ਟੈਕਸਾਸ ''ਚ ਹੋਈ ਗੋਲੀਬਾਰੀ, 4 ਲੋਕ ਜ਼ਖਮੀ

Thursday, Dec 19, 2019 - 11:33 AM (IST)

ਟੈਕਸਾਸ ''ਚ ਹੋਈ ਗੋਲੀਬਾਰੀ, 4 ਲੋਕ ਜ਼ਖਮੀ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਟੈਕਸਾਸ ਸੂਬੇ ਦੇ ਇਕ ਸ਼ਹਿਰ ਸੈਂਟ ਐਂਟੋਨਿਓ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ। ਇੱਥੇ ਇਕ ਮਾਲ ਵਿਚ ਇਕ ਬੰਦੂਕਧਾਰੀ ਨੇ ਦੁਕਾਨਦਾਰਾਂ 'ਤੇ ਗੋਲੀਆਂ ਚਲਾਈਆਂ, ਜਿਸ ਨਾਲ ਘੱਟੋ-ਘੱਟ 4 ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਸੈਨ ਐਂਟੋਨਿਓ ਦੇ ਦੱਖਣੀ ਪਾਰਕ ਮਾਲ ਵਿਚ 8:47 ਸਥਾਨਕ ਸਮੇਂ ਮੁਤਾਬਕ ਗੋਲੀਬਾਰੀ ਦੀ ਘਟਨਾ ਵਾਪਰੀ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੈਨ ਐਂਟੋਨਿਓ ਦੇ ਅੱਗ ਬੁਝਾਊ ਵਿਭਾਗ ਬੁੱਧਵਾਰ ਰਾਤ ਇਕ ਮਾਲ ਦੇ ਬਾਹਰ 4 ਲੋਕਾਂ ਨੂੰ ਗੋਲੀ ਲੱਗਣ ਦੇ ਬਾਅਦ ਹਸਪਤਾਲ ਲਿਜਾਇਆ ਗਿਆ, ਜਿਹਨਾਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਹਾਲੇ ਇਸ ਸਪੱਸ਼ਟ ਨਹੀਂ ਹੈ ਕਿ ਇਹ ਇਕ ਯੋਜਨਾਬੱਧ ਗੋਲੀਬਾਰੀ ਸੀ ਜਾਂ ਨਹੀਂ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।


author

Vandana

Content Editor

Related News