ਵ੍ਹਾਈਟ ਹਾਊਸ ਨੇ ਮਹਾਦੋਸ਼ ਦੀ ਸੁਣਵਾਈ ''ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ

Monday, Dec 02, 2019 - 09:58 AM (IST)

ਵ੍ਹਾਈਟ ਹਾਊਸ ਨੇ ਮਹਾਦੋਸ਼ ਦੀ ਸੁਣਵਾਈ ''ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ

ਵਾਸ਼ਿੰਗਟਨ (ਭਾਸ਼ਾ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਵਿਰੁੱਧ ਸੰਸਦ ਵਿਚ ਜਾਰੀ ਮਹਾਦੋਸ਼ ਦੀ ਸੁਣਵਾਈ ਵਿਚ ਸ਼ਾਮਲ ਨਹੀਂ ਹੋਣਗੇ। ਵ੍ਹਾਈਟ ਹਾਊਸ ਦੀ ਵਕੀਲ ਪੈਟ ਸਿਪੋਲੋਨ ਨੇ ਪ੍ਰਤੀਨਿਧੀ ਸਭਾ ਵਿਚ ਸੰਸਦ ਦੇ ਹੇਠਲੇ ਸਦਨ (ਹਾਊਸ ਆਫ ਰੀਪ੍ਰੀਜੈਂਟੇਟਿਵ) ਵਿਚ ਨਿਆਂਇਕ ਕਮੇਟੀ ਦੇ ਡੈਮੋਕ੍ਰੈਟਿਕ ਪ੍ਰਧਾਨ ਜੇਰਾਲਡ ਨੈਡਲਰ ਨੂੰ ਐਤਵਾਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਅਸੀਂ ਸੁਣਵਾਈ ਵਿਚ ਸ਼ਾਮਲ ਨਹੀਂ ਹੋ ਸਕਦੇ ਕਿਉਂਕਿ ਹਾਲੇ ਵੀ ਕਈ ਗਵਾਹਾਂ ਦੇ ਨਾਮ ਸਾਹਮਣੇ ਆਉਣੇ ਬਾਕੀ ਹਨ। ਇਸ ਦੇ ਇਲਾਵਾ ਸਾਨੂੰ ਇਹ ਭਰੋਸਾ ਨਹੀਂ ਹੈ ਕਿ ਨਿਆਂਇਕ ਕਮੇਟੀ ਰਾਸ਼ਟਰਪਤੀ ਲਈ ਵਧੀਕ ਸੁਣਵਾਈ ਦੇ ਜ਼ਰੀਏ ਨਿਰਪੱਖ ਪ੍ਰਕਿਰਿਆ ਵਰਤੇਗੀ। ਇਸ ਲਈ ਅਸੀਂ ਬੁੱਧਵਾਰ ਨੂੰ ਸੁਣਵਾਈ ਵਿਚ ਸ਼ਾਮਲ ਨਹੀਂ ਹੋਵਾਂਗੇ। 

ਗੌਰਤਲਬ ਹੈ ਕਿ ਟਰੰਪ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਸੰਭਾਵਿਤ ਵਿਰੋਧੀ ਜੋਅ ਬਿਡੇਨ ਸਮੇਤ ਆਪਣੇ ਘਰੇਲੂ ਵਿਰੋਧੀਆਂ ਦਾ ਅਕਸ ਖਰਾਬ ਕਰਨ ਲਈ ਯੂਕਰੇਨ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਮਦਦ ਮੰਗੀ। ਸਦਨ ਦੀ ਨਿਆਂਇਕ ਕਮੇਟੀ ਬੁੱਧਵਾਰ ਨੂੰ ਇਸ 'ਤੇ ਸੁਣਵਾਈ ਸ਼ੁਰੂ ਕਰੇਗੀ ਕੀ ਜਾਂਚ ਵਿਚ ਸ਼ਾਮਲ ਕੀਤੇ ਗਏ ਸਬੂਤ ਰਾਜਧ੍ਰੋਹ, ਰਿਸ਼ਵਤ ਜਾਂ ਹੋਰ ਉੱਚ ਅਪਰਾਧਾਂ ਅਤੇ ਖਰਾਬ ਵਿਵਹਾਰ ਦੇ ਆਧਾਰ 'ਤੇ ਸੰਵਿਧਾਨਕ ਰੂਪ ਨਾਲ ਮਹਾਦੋਸ਼ ਚਲਾਉਣ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ।


author

Vandana

Content Editor

Related News