ਟਰੰਪ ਦੇ ਵਿਸ਼ੇਸ਼ ਦੂਤ ਖਲੀਲਜ਼ਾਦ ਕਰਨਗੇ ਭਾਰਤ ਦੀ ਯਾਤਰਾ

01/09/2019 10:04:28 AM

ਵਾਸ਼ਿੰਗਟਨ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਸੋਮਵਾਰ ਰਾਤ ਫੋਨ 'ਤੇ ਗਲੱਬਾਤ ਹੋਈ ਸੀ। ਇਸ ਗੱਲਬਾਤ ਵਿਚ ਦੋਹਾਂ ਵਿਚਕਾਰ ਯੁੱਧਪੀੜਤ ਅਫਗਾਨਿਸਤਾਨ ਵਿਚ ਸਹਿਯੋਗ ਵਧਾਉਣ ਦੀਆਂ ਕੋਸ਼ਿਸ਼ਾਂ 'ਤੇ ਵੀ ਚਰਚਾ ਹੋਈ। ਇਸ ਚਰਚਾ ਦੇ ਬਾਅਦ ਹੁਣ ਅਫਗਾਨਿਸਤਾਨ ਲਈ ਵਿਸ਼ੇਸ਼ ਅਮਰੀਕੀ ਦੂਤ ਜ਼ਲਮਯ ਖਲੀਲਜ਼ਾਦ ਭਾਰਤ ਦੀ ਯਾਤਰਾ ਕਰਨਗੇ। 

ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਖਲੀਲਜ਼ਾਦ 8 ਤੋਂ 21 ਜਨਵਰੀ ਤੱਕ ਭਾਰਤ, ਚੀਨ, ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚ ਇਕ ਅੰਤਰ-ਏਜੰਸੀ ਵਫਦ ਦੀ ਅਗਵਾਈ ਕਰਨਗੇ ਪਰ ਇਸ ਗੱਲ ਦਾ ਐਲਾਨ ਨਹੀਂ ਕੀਤਾ ਗਆ ਕਿ ਉਹ ਕਿਹੜੀ ਤਰੀਕ ਨੂੰ ਕਿਸ ਦੇਸ਼ ਦੀ ਯਾਤਰਾ ਕਰਨਗੇ। ਖਲੀਲਜ਼ਾਦ ਨੂੰ ਬੀਤੇ ਸਾਲ ਅਫਗਾਨਿਸਤਾਨ ਹੱਲ ਲਈ ਵਿਸ਼ੇਸ਼ ਦੂਤ ਨਿਯੁਕਤ ਕੀਤਾ ਗਿਆ ਸੀ। ਉਸ ਮਗਰੋਂ ਖਲੀਲਜ਼ਾਦ ਦੀ ਇਹ ਭਾਰਤ ਦੀ ਪਹਿਲੀ ਯਾਤਰਾ ਹੋਵੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਖਲੀਲਜ਼ਾਦ ਅਫਗਾਨਿਸਤਾਨ ਵਿਚ ਸਿਆਸੀ ਹੱਲ ਲਈ ਹਰੇਕ ਦੇਸ਼ ਵਿਚ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।


Vandana

Content Editor

Related News