ਨਾਸਾ ਦਾ ਇਹ ਜਹਾਜ਼ 3 ਘੰਟੇ ''ਚ ਪਹੁੰਚਾਏਗਾ ਨਿਊਯਾਰਕ ਤੋਂ ਲੰਡਨ

06/25/2019 4:09:13 PM

ਵਾਸ਼ਿੰਗਟਨ (ਬਿਊਰੋ)— ਵਰਤਮਾਨ ਵਿਚ ਨਾਸਾ ਇਕ ਪੈੱਨਸਿਲ ਆਕਾਰ ਵਾਲੇ ਸੁਪਰਸੋਨਿਕ ਜਹਾਜ਼ 'ਤੇ ਕੰਮ ਕਰ ਰਿਹਾ ਹੈ। ਇਸ ਵਿਚ ਪਾਇਲਟ ਦੇ ਦੇਖਣ ਲਈ ਸਾਹਮਣੇ ਵੱਲ ਖਿੜਕੀ ਨਹੀਂ ਹੋਵੇਗੀ। ਇਹ ਜਹਾਜ਼ 1,760 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਉਡਾਣ ਭਰ ਸਕਦਾ ਹੈ ਅਤੇ ਲੰਡਨ ਤੋਂ ਨਿਊਯਾਰਕ ਦੀ ਦੂਰੀ ਸਿਰਫ 3 ਘੰਟੇ ਵਿਚ ਪੂਰੀ ਕਰ ਲਵੇਗਾ। ਇਹ ਪੜ੍ਹ ਕੇ ਤੁਹਾਡੇ ਮਨ ਵਿਚ ਸਵਾਲ ਉੱਠ ਰਹੇ ਹੋਣਗੇ ਕੀ ਇਸ ਜਹਾਜ਼ ਵਿਚ ਬੈਠਣਾ ਸੁਰੱਖਿਅਤ ਹੋਵਗਾ? ਪਾਇਲਟ ਬਿਨਾਂ ਖਿੜਕੀ ਦੇ ਇਸ ਨੂੰ ਕਿਵੇਂ ਉਡਾਏਗਾ? ਆਸਮਾਨ ਵਿਚ ਇਹ ਨੈਵੀਗੇਟ ਕਿਵੇਂ ਕਰੇਗਾ? 

PunjabKesari

ਇਨ੍ਹਾਂ ਸਵਾਲਾਂ ਦਾ ਜਵਾਬ ਹੈ ਕਿ ਇਸ ਲਈ ਜਹਾਜ਼ ਵਿਚ ਅੱਗੇ ਦੋ ਕੈਮਰੇ ਲੱਗੇ ਹੋਣਗੇ। ਇਨ੍ਹਾਂ ਜ਼ਰੀਏ ਲਾਈਵ ਫੀਡ ਦਿੱਤੀ ਜਾਵੇਗੀ ਜੋ 4K ਅਲਟ੍ਰਾ ਹਾਈ ਰੈਜੋਲੂਸ਼ਨ ਟੀਵੀ ਸਕ੍ਰੀਨ 'ਤੇ ਪਾਇਲਟ ਨੂੰ ਦਿੱਸੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦੀ ਟੈਸਟ ਫਲਾਈਟ ਸਾਲ 2021 ਵਿਚ ਹੋਵੇਗੀ। ਸਿਸਟਮ ਨੂੰ ਐਕਸਟਰਨਲ ਵਿਜ਼ੀਬਿਲਟੀ ਸਿਸਟਮ (XVS) ਕਿਹਾ ਜਾਂਦਾ ਹੈ। ਇਹ ਜਹਾਜ਼ ਦੇ ਸਥਾਨ ਦਾ ਵਿਆਪਕ ਅਕਸ ਬਣਾਉਣ ਲਈ ਇਲਾਕਾ ਡਾਟਾ ਅਤੇ ਦ੍ਰਿਸ਼ ਇਨਪੁੱਟ ਨੂੰ ਮਿਲਾਏਗਾ। ਰਸਮੀ ਰੂਪ ਵਿਚ ਇਸ ਨੂੰ ਐਕਸ-59 ਕਵਾਈਟ ਸੁਪਰਸੋਨਿਕ ਟਰਾਂਸਪੋਰਟ (QueSST) ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਸ ਨੂੰ 'ਸਨ ਆਫ ਕੌਨਕੌਰਡ' ਉਪਨਾਮ ਦਿੱਤਾ ਗਿਆ ਹੈ।

PunjabKesari

ਨਾਸਾ ਨੇ ਇਕ ਬਿਆਨ ਵਿਚ ਡਿਜ਼ਾਈਨ ਕਵੀਕਰ ਦਾ ਖੁਲਾਸਾ ਕੀਤਾ। ਇਸ ਵਿਚ ਕਿਹਾ ਗਿਆ ਕਿ 4k ਮਾਨੀਟਰ ਜਹਾਜ਼ ਦੀ ਐਕਸਟਰਨਲ ਵਿਜ਼ੀਬਿਲਟੀ ਸਿਸਟਮ ਜਾਂ XVS ਦਾ ਹਿੱਸਾ ਹੈ। ਇਹ ਬਾਹਰ ਲੱਗੇ ਦੋ ਕੈਮਰਿਆਂ ਤੋਂ ਮਿਲਣ ਵਾਲੇ ਡਾਟਾ ਨੂੰ ਇਕ ਐਡਵਾਂਸ ਕੰਪਿਊਟਿੰਗ ਸਿਸਟਮ ਨਾਲ ਜੋੜ ਕੇ ਬਾਹਰ ਦਾ ਨਜ਼ਾਰਾ ਪੇਸ਼ ਕਰੇਗਾ। ਭਾਵੇਂਕਿ ਇਸ ਦੇ ਸਾਈਡ ਵਿਚ ਦੋ ਅਸਲੀ ਖਿੜਕੀਖਆਂ ਲੱਗੀਆਂ ਹੋਣਗੀਆਂ, ਜਿਸ ਨਾਲ ਪਾਇਲਟ ਬਾਹਰ ਦੇ ਨਜ਼ਾਰੇ ਨੂੰ ਦੇਖ ਸਕੇਗਾ। 

PunjabKesari

XVS ਦੇ ਹੇਠਾਂ ਦੀਆਂ ਚੀਜ਼ਾਂ ਨੂੰ ਦੇਖਣ ਲਈ ਅਤੇ ਪਾਇਲਟਾਂ ਨੂੰ ਸੁਰੱਖਿਅਤ ਰੂਪ ਨਾਲ ਉਡਾਣ ਭਰਨ ਲਈ ਵੱਖ-ਵੱਖ ਤਰ੍ਹਾਂ ਦੀ ਜਹਾਜ਼ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ। ਸੋਨਿਕ ਬੂਮ (ਜ਼ਮੀਨ 'ਤੇ ਪਹੁੰਚਣ ਵਾਲੀ ਤੇਜ਼ ਆਵਾਜ਼) ਨੂੰ ਘੱਟ ਕਰਨ ਲਈ ਇਸ ਦੇ ਡਿਜ਼ਾਈਨ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। 


Vandana

Content Editor

Related News