ਅੱਜ ਬਹਾਮਾਸ ਪਹੁੰਚ ਸਕਦਾ ਹੈ ‘ਡੋਰੀਅਨ’ ਤੂਫਾਨ, ਚਿਤਾਵਨੀ ਜਾਰੀ

Sunday, Sep 01, 2019 - 11:00 AM (IST)

ਅੱਜ ਬਹਾਮਾਸ ਪਹੁੰਚ ਸਕਦਾ ਹੈ ‘ਡੋਰੀਅਨ’ ਤੂਫਾਨ, ਚਿਤਾਵਨੀ ਜਾਰੀ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਫਲੋਰੀਡਾ ਵੱਲ ਵੱਧ ਰਿਹਾ ਤੂਫਾਨ ‘ਡੋਰੀਅਨ’ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਹ ਤੂਫਾਨ ਆਪਣੀ ਖਤਰਨਾਕ ਸ਼੍ਰੇਣੀ 4 ਵਿਚ ਪਹੁੰਚ ਚੁੱਕਾ ਹੈ। ਐਤਵਾਰ ਨੂੰ ‘ਡੋਰੀਅਨ’ ਤੂਫਾਨ ਬਹਾਮਾਸ ਪਹੁੰਚ ਸਕਦਾ ਹੈ। 241 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਖਤਰਨਾਕ ਸ਼੍ਰੇਣੀ 4 ਦੇ ਤੂਫਾਨ ਦੇ ਰੂਪ ਵਿਚ ਇਕ ਭਿਆਨਕ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ ਕਿਉਂਕਿ ਇਹ ਹੌਲੀ-ਹੌਲੀ ਕੈਰੀਬੀਅਨ ਦੇ ਪਾਰ ਆਪਣਾ ਰਸਤਾ ਬਣਾ ਰਿਹਾ ਹੈ। ਰਾਸ਼ਟਰੀ ਤੂਫਾਨ ਕੇਂਦਰ (NHC) ਮੁਤਾਬਕ ਦੱਖਣ-ਪੂਰਬ ਅਮਰੀਕੀ ਤੱਟ ਨੂੰ ਵੀ ਖਤਰਾ ਹੈ।

PunjabKesari

ਐੱਨ.ਐੱਚ.ਸੀ. ਨੇ ਆਪਣੀ ਐਡਵਾਈਜ਼ਰੀ ਵਿਚ ਕਿਹਾ ਹੈ ਕਿ ਸ਼ਨੀਵਾਰ ਨੂੰ ਰਾਤ 8 ਵਜੇ ਤੱਕ ਡੋਰੀਅਨ ਹਾਲੇ ਵੀ 12 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਪੱਛਮ ਵੱਲ ਵੱਧ ਰਿਹਾ ਹੈ। ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਇਹ ਤੂਫਾਨ 241 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਦੇ ਨਾਲ ਸ਼੍ਰੇਣੀ 4 ’ਤੇ ਬਣਿਆ ਹੋਇਆ ਹੈ। ਜੋ ਕਿ ਸ਼ੇ੍ਰਣੀ 11 ਤੋਂ ਸਿਰਫ 11 ਕਿਲੋਮੀਟਰ ਦੂਰ ਹੈ। 

PunjabKesari

ਉੱਤਰੀ-ਪੱਛਮੀ ਬਹਾਮਾਸ ਦੇ ਅਬਕੋ ਟਾਪੂ ਅਤੇ ਗ੍ਰੈਂਡ ਬਹਾਮਾ ਟਾਪੂ ਲਈ ਤੂਫਾਨ ਦੀ ਚਿਤਾਵਨੀ ਸਭ ਤੋਂ ਜ਼ਿਆਦਾ ਪ੍ਰਭਾਵੀ ਹੈ। ਇਨ੍ਹਾਂ ਟਾਪੂਆਂ ਨੂੰ ਤੂਫਾਨ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਬਹਾਮਾਸ ਵਿਚ ਜ਼ਮੀਨ ਖਿਸਕਣ ਦੇ ਬਾਅਦ ਡੋਰੀਅਨ ਸੋਮਵਾਰ ਨੂੰ ਫਿਰ ਫਲੋਰੀਡਾ ਦੇ ਪੂਰਬੀ ਤੱਟ ਦੇ ਕਰੀਬ ਪਹੁੰਚ ਜਾਵੇਗਾ।


author

Vandana

Content Editor

Related News