ਅਮਰੀਕਾ : ਹਸਪਤਾਲ ''ਚ ਵੱਜਿਆ ਗਲਤ ਅਲਾਰਮ, ਫੈਲੀ ਦਹਿਸ਼ਤ

Wednesday, Nov 28, 2018 - 11:35 AM (IST)

ਅਮਰੀਕਾ : ਹਸਪਤਾਲ ''ਚ ਵੱਜਿਆ ਗਲਤ ਅਲਾਰਮ, ਫੈਲੀ ਦਹਿਸ਼ਤ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਫੌਜ ਦੇ ਸਭ ਤੋਂ ਵੱਡੇ ਹਸਪਤਾਲ ਵਿਚ ਮੰਗਲਵਾਰ ਨੂੰ ਕਿਸੇ ਬੰਦੂਕਧਾਰੀ ਹੋਣ ਦਾ ਗਲਤ ਅਲਾਰਮ ਵੱਜ ਪਿਆ। ਇਸ ਕਾਰਨ ਮਰੀਜ਼ਾਂ ਅਤੇ ਹਸਪਤਾਲ ਦੇ ਕਰਮਚਾਰੀਆਂ ਵਿਚ ਹਫੜਾ-ਦਫੜੀ ਮਚ ਗਈ। ਪੁਲਸ ਅਤੇ ਸਥਾਨਕ ਅਧਿਕਾਰੀ ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਦੁਪਹਿਰ ਲੱਗਭਗ 2 ਵਜੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਪਹੁੰਚੇ। ਕਿਸੇ ਨੇ ਗਲਤੀ ਨਾਲ ਇਹ ਅਲਾਰਮ ਵਜਾ ਦਿੱਤਾ ਸੀ। 

ਨੇਵੀ ਨੇ ਆਪਣੇ ਇਕ ਬਿਆਨ ਵਿਚ ਕਿਹਾ,''ਬੰਦੂਕਧਾਰੀ ਦੇ ਹੋਣ ਦੀ ਘਟਨਾ ਇੰਸਟਾਲੇਸ਼ਨ ਦੇ ਟੇਨੇਂਟ ਕਮਾਂਡ ਵੱਲੋਂ ਜਨ ਸੂਚਨਾ ਪ੍ਰਣਾਲੀ ਦੀ ਗਲਤ ਤਰੀਕੇ ਨਾਲ ਵਰਤੋਂ ਹੋਣ ਨਾਲ ਸਬੰਧਤ ਹੈ।'' ਇਸ ਵਿਚ ਕਿਹਾ ਗਿਆ ਕਿ ਅੱਗੇ ਵਾਲੇ ਹੋਣ ਵਾਲੇ ਅਭਿਆਸ ਦੀ ਤਿਆਰੀ ਲਈ ਸੂਚਨਾ ਪ੍ਰਣਾਲੀ ਵਿਚ 'ਐਕਸੇਸਾਈਜ' ਜਾਂ 'ਡਰਿੱਲ' ਸ਼ਬਦ ਨਹੀਂ ਪਾਇਆ ਗਿਆ ਸੀ। ਇਹ ਅਲਾਰਮ ਅਮਰੀਕਾ ਵਿਚ ਸ਼ਰੇਆਮ ਗੋਲੀਆਂ ਚੱਲਣ ਦੌਰਾਨ ਵੱਜਦਾ ਹੈ ਅਤੇ ਸ਼ਿਕਾਗੋ ਦੇ ਇਕ ਹਸਪਤਾਲ ਵਿਚ ਇਕ ਬੰਦੂਕਧਾਰੀ ਵੱਲੋਂ 3 ਲੋਕਾਂ ਦੇ ਮਾਰੇ ਜਾਣ ਦੇ ਬਾਅਦ ਵੱਜਿਆ ਸੀ। 

ਅਲਾਰਮ ਵੱਜਣ ਦੇ ਬਾਅਦ ਯਾਤਰੀ ਅਤੇ ਕਰਮਚਾਰੀ ਆਪਣੇ-ਆਪਣੇ ਦੋਸਤਾਂ ਨੂੰ ਮੈਸੇਜ ਕਰ ਕੇ ਹਸਪਤਾਲ ਵਿਚ ਸ਼ਰੇਆਮ ਗੋਲੀਆਂ ਚੱਲਣ ਦੇ ਖਦਸ਼ੇ ਵਾਲੇ ਮੈਸੇਜ ਭੇਜਣ ਲੱਗੇ। ਕਾਂਗਰਸਮੈਨ ਡਚ ਰੂਪਰਸਬਰਜਰ ਨੇ ਟਵਿੱਟਰ 'ਤੇ ਲਿਖਿਆ,''ਮੈਂ ਇਸ ਸਮੇਂ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਵਿਚ ਮੌਜੂਦ ਹਾਂ ਜਿੱਥੇ ਮੈਨੂੰ ਦੱਸਿਆ ਗਿਆ ਕਿ ਕੋਈ ਬੰਦੂਕਧਾਰੀ ਮੌਜੂਦ ਹੈ। ਮੈਂ 40 ਹੋਰ ਲੋਕਾਂ ਨਾਲ ਕਾਨਫੰਰਸ ਰੂਮ ਵਿਚ ਬਿੱਜੀ ਹਾਂ।''


author

Vandana

Content Editor

Related News