ਅਮਰੀਕਾ ''ਚ ਭਾਰਤੀ ਮੂਲ ਦੇ ਨੇਓਮੀ ਰਾਓ ਨੇ ਅਹੁਦੇ ਦੀ ਚੁੱਕੀ ਸਹੁੰ
Thursday, Mar 21, 2019 - 10:06 AM (IST)

ਵਾਸ਼ਿੰਗਟਨ (ਭਾਸ਼ਾ)— ਭਾਰਤੀ ਮੂਲ ਦੀ ਮਸ਼ਹੂਰ ਅਮਰੀਕੀ ਵਕੀਲ ਨੇਓਮੀ ਜਹਾਂਗੀਰ ਰਾਓ (45) ਨੇ ਅਮਰੀਕੀ ਸਰਕਿਟ ਜੱਜ ਦੇ ਰੂਪ ਵਿਚ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨੇ 'ਡਿਸਟ੍ਰਿਕਟ ਆਫ ਕੋਲੰਬੀਆ ਸਰਕਿਟ ਕੋਰਟ ਆਫ ਅਪੀਲਜ਼' ਦੇ ਜੱਜ ਦੇ ਰੂਪ ਵਿਚ ਸਹੁੰ ਚੁੱਕੀ। ਨੇਓਮੀ ਨੇ ਵਿਵਾਦਾਂ ਨਾਲ ਘਿਰੇ ਬ੍ਰੇਡ ਕਾਵਾਨੋ ਦੀ ਜਗ੍ਹਾ ਲਈ ਹੈ। ਸਹੁੰ ਚੁੱਕ ਸਮਾਗਮ ਵਿਚ ਉਨ੍ਹਾਂ ਦੇ ਪਤੀ ਅਲਾਨ ਲੇਫੋਕੋਵਿਟਜ਼ ਵੀ ਮੌਜੂਦ ਸਨ।
ਅਮਰੀਕੀ ਸੁਪਰੀਮ ਕੋਰਟ ਨੇ ਜੱਜ ਕਲੇਰੇਂਸ ਥਾਮਸ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੇ ਰੂਜ਼ਵੈਲਟ ਰੂਮ ਵਿਚ ਰਾਓ ਨੂੰ ਸਹੁੰ ਚੁੱਕਾਈ। ਉਨ੍ਹਾਂ ਨੇ ਬਾਈਬਲ ਨਾਲ ਸਹੁੰ ਚੁੱਕੀ। ਵ੍ਹਾਈਟ ਹਾਊਸ ਦੇ ਇਕ ਪ੍ਰੋਗਰਾਮ ਮੁਤਾਬਕ ਰਾਸ਼ਟਰਪਤੀ ਡੋਨਾਲਡ ਟਰੰਪ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਏ।
ਭਾਰਤ ਦੇ ਪਾਰਸੀ ਡਾਕਟਰ ਜੇਰੀਨ ਰਾਓ ਅਤੇ ਜਹਾਂਗੀਰ ਨਰਿਓਸ਼ਾਂਗ ਰਾਓ ਦੇ ਘਰ ਡ੍ਰੈਟਾਇਟ ਵਿਚ ਜਨਮੀ ਨੇਓਮੀ ਰਾਓ ਸ਼੍ਰੀਨਿਵਾਸਨ ਦੇ ਬਾਅਦ ਦੂਜੀ ਭਾਰਤੀ-ਅਮਰੀਕੀ ਹੈ ਜੋ ਸ਼ਕਤੀਸ਼ਾਲੀ ਅਦਾਲਤ ਦਾ ਹਿੱਸਾ ਬਣੀ ਹੈ। ਮੰਨਿਆ ਜਾਂਦਾ ਹੈ ਕਿ ਇਸ ਅਦਾਲਤ ਵਿਚ ਜ਼ਿਆਦਾ ਸ਼ਕਤੀਸ਼ਾਲੀ ਸਿਰਫ ਅਮਰੀਕੀ ਸੁਪਰੀਮ ਕੋਰਟ ਹੈ।