇ ਦਿੱਤੀ ਇਹ ਚਿਤਾਵਨੀ
ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦੇ ਬੇਟੇ ਨੇ 10 ਅਗਸਤ ਨੂੰ ਮਿਸੀਸਿਪੀ ਦੇ ਸੈਨਾਟੋਬੀਆ ਵਿੱਚ ਇੱਕ ਵਕੀਲ ਦੇ ਦਫ਼ਤਰ ਜਾਂਦੇ ਸਮੇਂ ਆਪਣੀ ਕਾਰ ਦੇ ਪਿਛਲੇ ਹਿੱਸੇ ਵਿੱਚ ਪਿਸ਼ਾਬ ਕਰ ਦਿੱਤਾ ਸੀ। ਸ਼ਹਿਰ ਦੇ ਪੁਲਸ ਅਧਿਕਾਰੀ ਨੇ ਬੱਚੇ ਨੂੰ ਪਿਸ਼ਾਬ ਕਰਦੇ ਦੇਖਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀ ਉਸ ਨੂੰ ਕਾਰ ਵਿਚ ਬਿਠਾ ਕੇ ਥਾਣੇ ਲੈ ਗਏ। ਸੇਨਾਟੋਬੀਆ ਦੀ ਪੁਲਸ ਮੁਖੀ ਰਿਚਰਡ ਚੈਂਡਲਰ ਨੇ ਕਿਹਾ ਕਿ ਲੜਕੇ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ, ਪਰ ਉਸਦੀ ਮਾਂ ਨੇ ਕਿਹਾ ਕਿ ਉਸਨੂੰ ਜੇਲ੍ਹ ਦੀ ਕੋਠੜੀ ਵਿੱਚ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਦਸੰਬਰ 'ਚ ਹੀ ਨਿਪਟਾ ਲਓ ਆਧਾਰ ਤੇ ਬੈਂਕ ਨਾਲ ਜੁੜੇ ਇਹ ਕੰਮ, 1 ਜਨਵਰੀ ਤੋਂ ਬਦਲ ਜਾਣਗੇ ਨਿਯਮ
ਲੜਕੇ ਦੇ ਵਕੀਲ ਕਾਰਲੋਸ ਮੂਰੇ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਅਮਰੀਕਾ ਵਿੱਚ ਇੱਕ ਵੀ ਅਜਿਹਾ ਆਦਮੀ ਨਹੀਂ ਹੈ ਜਿਸ ਨੇ ਜਨਤਕ ਥਾਂ 'ਤੇ ਗੁਪਤ ਰੂਪ ਵਿੱਚ ਪਿਸ਼ਾਬ ਨਾ ਕੀਤਾ ਹੋਵੇ।" ਵਕੀਲ ਨੇ ਕਿਹਾ "ਮੈਂ ਸੋਚਿਆ ਸੀ ਕਿ ਕੋਈ ਵੀ ਸਮਝਦਾਰ ਜੱਜ ਇਸ ਦੋਸ਼ ਨੂੰ ਪੂਰੀ ਤਰ੍ਹਾਂ ਰੱਦ ਕਰ ਦੇਵੇਗਾ। ਇਹ ਸਿਰਫ਼ ਮੂਰਖਤਾ ਹੈ। ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਡੂੰਘੀਆਂ ਖਾਮੀਆਂ ਹਨ।" ਮੂਰ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਧਮਕੀ ਦਿੱਤੀ ਕਿ ਜੇਕਰ ਲੜਕੇ ਦੇ ਪਰਿਵਾਰ ਨੇ ਮੁਕੱਦਮਾ ਚਲਾਉਣ ਦਾ ਫੈਸਲਾ ਕੀਤਾ ਤਾਂ ਹੋਰ ਗੰਭੀਰ ਦੋਸ਼ ਲਾਏ ਜਾਣਗੇ ਇਸ ਤੋਂ ਬਾਅਦ ਦੋਵਾਂ ਪੱਖ ਨੇ ਸਮਝੌਤਾ ਕਰ ਲਿਆ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੀ ਚਿਤਾਵਨੀ, ਸੋਸ਼ਲ ਮੀਡੀਆ 'ਤੇ ਕਰਜ਼ਾ ਮੁਆਫੀ ਦੀਆਂ ਪੇਸ਼ਕਸ਼ਾਂ ਬਾਰੇ ਦਿੱਤੀ ਅਹਿਮ ਜਾਣਕਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8