ਅਮਰੀਕਾ : ਰਾਸ਼ਟਰਪਤੀ ਅਹੁਦੇ ਦੀ ਦੌੜ ''ਚ ਟਰੰਪ ਅੱਗੇ, ਹਾਸਲ ਕੀਤੇ 61 ਫੀਸਦੀ ਵੋਟ
Wednesday, Dec 13, 2023 - 01:49 PM (IST)
ਵਾਸ਼ਿੰਗਟਨ (ਰਾਜ ਗੋਗਨਾ)— ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਲਈ ਪਾਰਟੀ ਦੀ ਅੰਦਰੂਨੀ ਚੋਣ ਵਿਚ 61 ਫੀਸਦੀ ਵੋਟਾਂ ਹਾਸਲ ਕੀਤੀਆਂ ਹਨ। ਜਦੋਂ ਕਿ ਉਨ੍ਹਾਂ ਦੀ ਪਾਰਟੀ ਦੇ ਅੰਦਰੂਨੀ ਵਿਰੋਧੀ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਅਤੇ ਦੱਖਣੀ ਕੈਰੋਲੀਨਾ ਦੀ ਸਾਬਕਾ ਭਾਰਤੀ ਮੂਲ ਦੀ ਪੰਜਾਬੀ ਗਵਰਨਰ ਨਿੱਕੀ ਹੇਲੀ, ਦੋਵਾਂ ਨੂੰ ਸਿਰਫ਼ 11 ਫੀਸਦੀ ਵੋਟਾਂ ਮਿਲੀਆਂ। ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੂੰ ਸਿਰਫ 5 ਫੀਸਦੀ ਅਤੇ ਨਿਊਜਰਸੀ ਦੇ ਗਵਰਨਰ ਕ੍ਰਿਸ ਕੀਸਟੀ ਨੂੰ ਸਿਰਫ 2 ਫੀਸਦੀ ਹੀ ਵੋਟ ਮਿਲੇ ਹਨ।
ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਟਰੰਪ ਖ਼ਿਲਾਫ਼ ਕਈ ਅਪਰਾਧਿਕ ਮਾਮਲਿਆਂ ਦੇ ਬਾਵਜੂਦ ਵੀ ਜ਼ਿਆਦਾਤਰ ਅਮਰੀਕੀ ਅਜੇ ਵੀ ਇਸ 77 ਸਾਲਾ ਦੇ ਨੇਤਾ ਨੂੰ ਪਸੰਦ ਕਰਦੇ ਹਨ। ਇੱਕ ਰਾਇਟਰਜ਼/ਇਪਸੋਸ ਨੈਸ਼ਨਲ ਓਪੀਨੀਅਨ ਪੋਲ ਜੋ ਬੀਤੇ ਦਿਨ ਹੋਈ, ਇਸੇ ਤਰ੍ਹਾਂ ਦੇ ਨਤੀਜੇ ਮਿਲੇ ਹਨ। ਡੀ.ਸੀ ਵਿੱਖੇ 5 ਦਸੰਬਰ ਤੋਂ 11 ਦਸੰਬਰ ਦੇ ਵਿਚਕਾਰ ਸੰਗਠਨਾਂ ਨੇ 1,689 ਰਿਪਬਲਿਕਨ ਵੋਟਰਾਂ ਨੂੰ ਪੋਲ ਕੀਤਾ। ਇਸ ਵਿੱਚ ਅਜਿਹੇ ਸਿੱਟੇ ਸਾਹਮਣੇ ਨਿਕਲੇ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਪਹਿਲੀ ਵਾਰ ਲਾਂਚ ਹੋਈ 'ਮੇਡ ਇਨ ਇੰਡੀਆ' ਸਾਈਕਲ, ਵਾਲਮਾਰਟ ਪਹੁੰਚੇ ਭਾਰਤੀ ਰਾਜਦੂਤ
ਇੱਥੇ ਜ਼ਿਕਰਯੋਗ ਹੈ ਕਿ ਅਮਰੀਕਾ 'ਚ ਵੋਟਰ ਸੂਚੀ 'ਚ ਨਾਂ ਦਰਜ ਕਰਵਾਉਣ ਸਮੇਂ ਇਹ ਦੱਸਣਾ ਲਾਜ਼ਮੀ ਹੁੰਦਾ ਹੈ ਕਿ ਵੋਟਰ ਕਿਸ ਪਾਰਟੀ ਦੇ ਹੱਕ 'ਚ ਹੈ। ਉਸ ਨੂੰ ਇਹ ਐਲਾਨ ਕਰਨਾ ਪੈਂਦਾ ਹੈ ਕਿ ਉਹ ਕਿਸੇ ਨਾ ਕਿਸੇ ਪਾਰਟੀ ਦਾ ਹੀ ਵੋਟਰ ਹੈ। ਜੇਕਰ 'ਆਜ਼ਾਦ' ਹੈ ਤਾਂ ਇਸ ਨੂੰ ਇਸ ਤਰ੍ਹਾਂ ਦਰਸਾਇਆ ਜਾਣਾ ਚਾਹੀਦਾ ਹੈ ਅਤੇ ਉਸ ਅਨੁਸਾਰ ਵੋਟਰ ਕਾਰਡ ਤਿਆਰ ਕੀਤਾ ਜਾਂਦਾ ਹੈ। ਇਸ ਅਨੁਸਾਰ 52 ਪ੍ਰਤੀਸ਼ਤ ਵੋਟਰਾਂ ਨੇ ਟਰੰਪ ਲਈ ਆਪਣੀ ਵੋਟ ਦਿਖਾਈ ਜਦੋਂ ਉਕਤ ਸੰਸਥਾਵਾਂ ਨੇ ਮੁੱਖ ਸਵਾਲ ਦਾ ਜਵਾਬ ਦਿੱਤਾ ਕਿ ਤੁਸੀਂ ਰਾਸ਼ਟਰਪਤੀ ਲਈ ਕਿਸ ਨੂੰ ਤਰਜੀਹ ਦਿੰਦੇ ਹੋ। ਜਦਕਿ 48 ਫੀਸਦੀ ਲੋਕਾਂ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਦੇ ਪੱਖ 'ਚ ਸਨ। ਆਬਜ਼ਰਵਰਾਂ ਦਾ ਕਹਿਣਾ ਹੈ ਕਿ ਸਾਲ 2024 ਦੁਨੀਆ ਲਈ ਮਹੱਤਵਪੂਰਨ ਹੋਵੇਗਾ। ਉਹਨਾਂ ਨੂੰ ਯਕੀਨ ਹੈ ਕਿ ਜੇਕਰ ਟਰੰਪ ਜਿੱਤਦਾ ਹੈ ਤਾਂ 2024 ਦੁਨੀਆ ਲਈ ਫੈਸਲਾਕੁੰਨ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।